ਦੇਸ਼ 'ਚ ਤੇਜ਼ੀ ਨਾਲ ਵਧ ਰਿਹਾ ਸੈਕਿੰਡ ਹੈਂਡ ਕਾਰਾਂ ਦਾ ਬਾਜ਼ਾਰ, ਗਾਹਕ ਲਗਾਤਾਰ ਬਦਲ ਰਹੇ ਆਪਣੇ ਵਾਹਨ

03/04/2024 11:31:46 AM

ਨਵੀਂ ਦਿੱਲੀ (ਭਾਸ਼ਾ) - ਭਾਰਤ ਦਾ ਪੁਰਾਣਾ ਭਾਵ ਸੈਕਿੰਡ ਹੈਂਡ ਕਾਰਾਂ ਦਾ ਬਾਜ਼ਾਰ ਅਗਲੇ 10 ਸਾਲ ਭਾਵ 2034 ’ਚ 100 ਅਰਬ ਡਾਲਰ ਦੇ ਅੰਕੜੇ ’ਤੇ ਪੁੱਜ ਜਾਵੇਗਾ। ‘ਕਾਰਸ24’ ਦੇ ਸਹਿ-ਸੰਸਥਾਪਕ ਤੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਵਿਕਰਮ ਚੋਪੜਾ ਨੇ ਇਹ ਰਾਏ ਪ੍ਰਗਾਈ ਹੈ।

ਇਹ ਵੀ ਪੜ੍ਹੋ :    Flipkart ਨੇ ਲਾਂਚ ਕੀਤੀ ਆਪਣੀ UPI ਸੇਵਾ, ਇਨ੍ਹਾਂ ਕੰਪਨੀਆਂ ਨਾਲ ਹੋਵੇਗਾ ਸਿੱਧਾ ਮੁਕਾਬਲਾ

ਗੁਰੂਗ੍ਰਾਮ ਸਥਿਤ ਆਨਲਾਈਨ ਪੁਰਾਣੀਆਂ ਕਾਰਾਂ ਦੇ ਮਾਰਕੀਟਪਲੇਸ ਅਨੁਸਾਰ ਜਦੋਂ ਕਾਰਾਂ ਦੀ ਗੱਲ ਆਉਂਦੀ ਹੈ ਤਾਂ ਬਾਜ਼ਾਰ ’ਚ ਬਦਲਾਅ ਆ ਰਿਹਾ। ਗਾਹਕ ਲਗਾਤਾਰ ਆਪਣੇ ਵਾਹਨਾਂ ਨੂੰ ਬਦਲ ਰਹੇ ਹਨ। ਚੋਪੜਾ ਨੇ ਕਿਹਾ,‘‘ਸਾਡੇ ਅੰਦਰੂਨੀ ਅਧਿਐਨ ਅਨੁਸਾਰ ਭਾਰਤ ਦਾ ਪੁਰਾਣੀਆਂ ਕਾਰਾਂ ਦਾ ਬਾਜ਼ਾਰ ਸਾਲਾਨਾ 15 ਫੀਸਦੀ ਦੀ ਦਰ ਨਾਲ ਵਧੇਗਾ। ਇਹ 2023 ਦੇ 25 ਅਰਬ ਡਾਲਰ ਤੋਂ ਵੱਧ ਕੇ 2034 ਤੱਕ 100 ਅਰਬ ਡਾਲਰ ਦਾ ਹੋ ਜਾਵੇਗਾ।’’ ਉਨ੍ਹਾਂ ਕਿਹਾ ਕਿ ਪੁਰਾਣੀਆਂ ਕਾਰਾਂ ਦੇ ਬਾਜ਼ਾਰ ਨੂੰ ਕਈ ਕਾਰਕਾਂ ਤੋਂ ਮਜ਼ਬੂਤੀ ਮਿਲੇਗੀ। ਇਸ ’ਚ ਸ਼ਹਿਰੀਕਰਨ ਤੇ ਵੱਧਦਾ ਦਰਮਿਆਨਾ ਵਰਗ ਵਰਗੇ ਕਾਰਕ ਸ਼ਾਮਲ ਹਨ। ਇਸ ਨਾਲ ਗਾਹਕਾਂ ਦੀ ਪਹਿਲ ’ਚ ਬਦਲਾਅ ਆ ਰਿਹਾ ਹੈ ਅਤੇ ਸਸਤੇ ਆਵਾਜਾਈ ਹੱਲ ਦੀ ਮੰਗ ਵੱਧ ਰਹੀ ਹੈ। ਚੋਪੜਾ ਨੇ ਕਿਹਾ ਕਿ ਜਦੋਂ ਕਾਰਸ24 ਨੇ 8 ਸਾਲ ਪਹਿਲਾਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਉਦੋਂ ਪੁਰਾਣੀਆਂ ਕਾਰਾਂ ਦੇ ਬਾਜ਼ਾਰ ਦਾ ਆਕਾਰ ਲਗਭਗ 10-15 ਅਰਬ ਡਾਲਰ ਸੀ। ਉਨ੍ਹਾਂ ਕਿਹਾ,‘‘ਮੈਨੂੰ ਲੱਗਦਾ ਹੈ ਕਿ ਪਿਛਲੇ 3-4 ਸਾਲ ’ਚ ਵੱਖ-ਵੱਖ ਤਰ੍ਹਾਂ ਦੀਆਂ ਕਾਰਾਂ ਦੇ ਆਉਣ ਨਾਲ ਇਸ ਬਾਜ਼ਾਰ ’ਚ ਅਸਲ ’ਚ ਤੇਜ਼ੀ ਆਈ ਹੈ।’’

ਇਹ ਵੀ ਪੜ੍ਹੋ :    ਪੁੱਤਰ ਅਨੰਤ ਦੀ ਸਪੀਚ ਸੁਣ ਕੇ ਮੁਕੇਸ਼ ਅੰਬਾਨੀ ਹੋਏ ਭਾਵੁਕ, ਅੱਖਾਂ 'ਚੋਂ ਨਿਕਲੇ ਹੰਝੂ

ਇਹ ਵੀ ਪੜ੍ਹੋ :   ਦਲਜੀਤ ਦੋਸਾਂਝ ਨੇ ਲਾਈਆਂ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਰੌਣਕਾਂ, ਦੇਖੋ ਵਾਇਰਲ ਵੀਡੀਓ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News