12 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਕਰੀਬ ਇਕ ਸਾਲ ਬਾਅਦ ਸੁੰਦਰ ਪਿਚਾਈ ਨੇ ਆਖੀ ਇਹ ਗੱਲ
Saturday, Dec 16, 2023 - 08:09 PM (IST)
ਬਿਜ਼ਨੈੱਸ ਡੈਸਕ- ਕਰੀਬ ਇਕ ਸਾਲ ਪਹਿਲਾਂ ਜਨਵਰੀ 2023 ਨੂੰ ਦੁਨੀਆ ਦੀ ਦਿੱਗਜ ਟੈੱਕ ਕੰਪਨੀ ਗੂਗਲ ਨੇ 12 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਹ ਕੰਪਨੀ ਦੇ ਇਤਿਹਾਸ 'ਚ ਹੁਣ ਤਕ ਦੀ ਸਭ ਤੋਂ ਵੱਡੀ ਛਾਂਟੀ ਸੀ। ਛਾਂਟੀ ਦੇ ਐਲਾਨ ਤੋਂ ਲਗਭਗ ਇਕ ਸਾਲ ਬਾਅਦ ਅਲਫਾਬੇਟ ਅਤੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਹੈ ਕਿ ਪ੍ਰਭਾਵਿਤ ਕਰਮਚਾਰੀਆਂ ਨੂੰ ਸੁਚਿਤ ਕਰਨ ਦਾ ਤਰੀਕਾ 'ਸਹੀ ਨਹੀਂ ਸੀ'
ਇਹ ਵੀ ਪੜ੍ਹੋ- ਸੈਮਸੰਗ ਤੋਂ ਬਾਅਦ iPhone ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤਾ ਅਲਰਟ, ਤੁਰੰਤ ਕਰੋ ਇਹ ਕੰਮ
ਇਨਸਾਈਡਰ ਦੀ ਰਿਪੋਰਟ ਮੁਤਾਬਕ, ਮੰਗਲਵਾਰ ਨੂੰ ਹੋਈ ਆਲ ਹੈੱਡ ਮੀਟਿੰਗ 'ਚ ਪਿਚਾਈ ਨੇ ਇੰਨੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਫੈਸਲੇ ਬਾਰੇ ਪੁੱਛਿਆ ਗਿਆ। ਇਕ ਕਰਮਚਾਰੀ ਨੇ ਪਿਚਾਈ ਤੋਂ ਪੁੱਛਿਆ ਕਿ ਅਸੀਂ ਇਕ ਸਾਲ ਪਹਿਲਾਂ ਆਪਣੇ ਵਰਕਫੋਰਸ ਨੂੰ ਘੱਟ ਕਰਨ ਦਾ ਮੁਸ਼ਕਿਲ ਫੈਸਲਾ ਲਿਆ ਸੀ। ਇਸ ਫੈਸਲੇ ਦਾ ਸਾਡੀ ਗ੍ਰੋਥ, ਪ੍ਰਾਫਿਟ ਤੇ ਲਾਸ ਅਤੇ ਮਨੋਬਲ 'ਤੇ ਕੀ ਪ੍ਰਭਾਵ ਪਿਆ? ਜਵਾਬ 'ਚ ਪਿਚਾਈ ਨੇ ਕਿਹਾ ਕਿ ਕਰਮਚਾਰੀਆਂ ਦੇ ਮਨੋਬਲ 'ਤੇ ਇਸ ਫੈਸਲੇ ਦਾ ਵੱਡਾ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਇਸਨੂੰ ਕੰਪਨੀ ਲਈ ਸਭ ਤੋਂ ਮੁਸ਼ਕਿਲ ਫੈਸਲਿਆਂ 'ਚੋਂ ਇਕ ਦੱਸਿਆ।
ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼
ਉਨ੍ਹਾਂ ਕਿਹਾ ਕਿ ਗੂਗਲ 'ਚ ਅਸੀਂ 25 ਸਾਲਾਂ 'ਚ ਅਜਿਹਾ ਕੋਈ ਪਲ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸਪਸ਼ਟ ਹੋ ਗਿਆ ਹੈ ਕਿ ਜੇਕਰ ਅਸੀਂ ਕਾਰਵਾਈ ਨਹੀਂ ਕੀਤੀ ਹੁੰਦੀ ਤਾਂ ਇਹ ਭਵਿੱਖ 'ਚ ਇਕ ਹੋਰ ਵੀ ਬੁਰਾ ਫੈਸਲਾ ਹੁੰਦਾ। ਇਹ ਕੰਪਨੀ ਲਈ ਇਕ ਵੱਡਾ ਸੰਕਟ ਹੁੰਦਾ। ਮੈਨੂੰ ਲਗਦਾ ਹੈ ਕਿ ਦੁਨੀਆ 'ਚ ਵੱਡੇ ਬਦਲਾਅ ਵਾਲੇ ਇਸ ਤਰ੍ਹਾਂ ਦੇ ਇਕ ਸਾਲ 'ਚ ਖੇਤਰਾਂ 'ਚ ਨਿਵੇਸ਼ ਕਰਨ ਦੀ ਸਮਰਥਾ ਪੈਦਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ।
ਇਹ ਵੀ ਪੜ੍ਹੋ- OnePlus ਦੇ ਸਮਾਰਟਫੋਨ ਘੱਟ ਕੀਮਤ 'ਚ ਖ਼ਰੀਦਣ ਦਾ ਸ਼ਾਨਦਾਰ ਮੌਕਾ, ਟੈਬਲੇਟ 'ਤੇ ਵੀ ਮਿਲ ਰਹੀ ਭਾਰੀ ਛੋਟ