ਜੇਵਰਾਤੀ ਮੰਗ ਆਉਣ ਨਾਲ ਵਧੀ ਸੋਨੇ-ਚਾਂਦੀ ਦੀ ਚਮਕ
Saturday, Feb 08, 2020 - 01:23 AM (IST)

ਨਵੀਂ ਦਿੱਲੀ(ਯੂ. ਐੱਨ. ਆਈ.)-ਵਿਦੇਸ਼ਾਂ ’ਚ ਪੀਲੀ ਧਾਤੂ ’ਚ ਮਾਮੂਲੀ ਬਦਲਾਅ ਵਿਚਾਲੇ ਸਥਾਨਕ ਜੇਵਰਾਤੀ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 160 ਰੁਪਏ ਚਮਕ ਕੇ 41,830 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 200 ਰੁਪਏ ਚੜ੍ਹ ਕੇ 47,550 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੋਨਾ 0.20 ਡਾਲਰ ਦੇ ਵਾਧੇ ਨਾਲ 1567.70 ਡਾਲਰ ਪ੍ਰਤੀ ਅੌਂਸ ’ਤੇ ਪਹੁੰਚ ਗਈ। ਉਥੇ ਹੀ ਚਾਂਦੀ ਹਾਜ਼ਰ 0.02 ਡਾਲਰ ਟੁੱਟ ਕੇ 17.76 ਡਾਲਰ ਪ੍ਰਤੀ ਔਂਸ ਰਹਿ ਗਈ।