ਬਿਨਾਂ ਪੈਨ ਕਾਰਡ ਦੇ IFSC-Gifty City ''ਚ ਖਾਤੇ ਖੋਲ੍ਹ ਸਕਦੀਆਂ ਨੇ ਵਿਦੇਸ਼ੀ ਕੰਪਨੀਆਂ
Thursday, Oct 12, 2023 - 11:04 AM (IST)
ਨਵੀਂ ਦਿੱਲੀ : ਪ੍ਰਵਾਸੀ ਅਤੇ ਵਿਦੇਸ਼ੀ ਕੰਪਨੀਆਂ ਨੂੰ IFSC ਗਿਫਟ ਸਿਟੀ ਵਿੱਚ ਬੈਂਕ ਖਾਤਾ ਖੋਲ੍ਹਣ ਲਈ ਪੈਨ ਕਾਰਡ (ਸਥਾਈ ਖਾਤਾ ਨੰਬਰ) ਪ੍ਰਦਾਨ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ ਉਨ੍ਹਾਂ ਨੂੰ ਘੋਸ਼ਣਾ ਪੱਤਰ ਦਾਇਰ ਕਰਨਾ ਹੋਵੇਗਾ। ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ (IFSC) ਵਿੱਚ ਬੈਂਕ ਖਾਤਾ ਖੋਲ੍ਹਣ ਵਾਲੀ ਗੈਰ-ਨਿਵਾਸੀ ਜਾਂ ਵਿਦੇਸ਼ੀ ਕੰਪਨੀ ਨੂੰ ਫਾਰਮ-60 ਵਿੱਚ ਇੱਕ ਘੋਸ਼ਣਾ ਪੱਤਰ ਦੇਣਾ ਹੋਵੇਗਾ। ਨਾਲ ਹੀ, ਉਨ੍ਹਾਂ ਦੀ ਭਾਰਤ ਵਿੱਚ ਕੋਈ ਟੈਕਸ ਦੇਣਦਾਰੀ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਦੀ ਲੜਾਈ ਦੌਰਾਨ ਨਿਸ਼ਾਨੇ 'ਤੇ ਐਲੋਨ ਮਸਕ, ਈਯੂ ਨੇ ਜਾਰੀ ਕੀਤਾ ਸਖ਼ਤ ਆਦੇਸ਼
ਵਿੱਤ ਮੰਤਰਾਲੇ ਨੇ ਬੈਂਕ ਖਾਤੇ ਖੋਲ੍ਹਣ ਵਾਲੇ ਗੈਰ-ਨਿਵਾਸੀਆਂ ਨੂੰ ਪੈਨ ਜਮ੍ਹਾਂ ਕਰਾਉਣ ਦੀ ਜ਼ਰੂਰਤ ਤੋਂ ਛੋਟ ਦੇਣ ਲਈ ਆਮਦਨ ਕਰ ਨਿਯਮਾਂ ਵਿੱਚ ਸੋਧ ਕੀਤੀ ਹੈ। ਨੰਗੀਆ ਐਂਡਰਸਨ ਐੱਲਐੱਲਪੀ ਦੇ ਸਾਂਝੇਦਾਰ ਸੁਨੀਲ ਗਿਡਵਾਨੀ ਨੇ ਕਿਹਾ ਕਿ ਇਸ ਛੋਟ ਨਾਲ ਵਿਦੇਸ਼ੀ ਕੰਪਨੀਆਂ, ਐੱਨਆਰਆਈ ਅਤੇ ਹੋਰ ਗੈਰ-ਨਿਵਾਸੀਆਂ ਲਈ IFSC ਬੈਂਕਾਂ ਵਿੱਚ ਖਾਤੇ ਖੋਲ੍ਹਣ ਨੂੰ ਆਸਾਨ ਬਣਾ ਦੇਵੇਗੀ। ਗਿਡਵਾਨੀ ਨੇ ਕਿਹਾ, "ਇਹ IFSC ਵਿੱਚ ਬੈਂਕ ਦੀ ਦੇਣਦਾਰੀ/ਜਮਾ ਪੱਖ ਦੇ ਨਾਲ-ਨਾਲ ਪ੍ਰਚੂਨ ਵਪਾਰਕ ਹਿੱਸੇ ਨੂੰ ਹੁਲਾਰਾ ਮਿਲੇਗਾ।"
ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8