ਥਾਈਲੈਂਡ ਲਈ ਜ਼ਿਆਦਾ ਉਡਾਣ ਅਧਿਕਾਰ ਦੀ ਮੰਗ ਕਰ ਰਹੀ ਹੈ ਗੋ ਏਅਰ

Wednesday, Jan 16, 2019 - 06:08 PM (IST)

ਥਾਈਲੈਂਡ ਲਈ ਜ਼ਿਆਦਾ ਉਡਾਣ ਅਧਿਕਾਰ ਦੀ ਮੰਗ ਕਰ ਰਹੀ ਹੈ ਗੋ ਏਅਰ

ਫੁਕੇਤ— ਸਸਤੀ ਏਅਰਲਾਈਨ ਗੋ ਏਅਰ ਹਵਾਈ ਮੁਸਾਫਰਾਂ ਦੀ ਗਿਣਤੀ 'ਚ ਵਾਧੇ ਨੂੰ ਦੇਖਦੇ ਹੋਏ ਥਾਈਲੈਂਡ ਲਈ ਜ਼ਿਆਦਾ ਉਡਾਣ ਅਧਿਕਾਰ ਚਾਹੁੰਦੀ ਹੈ।
ਗੋ ਏਅਰ ਦੇ ਵਾਈਸ ਚੇਅਰਮੈਨ (ਕੌਮਾਂਤਰੀ) ਅਰਜੁਨ ਦਾਸ ਗੁਪਤਾ ਨੇ ਕਿਹਾ ਕਿ ਏਅਰਲਾਈਨ ਚੰਡੀਗੜ੍ਹ ਅਤੇ ਲਖਨਊ ਸਮੇਤ 7 ਹੋਰ ਭਾਰਤੀ ਸ਼ਹਿਰਾਂ ਤੋਂ ਫੁਕੇਤ ਲਈ ਉਡਾਣ ਸੇਵਾਵਾਂ ਦੀ ਸ਼ੁਰੂਆਤ ਕਰਨਾ ਚਾਹੁੰਦੀ ਹੈ। ਮੌਜੂਦਾ ਸਮੇਂ 'ਚ ਗੋ ਏਅਰ ਦਿੱਲੀ, ਮੁੰਬਈ ਅਤੇ ਬੇਂਗਲੁਰੂ ਤੋਂ ਫੁਕੇਤ ਲਈ ਉਡਾਣ ਸੇਵਾਵਾਂ ਦਾ ਸੰਚਾਲਨ ਕਰਦੀ ਹੈ।


Related News