3 ਪਹੀਆਂ ਵਾਲੀ ਇਲੈਕਟ੍ਰਿਕ ਕਾਰ ਨੇ ਮਚਾਇਆ ਤਹਿਲਕਾ! ਲਾਂਚ ਤੋਂ ਪਹਿਲਾਂ ਬੁਕਿੰਗ ਲਈ ਟੁੱਟ ਕੇ ਪੈ ਗਏ ਲੋਕ

Tuesday, Jan 28, 2025 - 08:03 PM (IST)

3 ਪਹੀਆਂ ਵਾਲੀ ਇਲੈਕਟ੍ਰਿਕ ਕਾਰ ਨੇ ਮਚਾਇਆ ਤਹਿਲਕਾ! ਲਾਂਚ ਤੋਂ ਪਹਿਲਾਂ ਬੁਕਿੰਗ ਲਈ ਟੁੱਟ ਕੇ ਪੈ ਗਏ ਲੋਕ

ਆਟੋ ਡੈਸਕ- ਭਾਰਤੀ ਬਾਜ਼ਾਰ ਵਿੱਚ ਇਲੈਕਟ੍ਰਿਕ ਕਾਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਵਾਰ ਇੰਡੀਆ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਵੀ ਇਲੈਕਟ੍ਰਿਕ ਕਾਰਾਂ ਦਾ ਜ਼ੋਰ ਦੇਖਣ ਨੂੰ ਮਿਲਿਆ। 

ਜਿੱਥੇ ਇੱਕ ਪਾਸੇ ਦੇਸ਼ ਦੀ ਪਹਿਲੀ ਸੋਲਰ ਪਾਵਰਡ ਇਲੈਕਟ੍ਰਿਕ ਕਾਰ 'Vayve EVA' ਪੇਸ਼ ਕੀਤੀ ਗਈ, ਉਥੇ ਹੀ ਦੂਜੇ ਪਾਸੇ ਪੁਣੇ ਬੇਸਡ ਇੱਕ ਹੋਰ ਇਲੈਕਟ੍ਰਿਕ ਕਾਰ ਕੰਪਨੀ Gensol EV ਦੀ ਤਿੰਨ ਪਹੀਆ ਇਲੈਕਟ੍ਰਿਕ ਕਾਰ 'ezio' ਨੇ ਵੀ ਖੂਬ ਸੁਰਖੀਆਂ ਬਟੋਰੀਆਂ ਹਨ। 

ਦੱਸ ਦੇਈਏ ਕਿ Gensol EV ਆਪਣੇ ਦੋ ਇਲੈਕਟ੍ਰਿਕ ਵਾਹਨਾਂ Ezio (ਇਲੈਕਟ੍ਰਿਕ ਕਾਰ) ਅਤੇ Ezibot (ਕਾਰਗੋ ਵਾਹਨ) ਨਾਲ ਘਰੇਲੂ ਬਾਜ਼ਾਰ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਹੈ। ਜਦੋਂ ਕਿ Ezio ਇੱਕ ਛੋਟੀ ਤਿੰਨ-ਪਹੀਆਂ ਵਾਲੀ ਇਲੈਕਟ੍ਰਿਕ ਕਾਰ ਹੈ। ਉਥੇ ਹੀ Ezibot  ਨੂੰ ਇੱਕ ਕਾਰਗੋ ਵਾਹਨ ਵਜੋਂ ਡਿਜ਼ਾਈਨ ਕੀਤਾ ਗਿਆ ਹੈ। ਜਿਸਦੀ ਵਰਤੋਂ B2B ਕਾਰੋਬਾਰ ਲਈ ਕੀਤੀ ਜਾਵੇਗੀ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਕੰਪਨੀ ਨੂੰ ਇਨ੍ਹਾਂ ਦੋਵਾਂ ਵਾਹਨਾਂ ਲਈ 30,000 ਯੂਨਿਟਾਂ ਦੇ ਪ੍ਰੀ-ਆਰਡਰ ਮਿਲ ਚੁੱਕੇ ਹਨ।

ਕੰਪਨੀ ਦਾ ਕਹਿਣਾ ਹੈਕਿ Ezio ਨੂੰ ਇਸ ਸਾਲ ਦੀ ਦੂਜੀ ਛਮਾਹੀ (ਜੁਲਾਈ ਤੋਂ ਦਸੰਬਰ) 'ਚ ਪੇਸ਼ ਕੀਤੇ ਜਾਣ ਦੀ ਯੋਜਨਾ ਹੈ। ਇਸ ਤੋਂ ਪਹਿਲਾਂ ਬੇਂਗਲੁਰੂ ਅਤੇ ਫਿਰ ਬਾਅਦ 'ਚ ਦਿੱਲੀ ਵਰਗੇ ਸ਼ਹਿਰਾਂ 'ਚ ਲਾਂਚ ਕੀਤਾ ਜਾਵੇਗਾ। ਉਥੇ ਹੀ ਕਾਰਗੋ ਵੇਰੀਐਂਟ Ezibot ਨੂੰ ਅਗਲੇ ਸਾਲ 2026 ਤਕ ਬਾਜ਼ਾਰ 'ਚ ਉਤਾਰੇ ਜਾਣ ਦੀ ਯੋਜਨਾ ਹੈ। ਜੇਨਸੋਲ ਈਵੀ ਦਾ ਕਹਿਣਾ ਹੈਕਿ ਇਨ੍ਹਾਂ ਵਾਹਨਾਂ ਨੂੰ ਐਕਸਟਰੀਮ ਵੈਦਰ 'ਚ ਟੈਸਟ ਕੀਤਾ ਗਿਆ ਹੈ। ਇਨ੍ਹਾਂ ਨੂੰ ਜੈਸਲਮੇਰ ਦੀ ਭਿਆਨਕ ਗਰਮੀ ਤੋਂ ਲੈ ਕੇ ਮਾਨਸੂਨੀ ਮੌਸਮ 'ਚ ਵੈਸਟਰਨ ਘਾਟ 'ਤੇ ਵੀ ਦੌੜਾਇਆ ਗਿਆ ਹੈ।

ਇਹ ਵੀ ਪੜ੍ਹੋ- ਨਾ ਪੈਟਰੋਲ ਦਾ ਖਰਚਾ, ਨਾ CNG ਦੀ ਟੈਨਸ਼ਨ, ਆ ਗਈ ਭਾਰਤ ਦੀ ਪਹਿਲੀ ਸੋਲਰ ਕਾਰ, ਸਿਰਫ ਇੰਨੀ ਹੈ ਕੀਮਤ

PunjabKesari

ਇਹ ਵੀ ਪੜ੍ਹੋ- Hyundai ਨੇ ਪੇਸ਼ ਕੀਤੀ Creta EV, ਫੁਲ ਚਾਰਜ 'ਚ ਤੈਅ ਕਰੇਗੀ 500KM ਤਕ ਦਾ ਸਫਰ

ਇਨ੍ਹਾਂ ਦੋਵਾਂ ਕਾਰਾਂ 'ਚ LFP (ਲਿਥੀਅਮ ਆਇਰਨ ਫਾਸਫੇਟ) ਬੈਟਰੀ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈਕਿ ਸਾਡੀ ਬੈਟਰੀ 'ਚ 3,000 ਚਾਰਜ ਸਾਈਕਲ ਹਨ, ਜਦੋਂਕਿ ਪਹਿਲਾਂ 800-1,000 ਚਾਰਜ ਸਾਈਕਲ ਹੁੰਦੇ ਸਨ। ਇਹ ਫਲੀਟ ਆਪਰੇਟਰਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਲੰਬੇ ਸਮੇਂ ਤਕ ਇਸਤੇਮਾਲ ਕਰਨ ਲਈ ਲਾਈਫ ਸਟਾਈਲ ਪ੍ਰਦਾਨ ਕਰਦੀ ਹੈ। 

ਕਿਹੋ ਜਿਹੀ ਹੈ Ezio ਇਲੈਕਟ੍ਰਿਕ ਕਾਰ

ਸਭ ਤੋਂ ਪਹਿਲਾਂ ਦੱਸ ਦੇਈਏ ਕਿ ਇਹ ਤਿੰਨ ਪਹੀਆਂ ਵਾਲੀ (ਦੋ ਅੱਗੇ ਅਤੇ ਇਕ ਪਿੱਛੇ) ਇਲੈਕਟ੍ਰਿਕ ਕਾਰ ਹੈ। ਇਸਦੀ ਲੰਬਾਈ 3035 ਮਿ.ਮੀ., ਚੌੜਾਈ 1550 ਮਿ.ਮੀ., ਉਚਾਈ 1675 ਮਿ.ਮੀ. ਅਤੇ ਇਸ ਵਿਚ 2050 ਮਿ.ਮੀ. ਦਾ ਵ੍ਹੀਲਬੇਸ ਮਿਲਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰ 'ਚ 250 ਲੀਟਰ ਦੀ ਬੂਟ ਸਪੇਸ ਵੀ ਦਿੱਤੀ ਗਈ ਹੈ। ਇਸ ਕਾਰ 'ਚ ਕੁੱਲ ਦੋ ਲੋਕਾਂ ਦੇ ਬੈਠਣ ਦੀ ਥਾਂ ਹੈ। 

ਪਾਵਰ, ਪਰਫਾਰਮੈਂਸ ਅਤੇ ਰੇਂਜ

Gensol Ezio 'ਚ ਕੰਪਨੀ ਨੇ 14.5KW ਦੀ ਸਮਰਥਾ ਦੀ ਇਲੈਕਟ੍ਰਿਕ ਮੋਟਰ ਦਿੱਤੀ ਹੈ, ਜਿਸਨੂੰ 16.7 kWh ਦੀ ਸਮਰਥਾ ਦੀ ਲਿਥੀਅਮ ਆਇਰਨ ਫਾਸਫੇਟ ਬੈਟਰੀ ਨਾਲ ਜੋੜਿਆ ਗਿਆ ਹੈ। ਇਸ ਕਾਰ ਦੀ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਸਿੰਗਲ ਚਾਰਜ 'ਚ ਇਹ ਕਾਰ 200 ਕਿਲੋਮੀਟਰ ਤੋਂ ਜ਼ਿਆਦਾ ਡਰਾਈਵਿੰਗ ਰੇਂਜ ਦਿੰਦੀ ਹੈ। ਇਸ ਕਾਰ 'ਚ ਇਕ ਮੋਨੋਰੂਫ ਵੀ ਦਿੱਤੀ ਗਈ ਹੈ ਜੋ ਕੈਬਿਨ ਨੂੰ ਹੋਰ ਵੀ ਖੂਬਸੂਰਤ ਬਣਾਉਂਦੀ ਹੈ।        

ਕੰਪਨੀ ਦਾ ਕਹਿਣਾ ਹੈ ਕਿ ਫਾਸਟ ਚਾਰਜਿੰਗ ਨਾਲ ਇਸ ਕਾਰ ਦੀ ਬੈਟਰੀ ਨੂੰ ਸਿਰਫ 2 ਘੰਟਿਆਂ 'ਚ ਚਾਰਜ ਕੀਤਾ ਜਾ ਸਕਦਾ ਹੈ। ਜਦੋਂਕਿ, ਸਲੋ ਚਾਰਜਰ ਨਾਲ ਇਸਦੀ ਬੈਟਰੀ ਨੂੰ ਫੁਲ ਚਾਰਜ ਹੋਣ 'ਚ ਲਗਭਗ 5 ਤੋਂ 6 ਘੰਟਿਆਂ ਦਾ ਸਮਾਂ ਲਗਦਾ ਹੈ। 

ਕਿਹੋ ਜਿਹਾ ਹੈ ਕੈਬਿਨ

ਕਾਰ ਦੇ ਕੈਬਿਨ ਦੀ ਗੱਲ ਕਰੀਏ ਤਾਂ ਇਸ ਵਿਚ ਸਿਰਫ ਅਗਲੇ ਪਾਸੇ ਦੋ ਸੀਟਾਂ ਦਿੱਤੀਆਂ ਗਈਆਂ ਹਨ। ਹਾਲਾਂਕਿ, ਸਾਈਜ਼ ਦੇ ਹਿਸਾਬ ਨਾਲ ਕੈਬਿਨ ਨੂੰ ਸਪੇਸ਼ੀਅਸ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ ਮਾਡਰਨ ਡੈਸ਼ਬੋਰਡ, ਗਲਾਸ ਬਾਕਸ, ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕੰਸਲੋ, ਸਟੇਅਰਿੰਗ ਵ੍ਹੀਲ 'ਤੇ ਮਾਊਂਟੇਡ ਕੰਟਰੋਲ ਬਟਨ, ਐਡਜਸਟੇਬਲ ਹੈੱਡਲੈਂਪ ਅਤੇ 16 ਇੰਚ ਦਾ ਸਪੀਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਆ ਗਈ Mercedes ਦੀ ਇੱਕੋ ਥਾਂ 360 ਡਿਗਰੀ ਘੁੰਮਣ ਵਾਲੀ ਧਾਕੜ ਇਲੈਕਟ੍ਰਿਕ SUV

PunjabKesari

ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

Ezibot : ਫਿਊਚਰ ਆਫ ਡਿਲਿਵਰੀ

ਕੰਪਨੀ ਦਾ ਦਾਅਵਾ ਹੈ ਕਿ ਕਾਰਗੋ ਵ੍ਹੀਕਲ Ezibot ਭਵਿੱਖ 'ਚ ਡਿਲਿਵਰੀ ਵਾਹਨ ਦੇ ਤੌਰ 'ਤੇ ਕਾਫੀ ਉਪਯੋਗੀ ਸਾਬਿਤ ਹੋਵੇਗਾ। ਇਸਨੂੰ ਇਕ ਵੈਨ ਦੀ ਲੁੱਕ ਦਿੱਤੀ ਗਈ ਹੈ ਜਿਸ ਵਿਚ ਜ਼ਿਆਦਾ ਤੋਂ ਜ਼ਿਆਦਾ ਸਾਮਾਨ ਰੱਖਣ ਦੀ ਜਗ੍ਹਾ ਹੈ। ਇਸਦੇ ਸਾਈਜ਼ ਦੀ ਗੱਲ ਕਰੀਏ ਤਾਂ ਇਸਦੀ ਲੰਬਾਈ 3500 ਮਿ.ਮੀ. ਹੈ। ਚੌੜਾਈ 1550 ਮਿ.ਮੀ. ਅਤੇ ਉਚਾਈ 1846 ਮਿ.ਮੀ. ਹੈ। ਇਸ ਕਾਰਗੋ ਵੈਨ 'ਚ 2100 ਮਿ.ਮੀ. ਦਾ ਵ੍ਹੀਲਬੇਸ ਮਿਲਦਾ ਹੈ ਜੋ ਕੈਬਿਨ ਦੇ ਅੰਦਰ ਬਿਹਤਰ ਸਪੇਸ ਪ੍ਰਦਾਨ ਕਰਨ 'ਚ ਮਦਦ ਕਰਦਾ ਹੈ। ਇਸਦੇ ਫਰੰਟ 'ਚ ਦੋ ਸੀਟਾਂ ਦਿੱਤੀਆਂ ਗਈਆਂ ਹਨ ਜਦੋਂਕਿ ਪਿਛਲੇ ਹਿੱਸੇ ਨੂੰ ਆਪਣੀ ਲੋੜ ਮੁਤਾਬਕ, ਕਸਟਮਾਈਜ਼ ਵੀ ਕੀਤਾ ਜਾ ਸਕਦਾ ਹੈ। 

PunjabKesari

ਇਸ ਵਿਚ ਵੀ ਕੰਪਨੀ ਨੇ 14.5KW ਦੀ ਸਮਰਥਾ ਦੀ ਇਲੈਕਟ੍ਰਿਕ ਮੋਟਰ ਦਿੱਤੀ ਹੈ, ਜਿਸਨੂੰ 16.7 kWh ਦੀ ਸਮਰਥਾ ਦੀ ਲਿਥੀਅਮ ਆਇਰਨ ਫਾਸਫੇਟ ਬੈਟਰੀ ਨਾਲ ਜੋੜਿਆ ਗਿਆ ਹੈ। ਇਹ ਕਾਰਗੋ ਵੈਨ ਵੀ ਸਿੰਗਲ ਚਾਰਜ 'ਚ 200 ਕਿਲੋਮੀਟਰ ਤਕ ਦੀ ਡਰਾਈਵਿੰਗ ਰੇਂਜ ਦੇ ਸਕਦੀ ਹੈ। ਇਸਦੀ ਬੈਟਰੀ ਵੀ ਸਿਰਫ 2 ਘੰਟਿਆਂ 'ਚ ਫੁਲ ਚਾਰਜ ਹੋ ਜਾਂਦੀ ਹੈ ਜਦੋਂਕਿ ਸਲੋ ਚਾਰਜਰ ਨਾਲ ਇਸਦੀ ਬੈਟਰੀ ਫੁਲ ਚਾਰਜ ਹੋਣ 'ਚ 5 ਤੋਂ 6 ਘੰਟਿਆਂ ਦਾ ਸਮਾਂ ਲਵੇਗੀ। 

ਇਹ ਵੀ ਪੜ੍ਹੋ- ਬੰਦ ਹੋ ਗਏ Bajaj Auto ਦੇ ਇਹ 3 ਸ਼ਾਨਦਾਰ ਮੋਟਰਸਾਈਕਲ, ਜਾਣੋ ਵਜ੍ਹਾ


author

Rakesh

Content Editor

Related News