'FIAT' ਨੇ ਮਹਿੰਦਰਾ ਐਂਡ ਮਹਿੰਦਰਾ 'ਤੇ ਲਗਾਇਆ ਨਕਲ ਦਾ ਦੋਸ਼

Saturday, Aug 04, 2018 - 10:56 AM (IST)

'FIAT' ਨੇ ਮਹਿੰਦਰਾ ਐਂਡ ਮਹਿੰਦਰਾ 'ਤੇ ਲਗਾਇਆ ਨਕਲ ਦਾ ਦੋਸ਼

ਨਵੀਂ ਦਿੱਲੀ — ਅਮਰੀਕਾ ਦੀ ਵਾਹਨ ਕੰਪਨੀ 'ਫੀਏਟ ਕ੍ਰਾਇਸਲਰ ਆਟੋਮੋਬਾਇਲਸ'(FCA) ਨੇ ਮਹਿੰਦਰਾ ਐਂਡ ਮਹਿੰਦਰਾ ਵਲੋਂ ਹੁਣੇ ਜਿਹੇ ਅਮਰੀਕੀ ਬਾਜ਼ਾਰ 'ਚ ਪੇਸ਼ ਆਫ-ਰੋਡ ਵਾਹਨ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਵਪਾਰ ਸ਼ਿਕਾਇਤ ਦਰਜ ਕਰਵਾਈ ਹੈ। ਫੀਏਟ ਕ੍ਰਾਇਸਲਰ ਨੇ ਦੋਸ਼ ਲਗਾਇਆ ਹੈ ਕਿ ਮਹਿੰਦਰਾ ਦੇ ਇਸ ਵਾਹਨ ਦਾ ਡਿਜ਼ਾਇਨ ਉਸਦੇ ਆਈਕਾਨਿਕ ਜੀਪ ਮਾਡਲ ਦੇ ਡਿਜ਼ਾਈਨ ਦੀ ਨਕਲ ਹੈ। FIAT ਨੇ ਸੰਯੁਕਤ ਅਮਰੀਕੀ ਵਪਾਰ ਕਮਿਸ਼ਨ ਕੋਲ 1 ਅਗਸਤ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਬਲੂਮਬਰਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੰਪਨੀ ਦਾ ਦਾਅਵਾ ਹੈ ਕਿ ਮਹਿੰਦਰਾ ਰਾਕਸਰ ਨੇ ਜੀਪ ਦੇ ਪ੍ਰਮੁੱਖ ਡਿਜ਼ਾਇਨ - 'ਬਾਕਸੀ ਬਾਡੀ ਆਕਾਰ ਦੇ ਨਾਲ ਲੰਬਾਈ ਅਤੇ ਚੌੜਾਈ, ਬਾਡੀ ਦੇ ਪਿਛਲੇ ਹਿੱਸੇ ਦੇ ਡਿਜ਼ਾਇਨ' ਦੀ ਚੋਰੀ ਕੀਤੀ ਹੈ।

PunjabKesari
FIAT ਦਾ ਦੋਸ਼ ਹੈ ਕਿ ਮਹਿੰਦਰਾ ਵਲੋਂ ਭਾਰਤ ਤੋਂ ਨਾਕ ਡਾਊਨ ਕਿਟਸ ਦੇ ਤੌਰ 'ਤੇ ਅਮਰੀਕਾ ਆਯਾਤ ਕੀਤੇ ਜਾਣ ਵਾਲੇ ਰਾਕਸਰ 'ਚ ਉਸਦੇ ਆਈਕਾਨਿਕ ਜੀਪ ਡਿਜ਼ਾਇਨ ਦੀ ਕਾਫੀ ਹੱਦ ਤੱਕ ਨਕਲ ਕੀਤੀ ਗਈ ਹੈ। ਉਸਦਾ ਕਹਿਣਾ ਹੈ ਕਿ ਮਹਿੰਦਰਾ ਨੇ ਇਸ ਵਾਹਨ ਨੂੰ ਮੂਲ ਵਿਲਿਸ ਜੀਪ ਨੂੰ ਉਤਾਰਨ ਦੇ ਬਾਅਦ ਬਣਾਇਆ ਹੈ। ਇਸ ਬਾਰੇ ਸੰਪਰਕ ਕਰਨ 'ਤੇ ਮਹਿੰਦਰਾ ਦੇ ਅਧਿਕਾਰੀ ਨੇ ਕੋਈ  ਜਵਾਬ ਨਹੀਂ ਦਿੱਤਾ। FIAT ਦੇ ਬੁਲਾਰੇ ਨਾਲ ਵੀ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਕਾਨੂੰਨ ਦੇ ਮਾਹਰ ਵਕੀਲ ਨੇ ਦੱਸਿਆ ਕਿ ਬੌਧਿਕ ਸੰਪਤੀ ਕਾਨੂੰਨ ਦੇ ਉਲੰਘਣ ਦੇ ਤਿੰਨ ਪਹਿਲੂ ਹੁੰਦੇ ਹਨ - ਟ੍ਰੇਡਮਾਰਕ, ਕਾਪੀਰਾਈਟ ਅਤੇ ਪੇਟੈਂਟ।
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਟ੍ਰੇਡਮਾਰਕ ਦਾ ਉਲੰਘਣ ਨਹੀਂ ਹੈ ਕਿਉਂਕਿ ਲੋਗੋ ਅਤੇ ਵਾਹਨਾਂ ਦੇ ਨਾਮ ਇਕ ਤਰ੍ਹਾਂ ਦੇ ਨਹੀਂ ਹਨ। ਇੰਜਨੀਅਰਿੰਗ, ਡ੍ਰਾਈਵ ਟ੍ਰੇਨ ਅਤੇ ਪਾਵਰ ਟ੍ਰੇਨ ਵੀ ਅਲੱਗ ਹਨ। ਇਸ ਲਈ ਪੇਟੈਂਟ ਦੇ ਉਲੰਘਣ ਦੀ ਚੋਣ ਵੀ ਖਤਮ ਹੋ ਜਾਂਦੀ ਹੈ। ਹੁਣ ਸਿਰਫ ਕਾਪੀਰਾਈਟ ਦਾ ਮਾਮਲਾ ਹੀ ਬਚਦਾ ਹੈ ਜਿਸ ਵਿਚ ਦੋਵੇਂ ਕੰਪਨੀਆਂ ਅਸਹਿਮਤ ਹਨ। 

ਕੀ ਕਹਿੰਦੇ ਹਨ ਨਿਯਮ
ਕਿਸੇ ਕਾਰ ਨੂੰ ਬਾਜ਼ਾਰ 'ਚ ਉਤਾਰਨ ਤੋਂ ਪਹਿਲਾਂ ਉਸਦੇ ਡਿਜ਼ਾਇਨ ਦਾ ਰਜਿਸਟਰੇਸ਼ਨ ਲਾਜ਼ਮੀ ਹੁੰਦਾ ਹੈ। ਬਾਅਦ ਵਿਚ ਰਜਿਸਟਰੇਸ਼ਨ ਨਹੀਂ ਕੀਤਾ ਜਾ ਸਕਦਾ। ਅੰਤਰਰਾਸ਼ਟਰੀ ਪੱਧਰ 'ਤੇ ਡਿਜ਼ਾਇਨ ਦੇ ਅਧਿਕਾਰ 15 ਸਾਲ ਲਈ ਪ੍ਰਮਾਨਿਤ ਹੁੰਦੇ ਹਨ। ਇਸ ਦੇ ਬਾਵਜੂਦ  ਜੇਕਰ ਕਿਸੇ ਕੰਪਨੀ ਨੂੰ ਲੱਗਦਾ ਹੈ ਕਿ ਕਿਸੇ ਦੂਜੀ ਕੰਪਨੀ ਦੇ ਉਤਪਾਦ ਦਾ ਆਕਾਰ ਜਾਂ ਡਿਜ਼ਾਇਨ ਉਸਦੇ ਉਤਪਾਦ ਦੀ ਤਰ੍ਹਾਂ ਹੈ ਤਾਂ ਉਹ ਕੰਪਨੀ ਇਨ੍ਹਾਂ ਉਤਪਾਦਾਂ ਦੇ ਉਤਪਾਦਨ 'ਤੇ ਰੋਕ ਲਗਾਉਣ ਦੀ ਮੰਗ ਕਰ ਸਕਦੀ ਹੈ।
ਇਸ ਮੁੱਦੇ ਦਾ ਨਤੀਜਾ ਕੁਝ ਵੀ ਹੋਵੇ ਪਰ ਅਮਰੀਕਾ ਵਿਚ ਇਸ ਦਾ ਹੱਲ ਦੋ ਸਾਲਾਂ ਦੇ ਅੰਦਰ ਹੋ ਸਕਦਾ ਹੈ। ਕਾਰਸਰ ਦਾ ਡਿਜ਼ਾਇਨ ਵਿਲਿਸ ਦੀ ਸਟਾਈਲ ਜੀਪ ਦੀ ਤਰ੍ਹਾਂ ਹੈ। ਇਸ 'ਤੇ 2.5 ਲੀਟਰ ਡੀਜ਼ਲ ਇੰਜਣ ਲੱਗਾ ਹੈ ਅਤੇ ਇਸ ਦੀ ਕੀਮਤ ਕਰੀਬ 15,000 ਡਾਲਰ ਯਾਨੀ 10 ਲੱਖ ਰੁਪਏ ਹੈ। ਦੂਜੇ ਪਾਸੇ ਜੀਪ ਦੀ ਵਿਲਿਸ  ੍ਵਹੀਲਰ ਦੀ ਕੀਮਤ 27,000 ਡਾਲਰ ਹੈ। ਇਕ ਵਿਸ਼ਲੇਸ਼ਕ ਨੇ ਕਿਹਾ ਹੈ ਕਿ ਰਾਕਸਰ ਦੇ ਫਰੰਟ ਗ੍ਰਿਲ 'ਚ ਸਾਢੇ 4  ਸਲਾਟ ਹਨ ਜਦੋਂਕਿ ਕ੍ਰਾਇਸਲਰ ਜੀਪ 'ਚ 7 ਸਲਾਟ ਹਨ। ਪਰ ਰਾਕਸਰ ਦੇ  ੍ਵਹੀਲ ਦਾ ਸਲਾਟ ਕ੍ਰਾਇਸਲਰ ਦੀ ਤਰ੍ਹਾਂ ਹੈ।


Related News