ਖੇਤੀ ਵਸਤੂਆਂ ਦੀ ਬਰਾਮਦ ਘਟ ਕੇ 17.93 ਲੱਖ ਟਨ ਰਹੀ : ਏਪੀਡਾ

Sunday, Dec 10, 2023 - 07:19 PM (IST)

ਨਵੀਂ ਦਿੱਲੀ (ਭਾਸ਼ਾ) - ਬਾਸਮਤੀ ਚੌਲ ਅਤੇ ਹੋਰ ਖੇਤੀ ਉਤਪਾਦਾਂ ਦੀ ਬਰਾਮਦ ਇਸ ਸਾਲ ਸਤੰਬਰ ’ਚ ਘਟ ਕੇ 17.93 ਲੱਖ ਟਨ ਰਹਿ ਗਈ, ਜੋ ਇਕ ਮਹੀਨੇ ਪਹਿਲਾਂ 27.94 ਲੱਖ ਟਨ ਸੀ। ਖੇਤੀਬਾੜੀ ਬਰਾਮਦ ਪ੍ਰਮੋਸ਼ਨ ਬਾਡੀ ਏਪੀਡਾ ਅਨੁਸਾਰ, ਚੌਲਾਂ ਦੀਆਂ ਵੱਖ-ਵੱਖ ਕਿਸਮਾਂ ’ਤੇ ਪਾਬੰਦੀਆਂ, ਘਰੇਲੂ ਸਪਲਾਈ ਨੂੰ ਉਤਸ਼ਾਹਿਤ ਕਰਨ ਅਤੇ ਖੁਰਾਕੀ ਮਹਿੰਗਾਈ ਨੂੰ ਰੋਕਣ ਲਈ ਬਾਸਮਤੀ ਚੌਲਾਂ ’ਤੇ ਘੱਟੋ-ਘੱਟ ਬਰਾਮਦ ਮੁੱਲ ਲਾਗੂ ਕਰਨ ਨਾਲ ਕੁਝ ਖੇਤੀਬਾੜੀ ਵਸਤੂਆਂ ਦੀ ਬਰਾਮਦ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ :   ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update

ਇਹ ਵੀ ਪੜ੍ਹੋ :    Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ

ਅਪ੍ਰੈਲ ਅਤੇ ਮਈ ’ਚ ਖੇਤੀ ਉਤਪਾਦਾਂ ਦੀ ਬਰਾਮਦ ਲਗਭਗ 33 ਲੱਖ ਟਨ ਰਹੀ ਪਰ ਟੁੱਟੇ ਹੋਏ ਚੌਲ ਤੇ ਗੈਰ-ਬਾਸਮਤੀ ਸਫੈਦ ਚੌਲ ਵਰਗੀਆਂ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਬਰਾਮਦ ’ਤੇ ਪਾਬੰਦੀਆਂ ਕਾਰਨ ਖੇਤੀ ਵਸਤਾਂ ਦੀ ਬਰਾਮਦ ਸਤੰਬਰ ’ਚ ਘਟ ਕੇ 18 ਲੱਖ ਟਨ ਰਹਿ ਗਈ। ਐਗਰੀਕਲਚਰਲ ਐਂਡ ਪ੍ਰਾਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ (ਏ. ਪੀ. ਈ. ਡੀ. ਏ.) ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2023-24 ਦੇ ਅਗਸਤ ਮਹੀਨੇ ’ਚ ਖੇਤੀ ਵਸਤਾਂ ਦੀ ਬਰਾਮਦ 27.94 ਲੱਖ ਟਨ ਸੀ। ਮੁੱਲ ਦੇ ਲਿਹਾਜ਼ ਨਾਲ ਸਤੰਬਰ ਦੌਰਾਨ ਖੇਤੀ ਵਸਤਾਂ ਦੀ ਬਰਾਮਦ ਘਟ ਕੇ 14,153 ਕਰੋੜ ਰੁਪਏ ਰਹਿ ਗਈ, ਜੋ ਅਗਸਤ ’ਚ 18,128 ਕਰੋੜ ਰੁਪਏ ਸੀ। ਅੰਕੜਿਆਂ ਮੁਤਾਬਕ ਸਤੰਬਰ ’ਚ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 4.25 ਲੱਖ ਟਨ, ਬਾਸਮਤੀ ਚੌਲਾਂ ਦੀ 1.21 ਲੱਖ ਟਨ, ਤਾਜ਼ਾ ਪਿਆਜ਼ 1.51 ਲੱਖ ਟਨ ਅਤੇ ਮੱਝ ਦੇ ਮੀਟ ਦੀ 1,21,427 ਟਨ ਬਰਾਮਦ ਰਹੀ। ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਖੇਤੀ ਵਸਤਾਂ ਦੀ ਕੁੱਲ ਬਰਾਮਦ 172.27 ਲੱਖ ਟਨ ਰਹੀ।

ਇਹ ਵੀ ਪੜ੍ਹੋ :    ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ

ਇਹ ਵੀ ਪੜ੍ਹੋ :    Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News