ਗੌਮੁਖ ’ਚ ਨਾਲੇ ’ਚ ਪਾਣੀ ਵਧਣ ਨਾਲ ਦਿੱਲੀ ਦੇ 2 ਕਾਂਵੜੀਏ ਰੁੜ੍ਹੇ

Friday, Jul 05, 2024 - 01:07 AM (IST)

ਗੌਮੁਖ ’ਚ ਨਾਲੇ ’ਚ ਪਾਣੀ ਵਧਣ ਨਾਲ ਦਿੱਲੀ ਦੇ 2 ਕਾਂਵੜੀਏ ਰੁੜ੍ਹੇ

ਉੱਤਰਕਾਸ਼ੀ, (ਭਾਸ਼ਾ)– ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ’ਚ ਗੰਗੋਤਰੀ-ਗੌਮੁਖ ਪੈਦਲ ਮਾਰਗ ’ਤੇ ਇਕ ਨਾਲੇ ਵਿਚ ਪਾਣੀ ਦਾ ਪੱਧਰ ਵਧਣ ਨਾਲ ਉਸ ’ਤੇ ਬਣੀ ਪੁਲੀ ਨੁਕਸਾਨੀ ਗਈ, ਜਿਸ ਨਾਲ ਦਿੱਲੀ ਦੇ ਰਹਿਣ ਵਾਲੇ 2 ਕਾਂਵੜੀਏ ਰੁੜ੍ਹ ਗਏ।

ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਗੰਗੋਤਰੀ ਤੋਂ ਲੱਗਭਗ 9 ਕਿਲੋਮੀਟਰ ਅੱਗੇ ਚੀੜਵਾਸਾ ਨੇੜੇ ਬਾਅਦ ਦੁਪਹਿਰ 3 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਬਰਫੀਲੇ ਪਹਾੜ ਪਿਘਲਣ ਕਾਰਨ ਚੀੜਵਾਸਾ ਨਾਲੇ ਵਿਚ ਪਾਣੀ ਦਾ ਪੱਧਰ ਵਧ ਗਿਆ ਸੀ।


author

Rakesh

Content Editor

Related News