ਖੁਸ਼ਖਬਰੀ! ਨਵੇਂ ਸਾਲ ਤੋਂ ਪਹਿਲਾਂ ਕਾਰ ਖਰੀਦਣ ਵਾਲਿਆਂ ਨੂੰ ਮਿਲੇਗੀ ਭਾਰੀ ਛੋਟ
Friday, Dec 29, 2017 - 07:47 PM (IST)
ਨਵੀਂ ਦਿੱਲੀ—ਨਵੇਂ ਸਾਲ 'ਤੇ ਕਾਰਾਂ ਖਰਦੀਣਾ ਮਹਿੰਗਾ ਪੈ ਸਕਦਾ ਹੈ ਕਿਉਂਕਿ ਕਈ ਕੰਪਨੀਆਂ ਨੇ 2018 'ਚ ਆਪਣੀਆਂ ਗੱਡੀਆਂ ਦੀ ਕੀਮਤ 'ਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਇਸ ਵਿਚਾਲੇ ਅੱਜ ਤੁਹਾਨੂੰ ਇਕ ਅਜਿਹੇ ਆਫਰ ਦੀ ਜਾਣਕਾਰੀ ਦੇਵਾਂਗੇ, ਜਿਸ ਦੌਰਾਨ ਤੁਸੀਂ 70 ਹਜ਼ਾਰ ਤੋਂ ਵੀ ਜ਼ਿਆਦਾ ਦੀ ਬਚਤ ਕਰ ਸਕਦੇ ਹੋ। ਹਾਲਾਂਕਿ ਇਹ ਆਫਰ ਇਸ ਸਾਲ ਦੇ ਆਖਿਰ ਤਕ ਯਾਨੀ 31 ਦਸੰਬਰ ਤਕ ਦੀ ਹੋਵੇਗਾ।
ਇਹ ਆਫਰ ਨਿਸਾਨ ਮੋਟਰ ਇੰਡੀਆ ਨੇ ਦਿੱਤਾ ਹੈ, ਜਿਸ ਦੇ ਤਹਿਤ ਨਿਸਾਨ ਅਤੇ ਡੈਟਸਨ ਦੀਆਂ ਕਾਰਾਂ 'ਤੇ 77 ਹਜ਼ਾਰ ਰੁਪਏ ਤਕ ਦੀ ਬਚਤ ਕਰ ਸਕਦੇ ਹੋ। ਜਿਨ੍ਹਾਂ 'ਚ ਡਿਸਕਾਊਂਟ, ਫ੍ਰੀ ਇੰਸੋਰੈਂਸ਼ ਨਾਲ ਹੋਰ ਕਈ ਤਰ੍ਹਾਂ ਦੀਆਂ ਸਕੀਮਾਂ ਵੀ ਸ਼ਾਮਲ ਹਨ। ਖਬਰਾਂ ਮੁਤਾਬਕ ਕੰਪਨੀ ਨੇ ਨਿਸਾਨ ਅਤੇ ਡੈਟਸਨ, ਦੋਵੇਂ ਹੀ ਕਾਰਾਂ 'ਤੇ 7.99 ਫੀਸਦੀ 'ਤੇ ਫਾਈਨੈਂਸ ਦੀ ਸੁਵਿਧਾ ਦੇਣ ਦੀ ਗੱਲ ਕੀਤੀ ਹੈ।
ਇਸ ਆਫਰ ਤਹਿਤ ਸਰਕਾਰੀ ਕਰਮਚਾਰੀਆਂ ਨੂੰ ਹੋਰ ਵੀ ਬਿਹਤਰੀਨ ਆਫਰ ਦਿੱਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਵੱਖ-ਵੱਖ ਸੂਬੇ ਅਤੇ ਵੇਰੀਅੰਟਸ 'ਤੇ ਇਸ ਆਫਰ ਦਾ ਲਾਭ ਵੱਖ ਵੀ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਨਿਸਾਨ ਟੇਰੇਨੋ ਕਾਰ 'ਤੇ ਸਭ ਤੋਂ ਜ਼ਿਆਦਾ 77 ਹਜ਼ਾਰ ਰੁਪਏ ਦਾ ਲਾਭ ਲਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ 'ਚ ਇਸ ਕਾਰ ਦੀ ਐਕਸ ਸ਼ੋਅਰੂਮ ਕੀਮਤ 9.91 ਲੱਖ ਰੁਪਏ ਹੈ, ਜਿਸ 'ਤੇ 20 ਹਜ਼ਾਰ ਰੁਪਏ ਦੀ ਕੈਸ਼ ਛੋਟ ਦਿੱਤੀ ਜਾ ਰਹੀ ਹੈ, ਜਦਕਿ 45 ਹਜ਼ਾਰ ਰੁਪਏ ਦੀ ਫ੍ਰੀ ਇੰਸੋਰੈਂਸ਼ ਅਤੇ 12 ਹਜ਼ਾਰ ਰੁਪਏ ਦਾ ਐਕਸਟਰਾ ਆਫਰ ਸਰਕਾਰੀ ਕਰਮਚਾਰੀਆਂ ਨੂੰ ਹੋਵੇਗਾ।
