ਸਫਾਈ ਕਰਮਚਾਰੀਆਂ ਦੀ ਮਦਦ ਨਾਲ ਡਿਲੀਵਰੀ ਕਰਵਾ ਰਹੀ ਸੀ ਨਰਸ, ਕੁੱਖ ''ਚ ਦਮ ਤੋੜ ਗਿਆ ਬੱਚਾ

Thursday, Nov 06, 2025 - 05:31 PM (IST)

ਸਫਾਈ ਕਰਮਚਾਰੀਆਂ ਦੀ ਮਦਦ ਨਾਲ ਡਿਲੀਵਰੀ ਕਰਵਾ ਰਹੀ ਸੀ ਨਰਸ, ਕੁੱਖ ''ਚ ਦਮ ਤੋੜ ਗਿਆ ਬੱਚਾ

ਤਰਨਤਾਰਨ (ਮਨਦੀਪ)- ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆ ਦੇ ਸਰਕਾਰੀ ਹਸਪਤਾਲ 'ਚ ਸਟਾਫ ਨਰਸ ਦੀ ਅਣਗਹਿਲੀ ਨਾਲ ਨਵਜੰਮੇ ਬੱਚੇ ਦੀ ਹੋਈ ਮੌਤ ਹੋ ਗਈ। ਇਸ ਦੌਰਾਨ ਪੀੜਤ ਪਰਿਵਾਰ ਵੱਲੋਂ ਸਟਾਫ ਨਰਸ 'ਤੇ ਸੰਗੀਨ ਇਲਜ਼ਾਮ ਲਗਾਏ ਗਏ । ਇਸ ਸਬੰਧੀ ਨਵਜੰਮੇ ਬੱਚੇ ਦੇ ਪਿਤਾ ਅੰਗਰੇਜ਼ ਸਿੰਘ ਵਾਸੀ ਹਾਲ ਪਿੰਡ ਡੁਗਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟਾਫ ਨਰਸ ਨੇ ਡਿਲਿਵਰੀ ਦੋਰਾਨ ਸਫ਼ਾਈ ਕਰਮਚਾਰੀਆਂ ਦੀ ਮਦਦ ਲਈ ਜਿਸ ਕਰਕੇ ਬੱਚੇ ਨੇ ਮਾਂ ਗਰਵ ਵਿੱਚ ਹੀ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵਿਗੜੇਗਾ ਮੌਸਮ, 9 ਜ਼ਿਲ੍ਹਿਆਂ 'ਚ ਮੀਂਹ ਨਾਲ ਸੀਤ ਲਹਿਰ ਦਾ ਅਲਰਟ ਜਾਰੀ

ਇਸ ਸਬੰਧੀ ਪੀੜਤ ਪਰਿਵਾਰ ਨੇ ਹਸਪਤਾਲ ਦੇ ਸਾਹਮਣੇ ਸਟਾਫ ਨਰਸ ਅਤੇ ਸਟਾਫ ਦੇ ਜ਼ਬਰਦਸਤ ਨਾਅਰੇਬਾਜ਼ੀ ਕਰ ਕੇ ਪੀੜਤ ਪਰਿਵਾਰ ਨੇ ਅਣਗੇਲੀ ਕਰਨ ਵਾਲੀ ਸਟਾਫ ਨਰਸ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਜਦੋਂ ਮੀਡੀਆ ਨੇ ਹਸਪਤਾਲ ਦੇ ਮੈਡੀਕਲ ਅਫ਼ਸਰ ਡਾਕਟਰ ਪਰੀਤ ਕੋਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਤਲਖੀ ਭਰੇ ਵਿਚ ਕਿਹਾ ਕਿ ਸਾਡੇ ਸਟਾਫ ਦੀ ਕੋਈ ਗਲਤੀ ਨਹੀਂ ਹੈ ।

ਇਹ ਵੀ ਪੜ੍ਹੋ- ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News