ਲਗਾਤਾਰ ਚੌਥੇ ਹਫਤੇ ਵਧਿਆ ਵਿਦੇਸ਼ੀ ਮੁਦਰਾ ਭੰਡਾਰ, ਪਹਿਲੀ ਵਾਰ 560 ਅਰਬ ਡਾਲਰ ਤੋਂ ਪਾਰ

10/30/2020 11:08:40 PM

ਮੁੰਬਈ– ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 23 ਅਕਤੂਬਰ ਨੂੰ ਸਮਾਪਤ ਹਫਤੇ ’ਚ ਪਹਿਲੀ ਵਾਰ 560 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ। ਇਹ ਲਗਾਤਾਰ ਚੌਥਾ ਹਫਤਾ ਹੈ ਜਦੋਂ ਵਿਦੇਸ਼ੀ ਮੁਦਰਾ ਭੰਡਾਰ ’ਚ ਵਾਧਾ ਦਰਜ ਕੀਤਾ ਗਿਆ ਹੈ।
ਰਿਜ਼ਰਵ ਬੈਂਕ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ 23 ਅਕਤੂਬਰ ਨੂੰ ਸਮਾਪਤ ਹਫਤੇ ’ਚ 5.41 ਅਰਬ ਡਾਲਰ ਵਧ ਕੇ 560.53 ਅਰਬ ਡਾਲਰ ਹੋ ਗਿਆ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਸਮਾਪਤ ਹਫਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਦਾ ਭੰਡਾਰ 3.61 ਅਰਬ ਡਾਲਰ ਵਧ ਕੇ 555.12 ਅਰਬ ਡਾਲਰ, 9 ਅਕਤੂਬਰ ਨੂੰ ਸਮਾਪਤ ਹਫਤੇ ’ਚ 5.87 ਅਰਬ ਡਾਲਰ 551.51 ਅਰਬ ਡਾਲਰ ’ਤੇ ਅਤੇ 2 ਅਕਤੂਬਰ ਨੂੰ ਸਮਾਪਤ ਹਫਤੇ ’ਚ 3.62 ਅਰਬ ਡਾਲਰ ਵਧ ਕੇ 545.64 ਅਰਬ ਡਾਲਰ ’ਤੇ ਰਿਹਾ ਸੀ।

ਕੇਂਦਰੀ ਬੈਂਕ ਨੇ ਦੱਸਿਆ ਕਿ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਕ ਵਿਦੇਸ਼ੀ ਮੁਦਰਾ ਜਾਇਦਾਦ 5.20 ਅਰਬ ਡਾਲਰ ਦੇ ਵਾਧੇ ਨਾਲ 517.52 ਅਰਬ ਡਾਲਰ ’ਤੇ ਪਹੁੰਚ ਗਿਆ। ਗੋਲਡ ਭੰਡਾਰ ਵੀ 17.5 ਕਰੋੜ ਡਾਲਰ ਵਧ ਕੇ 36.86 ਅਰਬ ਡਾਲਰ ਹੋ ਗਿਆ।


Sanjeev

Content Editor

Related News