EPFO ਨੇ ਦਸੰਬਰ ’ਚ ਸ਼ੁੱਧ ਰੂਪ ਨਾਲ 15.62 ਲੱਖ ਮੈਂਬਰ ਜੋੜੇ

02/21/2024 10:52:43 AM

ਨਵੀਂ ਦਿੱਲੀ (ਭਾਸ਼ਾ) - ਸੇਵਾਮੁਕਤੀ ਫੰਡ ਦਾ ਪ੍ਰਬੰਧਨ ਕਰਨ ਵਾਲੀ ਬਾਡੀਜ਼ ਈ. ਪੀ. ਐੱਫ. ਓ. ਨੇ ਮੰਗਲਵਾਰ ਨੂੰ ਤਾਜ਼ਾ ਪੈਰੋਲ ਅੰਕੜੇ ਜਾਰੀ ਕਰ ਕੇ ਦੱਸਿਆ ਕਿ ਉਨ੍ਹਾਂ ਨਾਲ ਦਸੰਬਰ 2023 ’ਚ ਸ਼ੁੱਧ ਰੂਪ ਨਾਲ 15.62 ਲੱਖ ਮੈਂਬਰ ਜੁੜੇ। ਕਿਰਤ ਮੰਤਰਾਲਾ ਅਨੁਸਾਰ ਪਿਛਲੇ ਮਹੀਨੇ ਦੀ ਤੁਲਨਾ ’ਚ ਦਸੰਬਰ 2023 ਦੌਰਾਨ ਮੈਂਬਰਾਂ ਦੀ ਗਿਣਤੀ ’ਚ 11.97 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੇ ਅਸਥਾਈ ਪੈਰੋਲ ਅੰਕੜਿਆਂ ਮੁਤਾਬਿਕ ਬਾਡੀਜ਼ ਨੇ ਦਸੰਬਰ ’ਚ ਸ਼ੁੱਧ ਰੂਪ ਨਾਲ 15.62 ਲੱਖ ਮੈਂਬਰ ਜੋੜੇ। ਇਹ ਦਸੰਬਰ 2022 ਦੀ ਤੁਲਨਾ ’ਚ 4.62 ਫ਼ੀਸਦੀ ਦਾ ਵਾਧਾ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਮੀਖਿਆ ਅਧੀਨ ਮਹੀਨੇ ਦੌਰਾਨ ਕਰੀਬ 8.41 ਲੱਖ ਨਵੇਂ ਮੈਂਬਰ ਨਾਮਜ਼ਦ ਹੋਏ। ਇਸ ਦੌਰਾਨ ਜੋੜੇ ਗਏ ਕੁੱਲ ਨਵੇਂ ਮੈਂਬਰਾਂ ’ਚ 18-25 ਉਮਰ ਵਰਗ ਹੀ ਹਿੱਸੇਦਾਰੀ 57.18 ਫ਼ੀਸਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੇ ਸੰਗਠਿਤ ਖੇਤਰ ਦੇ ਕਰਮਚਾਰੀਆਂ ’ਚ ਸ਼ਾਮਿਲ ਹੋਣ ਵਾਲੇ ਜ਼ਿਆਦਾਤਰ ਮੈਂਬਰ ਨੌਜਵਾਨ ਹਨ।

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ

ਅੰਕੜਿਆਂ ਮੁਤਾਬਿਕ ਸਮੀਖਿਆ ਅਧੀਨ ਮਹੀਨੇ ’ਚ ਈ. ਪੀ. ਐੱਫ. ਓ. ਦੀਆਂ ਯੋਜਨਾਵਾਂ ਤੋਂ ਬਾਹਰ ਚਲੇ ਗਏ ਲਗਭਗ 12.02 ਲੱਖ ਮੈਂਬਰ ਵਾਪਸ ਆ ਗਏ। ਬਿਆਨ ਮੁਤਾਬਿਕ ਜੋੜੇ ਗਏ 8.41 ਲੱਖ ਨਵੇਂ ਮੈਂਬਰਾਂ ’ਚ ਕਰੀਬ 2.09 ਲੱਖ ਮਹਿਲਾ ਮੈਂਬਰ ਹਨ, ਜੋ ਪਹਿਲੀ ਵਾਰ ਈ. ਪੀ. ਐੱਫ. ਓ. ’ਚ ਸ਼ਾਮਿਲ ਹੋਈਆਂ ਹਨ। ਇਹ ਨਵੰਬਰ 2023 ਦੀ ਤੁਲਨਾ ’ਚ 3.54 ਫ਼ੀਸਦੀ ਦਾ ਵਾਧਾ ਹੋਇਆ ਹੈ। ਮਹਾਰਾਸ਼ਟਰ, ਗੁਜਰਾਤ, ਤਮਿਲਨਾਡੂ, ਕਰਨਾਟਕ ਅਤੇ ਹਰਿਆਣਾ ਤੋਂ ਸਭ ਤੋਂ ਜ਼ਿਆਦਾ ਮੈਂਬਰ ਸ਼ਾਮਿਲ ਹੋਏ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News