1 ਅਕਤੂਬਰ ਤੋਂ ਇਸ ਤਰ੍ਹਾਂ ਦੇ ਲੈਣ-ਦੇਣ ’ਤੇ ਲੱਗੇਗਾ ਟੈਕਸ, ਲਾਗੂ ਹੋਵੇਗਾ ਨਵਾਂ ਨਿਯਮ

Monday, Sep 21, 2020 - 07:14 PM (IST)

1 ਅਕਤੂਬਰ ਤੋਂ ਇਸ ਤਰ੍ਹਾਂ ਦੇ ਲੈਣ-ਦੇਣ ’ਤੇ ਲੱਗੇਗਾ ਟੈਕਸ, ਲਾਗੂ ਹੋਵੇਗਾ ਨਵਾਂ ਨਿਯਮ

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਵਿਦੇਸ਼ ਪੈਸੇ ਭੇਜਣ ’ਤੇ ਟੈਕਸ ਵਸੂਲਣ ਨਾਲ ਜੁੜਿਆ ਨਿਯਮ ਬਣਾ ਦਿੱਤਾ ਹੈ। ਇਹ ਨਿਯਮ 1 ਅਕਤੂਬਰ 2020 ਤੋਂ ਲਾਗੂ ਹੋ ਜਾਵੇਗਾ। ਅਜਿਹੇ ’ਚ ਜੇਕਰ ਤੁਸੀਂ ਵਿਦੇਸ਼ਾਂ ਵਿਚ ਪੜ੍ਹ ਰਹੇ ਆਪਣੇ ਬੱਚਿਆਂ ਨੂੰ ਪੈਸੇ ਭੇਜਦੇ ਹੋ ਜਾਂ ਫਿਰ ਕਿਸੇ ਰਿਸ਼ਤੇਦਾਰ ਦੀ ਆਰਥਿਕ ਮਦਦ ਕਰਦੇ ਹੋ ਤਾਂ ਹੁਣ ਇਸ ਰਕਮ ’ਤੇ 5 ਫ਼ੀਸਦੀ ਟੈਕਸ ਕਲੇਕਟਿਡ ਐਟ ਸੋਰਸ(TCS) ਦਾ ਵਾਧੂ ਭੁਗਤਾਨ ਕਰਨਾ ਹੋਵੇਗਾ। ਫਾਇਨਾਂਸ ਐਕਟ 2020 ਮੁਤਾਬਕ ਰਿਜ਼ਰਵ ਬੈਂਕ ਆਫ਼ ਇੰਡਿਆ ਦੀ ਲਿਬਰਲਾਇਜ਼ਡ ਰੈਮੀਟੈਂਸ ਸਕੀਮ(LRS) ਦੇ ਤਹਿਤ ਵਿਦੇਸ਼ ਪੈਸੇ ਭੇਜਣ ਵਾਲੇ ਵਿਅਕਤੀ ਨੇ ਟੀ.ਸੀ.ਐਸ. ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਐਲ.ਆਰ.ਐਸ. ਤਹਿਤ 2.5 ਲੱਖ ਡਾਲਰ ਸਾਲਾਨਾ ਤੱਕ ਭੇਜੇ ਜਾ ਸਕਦੇ ਹਨ। ਇਸ ਰਕਮ ’ਤੇ ਕੋਈ ਟੈਕਸ ਨਹੀਂ ਲੱਗੇਗਾ। ਇਸੇ ਨੂੰ ਟੈਕਸ ਦੇ ਦਾਇਰੇ ਵਿਚ ਲਿਆਉਣ ਲਈ ਟੀ.ਸੀ.ਐਸ. ਦੇਣਾ ਹੋਵੇਗਾ।

ਸਿੱਖਿਆ ਅਤੇ ਟੂਰ ਪੈਕੇਜ ਨੂੰ ਦਿੱਤੀ ਗਈ ਹੈ ਛੋਟ

ਸਰਕਾਰ ਨੇ ਇਸ ਮਾਮਲੇ ਵਿਚ ਕੁਝ ਛੋਟ ਦਿੱਤੀ ਹੈ, ਜਿਸ ਦੇ ਤਹਿਤ ਵਿਦੇਸ਼ ਭੇਜੇ ਜਾਣ ਵਾਲੇ ਸਾਰੇ ਪੈਸੇ ’ਤੇ ਟੈਕਸ ਲਾਗੂ ਨਹੀਂ ਹੋਵੇਗਾ। ਜੇਕਰ ਤੁਸੀਂ ਬੱਚੇ ਦੀ ਪੜ੍ਹਾਈ ਲਈ 7 ਲੱਖ ਰੁਪਏ ਜਾਂ ਇਸ ਤੋਂ ਘੱਟ ਪੈਸੇ ਭੇਜਦੇ ਹੋ ਤਾਂ ਟੀ.ਸੀ.ਐਸ. ਨਹੀਂ ਲੱਗੇਗਾ। ਐਜੁਕੇਸ਼ਨ ਲੋਨ 7,00,000 ਰੁਪਏ ਤੋਂ ਜ਼ਿਆਦਾ ਹੋਣ ’ਤੇ 0.5 ਫ਼ੀਸਦੀ ਟੀਸੀਐਸ ਲੱਗੇਗਾ। ਕਿਸੇ ਟੂਰ ਪੈਕੇਜ ਲਈ ਵਿਦੇਸ਼ ਭੇਜੇ ਜਾਣ ਵਾਲੇ ਪੈਸੇ ’ਤੇ ਟੀ.ਸੀ.ਐਸ. ਲਾਗੂ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਕਿਸੇ ਵੀ ਕੰਮ ਲਈ ਵਿਦੇਸ਼ ਭੇਜੀ ਜਾਣ ਵਾਲੀ 7 ਲੱਖ ਰੁਪਏ ਜਾਂ ਘੱਟ ਰਕਮ ’ਤੇ ਟੀ.ਸੀ.ਐਸ. ਲਾਗੂ ਨਹੀਂ ਹੋਵੇਗਾ। ਭਾਵ ਰਕਮ ਇਸ ਤੋਂ ਜ਼ਿਆਦਾ ਹੋਣ ’ਤੇ ਟੀ.ਸੀ.ਐਸ. ਲਾਗੂ ਹੋਵੇਗਾ। ਹਾਲਾਂਕਿ ਟੂਰ ਪੈਕੇਜ ਦੇ ਮਾਮਲੇ ਵਿਚ ਇਸ ਤੋਂ ਜ਼ਿਆਦਾ ਦੀ ਰਕਮ ਨੂੰ ਵੀ ਛੋਟ ਦੇ ਦਾਇਰੇ ਵਿਚ ਰੱਖਿਆ ਗਿਆ ਹੈ।

ਇਹ ਵੀ ਦੇਖੋ : ਚੰਗੀ ਖ਼ਬਰ : ਆਕਸਫੋਰਡ ਯੂਨਿਵਰਸਿਟੀ ਦੀ 'ਕੋਵੀਸ਼ੀਲਡ' ਦਾ ਆਖਰੀ ਦੌਰ ਦਾ ਟ੍ਰਾਇਲ ਸ਼ੁਰੂ

TDS ਅਤੇ TCS ’ਚ ਇਹ ਹੈ ਫਰਕ

ਜੇਕਰ ਕੋਈ ਵਿਅਕਤੀ 100 ਰੁਪਏ ਵਿਦੇਸ਼ ਭੇਜਦਾ ਹੈ ਅਤੇ ਉਸ ’ਤੇ 5 ਫ਼ੀਸਦੀ ਟੀ.ਡੀ.ਐਸ. ਲਾਗੂ ਹੁੰਦਾ ਹੈ ਅਤੇ ਪ੍ਰਾਪਤ ਕਰਨ ਵਾਲੇ ਨੂੰ 95 ਰੁਪਏ ਹੀ ਮਿਲਣਗੇ। ਇਸ ਦੇ ਨਾਲ ਹੀ ਟੀ.ਸੀ.ਐਸ. ਦੇ ਨਿਯਮਾਂ ਤਹਿਤ ਜੇਕਰ ਇਕ ਵਿਅਕਤੀ ਵਿਦੇਸ਼ ਵਿਚ ਕਿਸੇ ਦੂਜੇ ਵਿਅਕਤੀ ਨੂੰ 100 ਰੁਪਏ ਭੇਜਦਾ ਹੈ ਤਾਂ ਪ੍ਰਾਪਤ ਕਰਤਾ ਨੂੰ ਪੂਰੇ 100 ਰੁਪਏ ਮਿਲਣਗੇ। ਭੇਜਣ ਵਾਲੇ ਕੋਲੋਂ 5 ਰੁਪਏ ਵੱਖਰੇ ਤੌਰ ’ਤੇ ਲਏ ਜਾਣਗੇ, ਜਿਹੜੇ ਕਿ ਉਸ ਦੇ ਪੈਨ ’ਚ ਕ੍ਰੈਡਿਟ ਕਰ ਦਿੱਤੇ ਜਾਣਗੇ। ਇਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਇਹ 5 ਫੀਸਦੀ ਟੀ.ਸੀ.ਐਸ. ਤੁਹਾਡੇ ਕੋਲੋਂ ਲੈ ਕੇ ਤੁਹਾਡੇ ਹੀ ਪੈਨ ਵਿਚ ਕ੍ਰੈਡਿਟ ਕੀਤੇ ਜਾ ਰਹੇ ਹਨ ਜਿਹੜੇ ਕਿ ਬਾਅਦ ਵਿਚ ਤੁਹਾਨੂੰ ਮਿਲ ਜਾਣਗੇ। ਦੇਸ਼ ਵਿਚ ਬਹੁਤ ਸਾਰੇ ਟੈਕਸਦਾਤਾ ’ਤੇ ਟੀ.ਡੀ.ਐਸ. ਲਾਗੂ ਹੁੰਦਾ ਹੈ। ਅਜਿਹੇ ਵਿਚ ਇਹ ਨਿਯਮ ਬਣਾਇਆ ਗਿਆ ਹੈ ਕਿ ਜੇਕਰ ਵਿਦੇਸ਼ ਭੇਜਣ ਵਾਲੇ ਟੈਕਸਦਾਤਾ ’ਤੇ ਪਹਿਲਾਂ ਤੋਂ ਟੀ.ਡੀ.ਐਸ. ਲਾਗੂ ਹੋ ਚੁੱਕਾ ਹੈ ਤਾਂ ਉਸ ’ਤੇ ਟੀ.ਸੀ.ਐਸ. ਨਾਲ ਸੰਬੰਧਿਤ ਪ੍ਰਬੰਧ ਲਾਗੂ ਨਹੀਂ ਹੋਣਗੇ।

ਇਹ ਵੀ ਦੇਖੋ : RTI ਤਹਿਤ ਹੋਇਆ ਖ਼ੁਲਾਸਾ, ਸਰਕਾਰੀ ਬੈਂਕਾਂ ’ਚ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਜਾਣ ਹੋਵੋਗੇ ਹੈਰਾਨ


 


author

Harinder Kaur

Content Editor

Related News