ਸੋਨੀਆ ਗਾਂਧੀ ਦੇ ਘਰ ਜਾ ਕੇ ਮੁਕੇਸ਼ ਅੰਬਾਨੀ ਨੇ ਦਿੱਤਾ ਬੇਟੇ ਦੇ ਵਿਆਹ ''ਚ ਆਉਣ ਦਾ ਸੱਦਾ

Friday, Jul 05, 2024 - 01:10 AM (IST)

ਸੋਨੀਆ ਗਾਂਧੀ ਦੇ ਘਰ ਜਾ ਕੇ ਮੁਕੇਸ਼ ਅੰਬਾਨੀ ਨੇ ਦਿੱਤਾ ਬੇਟੇ ਦੇ ਵਿਆਹ ''ਚ ਆਉਣ ਦਾ ਸੱਦਾ

ਨਵੀਂ ਦਿੱਲੀ : ਸਨਅਤਕਾਰ ਮੁਕੇਸ਼ ਅੰਬਾਨੀ ਅੱਜ ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਬੇਟੇ ਦੇ ਵਿਆਹ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਸੂਤਰਾਂ ਮੁਤਾਬਕ, ਸੋਨੀਆ ਗਾਂਧੀ ਨੂੰ ਬੇਟੇ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦੇਣ ਅੰਬਾਨੀ ਉਨ੍ਹਾਂ ਦੇ ਘਰ 'ਤੇ ਗਏ ਸਨ। ਉਨ੍ਹਾਂ ਦੱਸਿਆ ਕਿ ਅੰਬਾਨੀ ਕਰੀਬ 45 ਮਿੰਟ ਤੱਕ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਰਹੇ।

ਜਿਵੇਂ ਹੀ ਪੱਤਰਕਾਰਾਂ ਨੂੰ ਅੰਬਾਨੀ ਦੇ 10 ਜਨਪਦ ਪਹੁੰਚਣ ਦੀ ਖਬਰ ਮਿਲੀ ਤਾਂ ਕਾਂਗਰਸ ਹੈੱਡਕੁਆਰਟਰ 'ਚ ਮੌਜੂਦ ਕਈ ਪੱਤਰਕਾਰ ਅਤੇ ਫੋਟੋਗ੍ਰਾਫਰ ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਖੜ੍ਹੇ ਹੋ ਗਏ। ਇਸ ਦੌਰਾਨ ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਦੋ ਕਾਰਾਂ ਵੀ ਆਉਂਦੀਆਂ ਦੇਖੀਆਂ ਗਈਆਂ।

ਇਹ ਵੀ ਪੜ੍ਹੋ : ਐਪਲ ਦੇ ਨਾਂ 'ਤੇ ਆਸਟ੍ਰੇਲਿਆਈ ਨਾਗਰਿਕ ਨਾਲ 1 ਕਰੋੜ ਰੁਪਏ ਦੀ ਠੱਗੀ, ਵੈੱਬ ਡਿਵੈਲਪਰ ਗ੍ਰਿਫ਼ਤਾਰ

ਦੱਸਿਆ ਗਿਆ ਕਿ ਅੰਬਾਨੀ ਇਕ ਕਾਰ ਵਿਚ ਸਵਾਰ ਸਨ, ਜੋ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੱਦਾ ਦੇਣ ਗਏ ਸਨ। ਸਨਅਤਕਾਰ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦਾ ਵਿਆਹ 12 ਜੁਲਾਈ ਨੂੰ ਹੈ ਅਤੇ ਇਸ 'ਚ ਕਰੀਬ 1000 ਪ੍ਰਮੁੱਖ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DILSHER

Content Editor

Related News