EPFO ''ਚ 18.36 ਲੱਖ ਨਵੇਂ ਮੈਂਬਰ  ਹੋਏ ਸ਼ਾਮਲ, 43 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ

Sunday, Aug 21, 2022 - 04:27 PM (IST)

EPFO ''ਚ 18.36 ਲੱਖ ਨਵੇਂ ਮੈਂਬਰ  ਹੋਏ ਸ਼ਾਮਲ, 43 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ

ਨਵੀਂ ਦਿੱਲੀ :  ਜੂਨ 2022 ਵਿੱਚ  ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ 18.36 ਲੱਖ ਨਵੇਂ ਮੈਂਬਰ ਸੰਗਠਨ ਵਿੱਚ ਸ਼ਾਮਲ ਕੀਤੇ। ਜਦਕਿ ਸਾਲ 2021 ਵਿਚ  ਇਸੇ ਮਹੀਨੇ ਵਿੱਚ   12.83 ਲੱਖ ਨਵੇਂ ਮੈਂਬਰਾਂ ਸ਼ਾਮਲ ਕੀਤੇ ਗਏ ਸਨ । ਇਸ ਸਾਲ  ਸ਼ਾਮਲ ਕੀਤੇ ਗਏ ਮੈਂਬਰਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ 43 ਫ਼ੀਸਦੀ ਵੱਧ ਹੈ। ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਕਿਰਤ ਮੰਤਰਾਲੇ ਨੇ ਕਿਹਾ ਕਿ ਈ.ਪੀ.ਐਫ਼.ਓ ਦੇ ਅੰਕੜਿਆਂ ਅਨੁਸਾਰ, ਜੂਨ 2022 ਵਿੱਚ ਕੁੱਲ 18.36 ਲੱਖ ਮੈਂਬਰ ਇਸ ਪ੍ਰਾਵੀਡੈਂਟ ਫੰਡ ਸੰਸਥਾ ਵਿੱਚ ਸ਼ਾਮਲ ਹੋਏ। ਮਈ 2021 ਦੇ ਮੁਕਾਬਲੇ ਇਸ ਸਾਲ ਜੂਨ ਵਿੱਚ ਸ਼ਾਮਲ ਕੀਤੇ ਗਏ ਮੈਂਬਰਾਂ ਦੀ ਗਿਣਤੀ ਵਿੱਚ 9.21 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਸ ਸਾਲ ਸ਼ਾਮਲ ਨਵੇਂ ਜੁੜੇ ਕੁਲ 18.36 ਲੱਖ  ਮੈਂਬਰਾਂ ਵਿਚੋਂ ਕਰੀਬ 10.54 ਮੈਂਬਰ ਅਜਿਹੇ ਹਨ ਜੋ ਪਹਿਲੀ ਵਾਰ ਕਰਮਚਾਰੀ ਭਵਿੱਖ ਨਿਧੀ (ਈ.ਪੀ.ਐੱਫ਼) ਅਤੇ ਫੁਟਕਲ ਉਪਬੰਧ ਐਕਟ, 1952 ਦੇ ਸਮਾਜਿਕ ਸੁਰੱਖਿਆ ਕਵਰ ਦੇ ਅਧੀਨ ਆਏ ਹਨ। ਇਸ ਸਾਲ ਜੁੜਨ ਵਾਲੇ ਮੈਂਬਰਾਂ ਦੀ ਉਮਰ 22-25 ਸਾਲ ਦੇ ਵਿਚ ਹੈ। ਇਸ ਉਮਰ ਵਰਗ  ਦੇ ਲੱਗਭਗ 4.72 ਲੱਖ ਮੈਂਬਰ ਸ਼ਾਮਿਲ ਕੀਤੇ ਹੋਏ ਹਨ।

EPFO ਅਪ੍ਰੈਲ 2018 ਤੋਂ ਪੇਰੋਲ ਡੇਟਾ ਜਾਰੀ ਕਰ ਰਿਹਾ ਹੈ। ਇਸ ਵਿੱਚ ਸਤੰਬਰ 2017 ਤੋਂ ਬਾਅਦ ਦਾ ਡੇਟਾ ਸ਼ਾਮਲ ਹੈ।

ਅੰਕੜਿਆਂ ਅਨੁਸਾਰ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਗੁਜਰਾਤ, ਹਰਿਆਣਾ ਅਤੇ ਦਿੱਲੀ ਅੱਗੇ ਚੱਲ ਰਹੇ ਹਨ। ਇਨ੍ਹਾਂ ਰਾਜਾਂ ਨੇ ਜੂਨ 2022 ਦੌਰਾਨ ਕੁੱਲ 12.61 ਲੱਖ ਮੈਂਬਰ ਸ਼ਾਮਲ ਕੀਤੇ। ਜਿਸ ਵਿਚ ਔਰਤਾਂ ਦੀ ਗਿਣਤੀ 4.06 ਲੱਖ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News