ਜਾਪਾਨ ''ਚ ਕੋਲੈਸਟ੍ਰੋਲ ਘੱਟ ਕਰਨ ਵਾਲੀ ਦਵਾਈ ਖਾਣ ਨਾਲ ਹੁਣ ਤੱਕ 5 ਲੋਕਾਂ ਦੀ ਮੌਤ, ਕੰਪਨੀ ਨੇ ਮੰਗੀ ਮਾਫ਼ੀ

03/29/2024 4:29:27 PM

ਟੋਕੀਓ (ਭਾਸ਼ਾ)- ਜਾਪਾਨ ਵਿੱਚ ਸਿਹਤ ਉਤਪਾਦਾਂ ਨੂੰ ਵਾਪਸ ਲਏ ਜਾਣ ਦੇ ਇੱਕ ਹਫ਼ਤੇ ਵਿੱਚ ਸ਼ੁੱਕਰਵਾਰ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਓਸਾਕਾ ਸਥਿਤ ਕੋਬਾਯਾਸ਼ੀ ਫਾਰਮਾਸਿਊਟੀਕਲ ਕੰਪਨੀ 'ਤੇ ਦੋਸ਼ ਹੈ ਕਿ ਉਸ ਨੂੰ ਇਹਨਾਂ ਉਤਪਾਦਾਂ ਨਾਲ ਸਮੱਸਿਆਵਾਂ ਬਾਰੇ  ਜਨਵਰੀ ਦੇ ਸ਼ੁਰੂ ਵਿੱਚ ਹੀ ਪਤਾ ਲੱਗ ਗਿਆ ਸੀ ਪਰ ਇਸ ਸਬੰਧੀ ਪਹਿਲਾ ਜਨਤਕ ਐਲਾਨ 22 ਮਾਰਚ ਨੂੰ ਕੀਤਾ ਗਿਆ ਸੀ। ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਵਰਤਿਆ ਜਾਣ ਵਾਲਾ 'ਬੇਨੀਕੋਜ਼ੀ ਕੋਲੈਸਟ ਹੈਲਪ' ਸਮੇਤ ਕਈ ਉਤਪਾਦਾਂ ਦਾ ਸੇਵਨ ਕਰਨ ਤੋਂ ਬਾਅਦ 114 ਲੋਕਾਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ: 43 ਸਾਲਾ ਪੁੱਤ 'ਤੇ ਲੱਗਾ ਮਾਪਿਆਂ ਦੇ ਕਤਲ ਦਾ ਦੋਸ਼

ਬੇਨੀਕੋਜ਼ੀ ਕੋਲੈਸਟ ਹੈਲਪ ਵਿੱਚ ਬੇਨੀਕੋਜ਼ੀ ਨਾਮਕ ਸਮੱਗਰੀ ਮਿਲੀ ਹੈ, ਜੋ ਕਿ ਫੰਗਸ ਦੀ ਇੱਕ ਲਾਲ ਕਿਸਮ ਹੈ। ਇਸ ਹਫਤੇ ਦੇ ਸ਼ੁਰੂ ਵਿਚ ਮਰਨ ਵਾਲਿਆਂ ਦੀ ਗਿਣਤੀ ਦੋ ਸੀ। ਉਤਪਾਦ ਨਿਰਮਾਤਾ ਦੇ ਅਨੁਸਾਰ, ਕੁਝ ਲੋਕਾਂ ਨੂੰ ਇਨ੍ਹਾਂ ਉਤਪਾਦਾਂ ਦਾ ਸੇਵਨ ਕਰਨ ਤੋਂ ਬਾਅਦ ਕਿਡਨੀ ਵਿਚ ਸਮੱਸਿਆ ਪੇਸ਼ ਆਉਣ ਲੱਗੀ ਪਰ ਸਰਕਾਰੀ ਪ੍ਰਯੋਗਸ਼ਾਲਾਵਾਂ ਦੇ ਸਹਿਯੋਗ ਨਾਲ  ਅਸਲ ਕਾਰਨ ਦਾ ਅਜੇ ਵੀ ਪਤਾ ਲਗਾਇਆ ਜਾ ਰਿਹਾ ਹੈ। ਕੰਪਨੀ ਦੇ ਪ੍ਰਧਾਨ ਅਕੀਹੀਰੋ ਕੋਬਾਯਾਸ਼ੀ ਨੇ ਸ਼ੁੱਕਰਵਾਰ ਨੂੰ ਲੋਕਾਂ ਦੀ ਮੌਤ ਹੋਣ ਅਤੇ ਬਿਮਾਰ ਪੈਣ ਨੂੰ ਲੈ ਕੇ ਮਾਫ਼ੀ ਮੰਗੀ। ਕੰਪਨੀ ਨੇ ਬੇਨੀਕੋਜ਼ੀ ਸਮੱਗਰੀ ਵਾਲੇ ਕਈ ਹੋਰ ਉਤਪਾਦਾਂ ਨੂੰ ਬਾਜ਼ਾਰ ਤੋਂ ਵਾਪਸ ਲੈ ਲਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 'ਰੇਨ ਟੈਕਸ' ਦੇ ਐਲਾਨ ਮਗਰੋਂ ਲੋਕਾਂ 'ਚ ਗੁੱਸਾ, ਵਧੇਗਾ ਵਿੱਤੀ ਬੋਝ

ਜਾਪਾਨ ਦੇ ਸਿਹਤ ਮੰਤਰਾਲਾ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਨ੍ਹਾਂ ਉਤਪਾਦਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ। ਇਨ੍ਹਾਂ ਉਤਪਾਦਾਂ ਵਿੱਚ ਉਹ ਉਤਪਾਦ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਬੇਨੀਕੋਜ਼ੀ ਨੂੰ 'ਫੂਡ ਕਲਰ' ਲਈ ਵਰਤਿਆ ਗਿਆ ਹੈ। ਮੰਤਰਾਲਾ ਨੇ ਚੇਤਾਵਨੀ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਕੋਬਾਯਾਸ਼ੀ ਫਾਰਮਾਸਿਊਟੀਕਲ ਸਾਲਾਂ ਤੋਂ ਬੇਨੀਕੋਜ਼ੀ ਉਤਪਾਦ ਵੇਚ ਰਿਹਾ ਹੈ ਪਰ ਸਮੱਸਿਆਵਾਂ 2023 ਵਿੱਚ ਬਣੇ ਉਤਪਾਦਾਂ ਨਾਲ ਸ਼ੁਰੂ ਹੋਈਆਂ। ਕੰਪਨੀ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ 18.5 ਟਨ ਬੇਨੀਕੋਜ਼ੀ ਦਾ ਉਤਪਾਦਨ ਕੀਤਾ ਸੀ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਸੰਯੁਕਤ ਰਾਸ਼ਟਰ; ਭਾਰਤ 'ਚ ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਜ਼ਰੂਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News