ਹੁਣ ਦਸੰਬਰ ਤੋਂ ਵਾਸ਼ਿੰਗ ਮਸ਼ੀਨ, ਫਰਿੱਜ, TV ਖ਼ਰੀਦਣਾ ਹੋ ਜਾਏਗਾ ਮਹਿੰਗਾ

Thursday, Nov 26, 2020 - 07:09 PM (IST)

ਹੁਣ ਦਸੰਬਰ ਤੋਂ ਵਾਸ਼ਿੰਗ ਮਸ਼ੀਨ, ਫਰਿੱਜ, TV ਖ਼ਰੀਦਣਾ ਹੋ ਜਾਏਗਾ ਮਹਿੰਗਾ

ਮੁੰਬਈ— ਦਸੰਬਰ ਤੋਂ ਵਾਸ਼ਿੰਗ ਮਸ਼ੀਨ, ਫਰਿੱਜ, ਟੈਲੀਵਿਜ਼ਨ (ਟੀ. ਵੀ.) ਅਤੇ ਏ. ਸੀ. ਵਰਗੇ ਘਰੇਲੂ ਇਲੈਕਟ੍ਰਾਨਿਕ ਸਾਮਾਨ ਖ਼ਰੀਦਣੇ ਮਹਿੰਗੇ ਹੋ ਸਕਦੇ ਹਨ।


ਕੰਪਨੀਆਂ ਕੀਮਤਾਂ 'ਚ ਘੱਟੋ-ਘੱਟ 3 ਤੋਂ 5 ਫ਼ੀਸਦੀ ਤੱਕ ਵਾਧਾ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਕਾਰਨ ਕੰਪਨੀਆਂ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਦੂਜਾ ਰਸਤਾ ਨਹੀਂ ਹੈ।

ਸਟੀਲ ਤੋਂ ਲੈ ਕੇ ਤਾਂਬੇ ਅਤੇ ਐਲੂਮੀਨੀਅਮ ਤੋਂ ਲੈ ਕੇ ਜ਼ਿੰਕ ਤੱਕ ਸਾਰੇ ਦੀਆਂ ਕੀਮਤਾਂ 'ਚ ਪਿਛਲੇ ਇਕ ਮਹੀਨੇ 'ਚ 5 ਤੋਂ 11 ਫ਼ੀਸਦੀ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ

ਗੋਦਰੇਜ ਅਪਲਾਇੰਸਿਜ਼ ਦੇ ਕਮਲ ਨੰਦੀ ਨੇ ਕਿਹਾ ਕਿ ਮੌਜੂਦਾ ਹਾਲਾਤ 'ਚ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ, ''ਕੱਚੇ ਮਾਲ ਦੀਆਂ ਕੀਮਤਾਂ ਚੜ੍ਹਨ ਤੋਂ ਬਾਅਦ ਵੀ ਨਿਰਮਾਤਾਵਾਂ ਨੇ ਤਿਉਹਾਰਾਂ ਦੌਰਾਨ ਸਾਮਾਨਾਂ ਦੀਆਂ ਕੀਮਤਾਂ ਨਹੀਂ ਵਧਾਈਆਂ ਸਨ। ਹਾਲਾਂਕਿ, ਹੁਣ ਦਸੰਬਰ ਤੋਂ ਕੀਮਤਾਂ ਵਧਣੀਆਂ ਤੈਅ ਹਨ।'' ਬਲੂ ਸਟਾਰ ਦੇ ਪ੍ਰਬੰਧਕ ਨਿਰਦੇਸ਼ਕ ਬੀ. ਤਿਆਗਰਾਜਨ ਨੇ ਕਿਹਾ ਕਿ 1.5 ਟਨ ਵਾਲੇ ਏ. ਸੀ. 'ਚ ਲੱਗਣ ਵਾਲੇ ਕੱਚੇ ਮਾਲ ਦੀ ਕੀਮਤ 'ਚ ਤਕਰੀਬਨ 2 ਫ਼ੀਸਦੀ ਤੇਜ਼ੀ ਆਈ ਹੈ। ਉਨ੍ਹਾਂ ਵੀ ਕਿਹਾ ਕਿ ਤਿਉਹਾਰਾਂ ਦੌਰਾਨ ਕੀਮਤਾਂ ਨਹੀਂ ਵਧਾਈਆਂ ਗਈਆਂ ਸਨ ਪਰ ਹੁਣ ਕੀਮਤਾਂ ਵਧਣਗੀਆਂ, ਜਿਸ ਨਾਲ ਮੰਗ ਥੋੜ੍ਹੀ ਪ੍ਰਭਾਵਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ- ਬ੍ਰੈਂਟ ਜਾ ਸਕਦੈ 60 ਡਾਲਰ ਤੋਂ ਪਾਰ, ਪੈਟਰੋਲ-ਡੀਜ਼ਲ ਲਈ ਹੋਰ ਜੇਬ ਢਿੱਲੀ ਕਰਨ ਲਈ ਹੋ ਜਾਓ ਤਿਆਰ


author

Sanjeev

Content Editor

Related News