EPFO ਨੇ ਆਪਣੇ ਮੈਂਬਰਾਂ ਨੂੰ ਜਾਰੀ ਕੀਤਾ ਅਲਰਟ

01/03/2020 3:05:49 PM

ਨਵੀਂ ਦਿੱਲੀ — ਨਵੇਂ ਸਾਲ ’ਤੇ ਇੰਪਲਾਈਮੈਂਟ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਨੇ ਆਪਣੇ 4.5 ਕਰੋਡ਼ ਮੈਂਬਰਾਂ ਲਈ ਅਲਰਟ ਜਾਰੀ ਕੀਤਾ ਹੈ। ਈ. ਪੀ. ਐੱਫ. ਓ. ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਮੈਂਬਰਾਂ ਨੂੰ ਗੁੰਮਰਾਹ ਕਰਨ ਲਈ ਕਈ ਫਰਜ਼ੀ ਵੈੱਬਸਾਈਟਸ ਚੱਲ ਰਹੀਆਂ ਹਨ। ਇੰਨਾ ਹੀ ਨਹੀਂ ਫੋਨ ਰਾਹੀਂ ਸਮੁੱਚੀਆਂ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਹਨ ਪਰ ਈ. ਪੀ. ਐੱਫ. ਓ. ਨੇ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਮੰਗੀ ਹੈ। ਇਸ ਲਈ ਭੁੱਲ ਕਰਕੇ ਵੀ ਕਿਸੇ ਹੋਰ ਵੈੱਬਸਾਈਟ ’ਤੇ ਕਲਿੱਕ ਨਾ ਕਰੋ ਨਹੀਂ ਤਾਂ ਹੈਕਰ ਤੁਹਾਡਾ ਗੁਪਤ ਡਾਟਾ ਹੈਕ ਕਰ ਸਕਦੇ ਹਨ। ਈ. ਪੀ. ਐੱਫ. ਓ. ਨੇ ਨੋਟਿਸ ’ਚ ਇਹ ਵੀ ਕਿਹਾ ਹੈ ਕਿ ਹੈਕਰ ਫਰਜ਼ੀ ਪ੍ਰਤੀਨਿਧੀ ਬਣ ਕੇ ਫੋਨ ਕਾਲ ’ਤੇ ਮੈਂਬਰਾਂ ਕੋਲੋਂ ਨਿੱਜੀ ਡਾਟਾ ਮੰਗ ਰਹੇ ਹਨ। ਇਨ੍ਹਾਂ ਫਰਜ਼ੀ ਫੋਨ ਕਰਨ ਵਾਲਿਆਂ ਵੱਲੋਂ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਇੰਨੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤੇ ’ਚ ਪਾ ਦਿੱਤੀ ਹੈ। ਇਸ ਲਈ ਇਸ ਦੀ ਵੈਰੀਫਿਕੇਸ਼ਨ ਲਈ ਬੈਂਕ ਖਾਤਾ, ਯੂ . ਏ. ਐੱਨ., ਆਧਾਰ ਨੰਬਰ ਅਤੇ ਪੀ. ਐੱਫ. ਖਾਤੇ ਦਾ ਨੰਬਰ ਵੀ ਪੁੱਛਿਆ ਜਾ ਰਿਹਾ ਹੈ।


Related News