ਤਿਓਹਾਰੀ ਸੀਜ਼ਨ ’ਚ ਸੋਨੇ ਦਾ ਰੇਟ ਵਧਣ ਦੇ ਆਸਾਰ, MCX ’ਚ ਵੱਡੀ ਛਾਲ ਮਾਰ ਸਕਦੇ ਹਨ ਅਕਤੂਬਰ ਫਿਊਚਰਸ ਦਾ ਰੇਟ

09/25/2022 4:34:25 PM

ਨਵੀਂ ਦਿੱਲੀ (ਇੰਟ.) – ਕਾਮੈਕਸ ਗੋਲਡ ਦੋ ਸਾਲਾਂ ਦੇ ਹੇਠਲੇ ਪੱਧਰ ਦੇ ਕਰੀਬ 1,670 ਡਾਲਰ ਪ੍ਰਤੀ ਓਂਸ ’ਤੇ ਕਾਰੋਬਾਰ ਕਰ ਰਿਹਾ ਹੈ। ਇਹ ਮਜ਼ਬੂਤ ਡਾਲਰ ਅਤੇ ਵਧਦੇ ਟ੍ਰੇਜਰੀ ਯੀਲਡ ਕਾਰਣ ਦਬਾਅ ’ਚ ਹੈ। ਅਮਰੀਕੀ ਫੈੱਡਰਲ ਰਿਜ਼ਰਵ ਨੇ ਇਸ ਹਫਤੇ ਲਗਾਤਾਰ ਤੀਜੀ ਵਾਰ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਵਧਦੀ ਮਹਿੰਗਾਈ ’ਤੇ ਲਗਾਮ ਲਗਾਉਣ ਲਈ ਵਿਆਜ ਦਰਾਂ ’ਚ 75 ਆਧਾਰ ਅੰਕ ਦਾ ਵਾਧਾ ਕੀਤਾ ਗਿਆ ਹੈ। ਯੂਰਪੀ ਸੈਂਟਰਲ ਬੈਂਕ ਵੀ ਦਰਾਂ ’ਚ ਹੋਰ ਵਾਧਾ ਕਰ ਸਕਦਾ ਹੈ। ਈ. ਸੀ. ਬੀ. ਬੋਰਡ ਮੈਂਬਰ ਇਸਾਬੇਲ ਸ਼ਨਾਬੇਲ ਨੇ ਕਿਹਾ ਕਿ ਯੂਰਪੀ ਦੇਸ਼ਾਂ ’ਚ ਮਹਿੰਗਾਈ ਦਾ ਦਬਾਅ ਅਨੁਮਾਨ ਤੋਂ ਵੱਧ ਬਣੇ ਰਹਿਣ ਦੀ ਸੰਭਾਵਨਾ ਹੈ। ਆਰਥਿਕ ਅਨਿਸ਼ਚਿਤਤਾਵਾਂ ਦੇ ਸਮੇਂ ’ਚ ਸੋਨੇ ਨੇ ਆਪਣੀ ਚਮਕ ਗੁਆ ਦਿੱਤੀ ਹੈ ਕਿਉਂਕਿ ਅਮਰੀਕਾ ਦੀ ਰਿਲੇਟਿਵ ਇਕਨੌਮਿਕ ਸਟ੍ਰੈਂਥ ਅਤੇ ਮਹਿੰਗਾਈ ਖਿਲਾਫ ਫੈੱਡ ਦੇ ਹਮਲਾਵਰ ਰੁਖ ਨੇ ਡਾਲਰ ਦੀ ਵੈਲਿਊ ਨੂੰ ਵਧਾ ਦਿੱਤਾ ਹੈ। ਇਸ ਦਰਮਿਆਨ ਮਾਹਰਾਂ ਦਾ ਕਹਿਣਾ ਹੈ ਕਿ ਫੈਸਟਿਵ ਸੀਜ਼ਨ ਦੌਰਾਨ ਇੰਡੀਅਨ ਰਿਟੇਲ ਮੰਗ ਦੀ ਵਾਪਸੀ ਨਾਲ ਨੇੜਲੀ ਮਿਆਦ ’ਚ ਸੋਨੇ ਦੇ ਭਾਅ ਵਧਣ ਦੇ ਆਸਾਰ ਹਨ। ਐੱਮ. ਸੀ. ਐਕਸ ’ਚ ਅਕਤੂਬਰ ’ਚ ਫਿਊਚਰਸ ਦਾ ਰੇਟ 51,300 ਤੱਕ ਜਾ ਸਕਦਾ ਹੈ।

ਇਹ ਵੀ ਪੜ੍ਹੋ : RBI ਦੀ ਸਖ਼ਤ ਕਾਰਵਾਈ, ਗਰਭਵਤੀ ਦੀ ਮੌਤ ਮਗਰੋਂ ਮਹਿੰਦਰਾ ਐਂਡ ਮਹਿੰਦਰਾ ਕੰਪਨੀ 'ਤੇ ਕੱਸਿਆ ਸ਼ਿਕੰਜਾ

ਭਾਰਤ ’ਚ ਅਕਤੂਬਰ ’ਚ ਦੁਸਹਿਰਾ, ਦੀਵਾਲੀ ਅਤੇ ਧਨਤੇਰਸ ਵਰਗੇ ਤਿਓਹਾਰ ਹਨ। ਇਸ ਦੌਰਾਨ ਸੋਨਾ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਮਾਰਚ 2022 ’ਚ ਐੱਮ. ਸੀ. ਐਕਸ. ਗੋਲਡ 55,450 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਅਤੇ ਉੱਥੋਂ ਇਹ ਲਗਭਗ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਮੌਜੂਦਾ ਪੱਧਰ ’ਤੇ ਆ ਗਿਆ। ਹਾਲਾਂਕਿ ਦੁਨੀਆ ਭਰ ਦੇ ਕੇਂਦਰੀ ਬੈਂਕ ਮਹਿੰਗਾਈ ਨੂੰ ਰੋਕਣ ਦੀ ਕੋਸ਼ਿਸ਼ ’ਚ ਹਨ। ਡਾਲਰ ਉੱਪਰ ਹੈ ਅਤੇ ਸੇਫ ਹੈਵਨ ਦੀ ਮੰਗ ਘੱਟ ਹੋ ਗਈ ਹੈ।

20 ਸਾਲਾਂ ਦੇ ਉੱਚ ਪੱਧਰ ਦੇ ਕਰੀਬ ਪਹੁੰਚਿਆ ਡਾਲਰ

ਡਾਲਰ ਇੰਡੈਕਸ 111 ਤੋਂ ਉੱਪਰ ਰਿਹਾ ਜੋ ਵੀਰਵਾਰ ਨੂੰ 20 ਸਾਲਾਂ ਦੇ ਉੱਚ ਪੱਧਰ 111.81 ਦੇ ਕਰੀਬ ਸੀ। ਫੈੱਡ ਨੇ ਬੁੱਧਵਾਰ ਨੂੰ ਲਗਾਤਾਰ ਤੀਜੀ ਵਾਰ ਵਿਆਜ ਦਰਾਂ ’ਚ 75 ਆਧਾਰ ਅੰਕ ਦਾ ਵਾਧਾ ਕੀਤਾ ਅਤੇ 2024 ਤੱਕ ਬਿਨਾਂ ਕਿਸੇ ਕਟੌਤੀ ਦੇ ਅਗਲੇ ਸਾਲ 4.6 ਫੀਸਦੀ ਦੀਆਂ ਦਰਾਂ ਦਾ ਅਨੁਮਾਨ ਲਗਾਇਆ। ਬਾਜ਼ਾਰ ਦੀਆਂ ਅਟਕਲਾਂ ਨੂੰ ਨਕਾਰਦੇ ਹੋਏ ਕੇਂਦਰੀ ਬੈਂਕ ਅਰਥਵਿਵਸਥਾ ਨੂੰ ਬਿਹਤਰ ਢੰਗ ਨਾਲ ਵਿਵਸਥਿਤ ਕਰਨ ਲਈ 223 ’ਚ ਪਾਲਿਸੀ ਨੂੰ ਸੌਖਾਲਾ ਬਣਾ ਸਕਦਾ ਹੈ।

ਇਹ ਵੀ ਪੜ੍ਹੋ : ਅਡਾਨੀ-ਅੰਬਾਨੀ ਵਿਚਾਲੇ 'ਨੋ ਪੋਚਿੰਗ' ਸਮਝੌਤਾ, ਇਕ ਦੂਜੇ ਦੇ ਮੁਲਾਜ਼ਮਾਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਡਾਲਰ ਦੇ ਮਜ਼ਬੂਤ ਹੋਣ ਦਾ ਕੀ ਹੈ ਕਾਰਨ

ਯੂਕ੍ਰੇਨ ਦੇ ਆਲੇ-ਦੁਆਲੇ ਵਧ ਰਹੇ ਭੂ-ਸਿਆਸੀ ਤਣਾਅ ਅਤੇ ਵਿਸ਼ਵ ਵਿਆਪੀ ਆਰਥਿਕ ਮੰਦੀ ਦੇ ਵਧਦੇ ਖਦਸ਼ਿਆਂ ਕਾਰਨ ਵੀ ਫਾਇਦਾ ਹੋਇਆ ਹੈ। ਗ੍ਰੀਨਬੈਕ ਯੂਰੋ ਅਤੇ ਸਟਰਲਿੰਗ ਦੇ ਮੁਕਾਬਲੇ ਕਈ ਦਹਾਕਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਜਦ ਕਿ ਆਸਟ੍ਰੇਲਿਆਈ ਅਤੇ ਨਿਊਜ਼ੀਲੈਂਡ ਡਾਲਰ ਦੇ ਮੁਕਾਬਲੇ 2 ਸਾਲਾਂ ਦੇ ਉੱਚ ਪੱਧਰ ਦੇ ਲਗਭਗ ਹੈ। ਇਸ ਦਰਮਿਆਨ 1998 ਤੋਂ ਬਾਅਦ ਪਹਿਲੀ ਵਾਰ ਜਾਪਾਨੀ ਅਧਿਕਾਰੀਆਂ ਵਲੋਂ ਕਰੰਸੀ ਮਾਰਕੀਟ ’ਚ ਦਖਲਅੰਦਾਜ਼ੀ ਕਰਨ ਤੋਂ ਬਾਅਦ ਡਾਲਰ ਯੇਨ ਦੇ ਮੁਕਾਬਲੇ ਕਮਜ਼ੋਰ ਹੋਇਆ।

ਭਾਰਤੀ ਰੁਪਇਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਪਹਿਲੀ ਵਾਰ 81 ਦੇ ਪੱਧਰ ਤੋਂ ਵੀ ਹੇਠਾਂ ਚਲਾ ਗਿਆ। ਰੁਪਇਆ 81.13 ਪ੍ਰਤੀ ਡਾਲਰ ਦੇ ਭਾਅ ’ਤੇ ਪਹੁੰਚ ਗਿਆ। ਇਹ ਘਰੇਲੂ ਕਰੰਸੀ ਲਈ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਪੱਧਰ ਹੈ ਜਦ ਕਿ ਅਮਰੀਕੀ ਟ੍ਰੇਜਰੀ ਯੀਲਡ ’ਚ ਉਛਾਲ ਕਾਰਨ 10 ਸਾਲਾਂ ਦਾ ਬਾਂਡ ਯੀਲਡ 6 ਆਧਾਰ ਅੰਕ ਉਛਲ ਕੇ 2 ਮਹੀਨਿਆਂ ਦੇ ਉੱਚ ਪੱਧਰ 3.719 ਫੀਸਦੀ ’ਤੇ ਪਹੁੰਚ ਗਿਆ ਹੈ। ਯੂ. ਐੱਸ. ਫੈੱਡ ਨੇ ਸਤੰਬਰ ਮਹੀਨੇ ਦੀ ਪਾਲਿਸੀ ’ਚ ਵਿਆਜ ਦਰਾਂ ’ਚ 75 ਆਧਾਰ ਅੰਕ ਦਾ ਵਾਧਾ ਕੀਤਾ ਅਤੇ ਅੱਗੇ ਵੀ ਸਖਤੀ ਦੇ ਸੰਦੇਸ਼ ਦਿੱਤੇ ਹਨ। ਇਸ ਨਾਲ ਡਾਲਰ ਨੂੰ ਸਪੋਰਟ ਮਿਲੇਗਾ।

ਇਹ ਵੀ ਪੜ੍ਹੋ : FMCG, ਮੋਬਾਇਲ, ਤਮਾਕੂ, ਸ਼ਰਾਬ ਦੇ ਨਾਜਾਇਜ਼ ਵਪਾਰ ਨਾਲ 58,521 ਕਰੋੜ ਰੁਪਏ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News