ਮਿਡਾਸ ਐਗਰੋ ਫੂਡ ਰਾਈਸ ਮਿੱਲ ''ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਾਮਾਨ ਹੋਇਆ ਸੜ ਕੇ ਹੋਇਆ ਸੁਆਹ
Thursday, Jul 04, 2024 - 11:01 PM (IST)
ਬਾਘਾ ਪੁਰਾਣਾ (ਅਜੇ ਅਗਰਵਾਲ)- ਸਥਾਨਕ ਸ਼ਹਿਰ ਦੇ ਮੁਦਕੀ ਰੋਡ 'ਤੇ ਸਥਿਤ ਮਿਡਾਸ ਐਗਰੋ ਫੂਡਜ਼ ਸੈਲਰ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੈਲਰ ਦੇ ਵਿੱਚ ਲੱਖਾਂ ਰੁਪਏ ਦੇ ਚੌਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਾਰਦਾਨਾ ਸੀ। ਅੱਗ ਲੱਗਣ 'ਤੇ ਇਸ ਦੀ ਜਾਣਕਾਰੀ ਮਾਲਕਾਂ ਵੱਲੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤੀ ਗਈ। ਅੱਗ ਬਝਾਉਣ ਲਈ ਮੋਗਾ ਦੇ ਇਲਾਵਾ ਆਸ ਪਾਸ ਦੇ ਸ਼ਹਿਰਾਂ ਵਿੱਚੋਂ ਵੱਡੀ ਗਿਣਤੀ ਵਿੱਚ ਫਾਇਰ ਬ੍ਰਿਗੇਡ ਗੱਡੀਆਂ ਪੁੱਜੀਆਂ।
ਅੱਗ ਇੰਨੀ ਭਿਆਨਕ ਲੱਗੀ ਹੋਈ ਸੀ ਕਿ ਪਹਿਲਾਂ ਦੋ ਚਾਰ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ 'ਤੇ ਕਾਬੂ ਨਹੀਂ ਪਾ ਸਕੀਆਂ, ਫਿਰ ਉਸੇ ਸਮੇਂ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਹੋਰ ਗੱਡੀਆਂ ਮੰਗਵਾਈਆਂ ਗਈਆਂ। ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਤੇ ਕਾਬੂ ਪਾਉਣ ਲਈ ਜੱਦੋ ਜਹਿਦ ਕਰ ਰਹੇ ਸਨ।
ਇਹ ਵੀ ਪੜ੍ਹੋ- ਝਾਰਖੰਡ ਦੇ CM ਨੇ ਦਿੱਤਾ ਅਸਤੀਫ਼ਾ, ਹੇਮੰਤ ਸੋਰੇਨ ਮੁੜ ਸੰਭਾਲਣਗੇ ਸੂਬੇ ਦੀ ਕਮਾਨ
ਜਦੋਂ ਹੀ ਇਸ ਅੱਗ ਲੱਗਣ ਦੀ ਘਟਨਾ ਸਬੰਧੀ ਸ਼ਹਿਰ ਬਾਘਾ ਪੁਰਾਣਾ ਵਿੱਚ ਪਤਾ ਲੱਗਾ ਤਾਂ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਸਮਾਜ ਸੇਵੀ ਆਗੂ ਵੀ ਅੱਗ ਵਾਲੀ ਘਟਨਾ ਸਥਾਨ 'ਤੇ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਡਾਸ ਐਗਰੋ ਫੂਡ ਦੇ ਮਾਲਕ ਕੇਵਲ ਗਰਗ ਅਤੇ ਬਾਲ ਕ੍ਰਿਸ਼ਨ ਬਾਲੀ ਨੇ ਦੱਸਿਆ ਕਿ ਉਨਾਂ ਦੇ ਸੈਲਰ ਵਿੱਚ ਸ਼ਾਮ ਕਰੀਬ 4 ਵਜੇ ਅੱਗ ਲੱਗੀ ਹੈ, ਜਦੋਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਕਰਮਚਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੇ ਮੋਗਾ ਦੇ ਇਲਾਵਾ ਕੋਟਕਪੂਰਾ, ਬਾਘਾ ਪੁਰਾਣਾ ਤੋਂ ਵੀ ਫਾਇਰ ਬ੍ਰਿਗੇਡ ਗੱਡੀਆਂ ਅੱਗ ਬਝਾਉਣ ਦੇ ਲਈ ਪੁੱਜੀਆਂ।
ਕੇਵਲ ਗਰਗ ਨੇ ਦੱਸਿਆ ਕਿ ਉਨਾਂ ਦਾ ਸੈਲਰ ਕਰੀਬ 12 ਹਜ਼ਾਰ ਫੁੱਟ ਵਿੱਚ ਪਏ ਚੌਲਾਂ ਦੇ ਇਲਾਵਾ ਬਾਰਦਾਨਾ ਅਤੇ ਹੋਰ ਸਮਾਨ ਅੱਗ ਦੀ ਲਪੇਟ ਵਿੱਚ ਆ ਗਿਆ, ਜਿਸ ਵਿੱਚ ਚਾਵਲ ਬੈਗ, ਪਲਾਸਟਿਕ ਬੈਗ, ਜੂਟ ਬੈਗ, ਚੋਲਾਂ ਦੇ ਥੈਲੇ ਦੇ ਇਲਾਵਾ ਹੋਰ ਸਮਾਨ ਵੀ ਅੱਗ ਦੀ ਭੇਟ ਚੜ ਗਿਆ। ਇਸ ਅੱਗ ਵਾਲੀ ਘਟਨਾ ਦੇ ਸਥਾਨ ਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਇਲਾਵਾ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਆਦਿ ਦੇ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਕਾਰੋਬਾਰੀ ਅੱਗ ਵਾਲੀ ਜਗ੍ਹਾ ਤੇ ਪੁੱਜੇ।
ਇਹ ਵੀ ਪੜ੍ਹੋ- ਜਦੋਂ ਬੰਬ ਵਰਗੇ ਧਮਾਕੇ ਦੀ ਆਵਾਜ਼ ਨਾਲ ਦਹਿਲ ਉੱਠਿਆ ਫੋਕਲ ਪੁਆਇੰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e