EV Sales: ਈ-ਵਾਹਨ ਵਿਕਰੀ 10 ਲੱਖ ਦੇ ਪਹੁੰਚੀ ਪਾਰ

04/13/2023 1:56:20 PM

ਨਵੀਂ ਦਿੱਲੀ- ਭਾਰਤ ਦਾ ਇਲੈਕਟ੍ਰਿਕ ਵਾਹਨ (ਈਵੀ) ਉਦਯੋਗ ਦੋ-ਪਹੀਆ ਖੰਡ ਦੀ ਅਗਵਾਈ 'ਚ ਵਿੱਤੀ ਸਾਲ 2023 ਦੇ ਦੌਰਾਨ 10 ਲੱਖ ਵਾਹਨਾਂ ਦੀ ਵਿਕਰੀ ਦੇ ਮਹੱਤਵਪੂਰਨ ਪੜ੍ਹਾਅ ਤੱਕ ਪਹੁੰਚ ਗਿਆ ਹੈ। ਉਦਯੋਗ ਦੇ ਸੰਗਠਨ ਸੋਸਾਇਟੀ ਆਫ ਮੈਨਿਊਫੈਕਚਰਰ ਆਫ ਇਲੈਕਟ੍ਰਿਕ ਵਹੀਕਲਸ (ਐੱਸ.ਐੱਮ.ਈ.ਵੀ.) ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ- ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਦਿਹਾਂਤ
ਐੱਸ.ਐੱਮ.ਈ.ਵੀ. ਨੇ ਕਿਹਾ ਕਿ ਹਾਲਾਂਕਿ ਇਲੈਕਟ੍ਰਿਕ ਦੋਪਹੀਆ ਵਾਹਨਾਂ ਨੇ ਕੁੱਲ 11,77,938 ਇਲੈਕਟ੍ਰਿਕ ਵਾਹਨ ਵਿਕਰੀ 'ਚ 61 ਫ਼ੀਸਦੀ ਦੀ ਹਿੱਸਦਾਰੀ ਕੀਤੀ, ਪਰ ਇਹ ਨੀਤੀ ਆਯੋਗ ਦੁਆਰਾ ਨਿਰਧਾਰਤ ਟੀਚਿਆਂ ਤੋਂ ਬਹੁਤ ਘੱਟ ਰਹੀ ਹੈ।
ਈ-ਦੋਪਹੀਆ ਸੈਗਮੈਂਟ 'ਚ ਉਦਯੋਗ ਨੇ ਹਾਈ-ਸਪੀਡ ਦੋ-ਪਹੀਆ ਵਾਹਨਾਂ ਦੀਆਂ 7,26,976 ਯੂਨਿਟਾਂ (25 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਉੱਚ ਰਫ਼ਤਾਰ ਨਾਲ) ਵੇਚੀਆਂ, ਜਦੋਂ ਕਿ ਨੀਤੀ ਆਯੋਗ ਨੇ ਵਿੱਤੀ ਸਾਲ 23 'ਚ 10 ਲੱਖ ਤੋਂ ਵੱਧ ਈ-ਦੋ-ਪਹੀਆ ਵਾਹਨਾਂ ਦੀ ਵਿਕਰੀ ਦਾ ਅਨੁਮਾਨ ਲਗਾਇਆ ਸੀ। 

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਇਲੈਕਟ੍ਰਿਕ ਥ੍ਰੀ-ਵ੍ਹੀਲਰ ਦੀ ਵਿਕਰੀ 4,01,841 ਯੂਨਿਟ 'ਤੇ 34 ਫ਼ੀਸਦੀ ਦੇ ਨਾਲ ਦੂਜੇ ਨੰਬਰ 'ਤੇ ਰਹੀ, ਜਦੋਂ ਕਿ ਚਾਰ ਪਹੀਆ ਵਾਹਨਾਂ ਦੀ ਵਿਕਰੀ ਸਿਰਫ਼ 4 ਫ਼ੀਸਦੀ ਜਾਂ 47,217 ਯੂਨਿਟ ਅਤੇ ਇਲੈਕਟ੍ਰਿਕ ਬੱਸਾਂ ਦੀ ਵਿਕਰੀ 0.16 ਫ਼ੀਸਦੀ 'ਤੇ 1,904 ਯੂਨਿਟ ਰਹੀ।
ਐੱਸ.ਐੱਮ.ਈ.ਵੀ. ਨੇ ਇੱਕ ਬਿਆਨ 'ਚ ਕਿਹਾ ਕਿ ਈ-ਦੋ-ਪਹੀਆ ਵਾਹਨਾਂ ਨੂੰ ਅਪਣਾਉਣ 'ਚ ਮਹੀਨਾ-ਦਰ-ਮਹੀਨਾ ਕਮੀ ਆਈ ਹੈ। ਨੀਤੀ ਆਯੋਗ ਅਤੇ ਵੱਖ-ਵੱਖ ਖੋਜ ਸੰਸਥਾਵਾਂ ਦੁਆਰਾ ਤੈਅ ਕੀਤੇ ਗਏ ਘੱਟੋ-ਘੱਟ ਟੀਚੇ ਦੇ ਮੁਕਾਬਲੇ ਸਾਲਾਨਾ 25 ਫ਼ੀਸਦੀ ਤੋਂ ਵੱਧ ਦੀ ਕਮੀ ਰਹੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News