ਵਿਦੇਸ਼ੀ ਨਿਵੇਸ਼ਕਾਂ ਨੇ ਦਸੰਬਰ ''ਚ ਸ਼ੁੱਧ ਰੂਪ ਨਾਲ 2,600 ਕਰੋੜ ਰੁਪਏ ਕੀਤੇ ਨਿਵੇਸ਼

12/29/2019 12:33:14 PM

ਨਵੀਂ ਦਿੱਲੀ—ਵਿਦੇਸ਼ੀ ਨਿਵੇਸ਼ਕ ਦਸੰਬਰ 'ਚ ਸ਼ੁੱਧ ਲਿਵਾਲ ਰਹੇ। ਮੁੱਖ ਤੌਰ 'ਤੇ ਕੰਪਨੀਆਂ ਦੇ ਵਿੱਤੀ ਨਤੀਜੇ ਵਧੀਆ ਰਹਿਣ, ਅਮਰੀਕੀ ਫੈਡਰਲ ਰਿਜ਼ਰਵ ਦੇ ਮੌਦਰਿਕ ਨੀਤੀ ਨੂੰ ਨਰਮ ਰੱਖਣ ਅਤੇ ਸੰਸਾਰਕ ਪੱਧਰ 'ਤੇ ਕੇਂਦਰੀ ਬੈਂਕਾਂ ਵਲੋਂ ਪੂੰਜੀ ਪਾਏ ਜਾਣ ਦੀ ਉਮੀਦ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਘਰੇਲੂ ਬਾਜ਼ਾਰ 'ਚ 2,613 ਕਰੋੜ ਰੁਪਏ ਨਿਵੇਸ਼ ਕੀਤੇ। ਡਿਪੋਜ਼ਿਟਰੀ ਦੇ ਅੰਕੜਿਆਂ ਮੁਤਾਬਕ ਐੱਫ.ਪੀ.ਆਈ. ਨੇ ਸ਼ੇਅਰ ਬਾਜ਼ਾਰਾਂ 'ਚ 6,301.96 ਕਰੋੜ ਰੁਪਏ ਸ਼ੁੱਧ ਨਿਵੇਸ਼ ਕੀਤੇ ਜਦੋਂਕਿ ਬਾਂਡ ਬਾਜ਼ਾਰ ਤੋਂ 3,688.94 ਕਰੋੜ ਰੁਪਏ ਕੱਢੇ। ਇਸ ਤਰ੍ਹਾਂ ਦੋ ਦਸੰਬਰ ਤੋਂ 27 ਦਸੰਬਰ ਦੇ ਦੌਰਾਨ ਸ਼ੁੱਧ ਰੂਪ ਨਾਲ 2,613.02 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਮਾਰਨਿੰਗਸਟਾਰ ਦੇ ਸੀਨੀਅਰ ਸੋਧ ਵਿਸ਼ਲੇਸ਼ਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਆਰਥਿਕ ਮੋਰਚੇ 'ਤੇ ਚੁਣੌਤੀਆਂ 'ਤੇ ਨੀਤੀਗਤ ਰੁਕਾਵਟਾਂ ਦੇ ਬਾਵਜੂਦ ਐੱਫ.ਪੀ.ਆਈ. ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਭਰੋਸਾ ਜਤਾਇਆ ਹੈ...ਕੰਪਨੀਆਂ ਦੇ ਤਿਮਾਹੀ ਵਿੱਤੀ ਨਤੀਜੇ 'ਚ ਸੁਧਾਰ, ਅਮਰੀਕੀ ਫੈਡਰਲ ਰਿਜ਼ਰਵ ਦੀ ਨਰਮ ਮੌਦਰਿਕ ਨੀਤੀ ਅਤੇ ਸੰਸਾਰਕ ਪੱਧਰ 'ਤੇ ਕੇਂਦਰੀ ਬੈਂਕਾਂ ਵਲੋਂ ਪੂੰਜੀ ਪਾਉਣ ਦੀ ਉਮੀਦ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਨਾਲ ਭਰੋਸੇ ਦੇ ਕਰਨ ਐੱਫ.ਪੀ.ਆਈ. ਘਰੇਲੂ ਬਾਜ਼ਾਰ 'ਚ ਨਿਵੇਸ਼ ਕਰ ਰਹੇ ਹਨ। ਜਨਵਰੀ, ਜੁਲਾਈ ਅਤੇ ਅਗਸਤ ਨੂੰ ਛੱਡ ਕੇ ਐੱਫ.ਪੀ.ਆਈ. 2019 ਦੇ ਬਾਕੀ ਮਹੀਨਿਆਂ 'ਚ ਸ਼ੁੱਧ ਲਿਵਾਵ ਰਹੇ ਹਨ। ਇਸ ਸਾਲ ਉਨ੍ਹਾਂ ਨੇ ਸ਼ੁੱਧ ਰੂਪ ਨਾਲ ਸ਼ੇਅਰ ਅਤੇ ਬਾਂਡ ਬਾਜ਼ਾਰ 'ਚ 73,276.63 ਕਰੋੜ ਰੁਪਏ ਨਿਵੇਸ਼ ਕੀਤੇ।


Aarti dhillon

Content Editor

Related News