ਬੁਲੇਟ ਸਵਾਰ ਕੁੜੀ ਨੇ ਆਟੋ ਚਾਲਕ ਦਾ ਸੜਕ ਵਿਚਕਾਰ ਕੜੇ ਮਾਰ-ਮਾਰ ਪਾੜ ''ਤਾ ਸਿਰ, ਵੀਡੀਓ ਵਾਇਰਲ

Friday, Jul 05, 2024 - 12:55 AM (IST)

ਬੁਲੇਟ ਸਵਾਰ ਕੁੜੀ ਨੇ ਆਟੋ ਚਾਲਕ ਦਾ ਸੜਕ ਵਿਚਕਾਰ ਕੜੇ ਮਾਰ-ਮਾਰ ਪਾੜ ''ਤਾ ਸਿਰ, ਵੀਡੀਓ ਵਾਇਰਲ

ਨਵੀਂ ਦਿੱਲੀ- ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਬੁਲੇਟ ਸਵਾਰ ਕੁੜੀ ਦੀ ਬਦਮਾਸ਼ੀ ਨਜ਼ਰ ਆ ਰਹੀ ਹੈ। ਮਾਮੂਲੀ ਬਹਿਸ ਕਾਰਨ ਕੁੜੀ ਨੇ ਆਟੋ ਚਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਲੜਕੀ ਨੇ ਆਟੋ ਚਾਲਕ ਦਾ ਸਿਰ ਵੀ ਪਾੜ ਦਿੱਤਾ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਪੁਲਸ ਵੀਡੀਓ ਦੀ ਜਾਂਚ ਵਿੱਚ ਜੁਟੀ ਹੋਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਨੇ ਆਉਂਦਿਆਂ ਹੀ ਆਟੋ ਚਾਲਕ ਨੂੰ ਕਾਲਰ ਤੋਂ ਫੜ ਕੇ ਆਪਣੇ ਬੇਸ ਬੈਟ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਵੀ ਉਸਦਾ ਗੁੱਸਾ ਸ਼ਾਂਤ ਨਹੀਂ ਹੋਇਆ ਅਤੇ ਉਸਨੇ ਬੇਸ ਬੈਟ ਸੜਕ ਕੇ ਸੁੱਟ ਦਿੱਤਾ ਅਤੇ ਆਪਣੇ ਹੱਥ ਵਿਚ ਪਹਿਨਿਆ ਕੜਾ ਲਾਹ ਕੇ ਸਿਰ ’ਤੇ ਮਾਰ ਕੇ ਉਸਦਾ ਸਿਰ ਪਾੜ ਦਿੱਤਾ।

ਵਾਰਦਾਤ ਦਾ ਇਕ 2 ਮਿੰਟ 20 ਸਕਿੰਡ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਿਹਾ ਹੈ। ਜਿਸਦਾ ਨੋਟਿਸ ਲੈਂਦੇ ਹੋਏ ਪੁਲਸ ਨੇ ਤੁਰੰਤ ਇਕ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਅਧਿਕਾਰੀਆਂ ਮੁਤਾਬਕ ਮਾਮਲੇ ਵਿਚ ਅਜੇ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਵੀਡੀਓ ਵਿਚ ਦਿਖਾਈ ਦੇ ਰਹੀ ਕੁੜੀ 18 ਸਾਲ ਤੋਂ ਘੱਟ ਉਮਰ ਦੀ ਹੈ।


author

Rakesh

Content Editor

Related News