PF ’ਚ 5 ਲੱਖ ਰੁਪਏ ਤੱਕ ਦੇ ਯੋਗਦਾਨ ’ਤੇ ਵਿਆਜ ਰਹੇਗਾ ਟੈਕਸ-ਮੁਕਤ
Wednesday, Mar 24, 2021 - 02:02 AM (IST)
ਨਵੀਂ ਦਿੱਲੀ–ਭਵਿੱਖ ਨਿਧੀ ਫੰਡ (ਈ. ਪੀ. ਐੱਫ.) ਵਿਚ ਕਰਮਚਾਰੀ ਦੇ ਸਾਲਾਨਾ ਪੰਜ ਲੱਖ ਰੁਪਏ ਤੱਕ ਦੇ ਯੋਗਦਾਨ ’ਤੇ ਮਿਲਣ ਵਾਲੇ ਵਿਆਜ ’ਤੇ ਟੈਕਸ ਨਹੀਂ ਲੱਗੇਗਾ। ਸਰਕਾਰ ਨੇ ਭਵਿੱਖ ਨਿਧੀ ’ਤੇ ਵਿਆਜ ਟੈਕਸ ਮੁਕਤ ਰੱਖਣ ਦੇ ਸਬੰਧ ’ਚ ਵੱਧ ਤੋਂ ਵੱਧ ਸਾਲਾਨਾ ਯੋਗਦਾਨ ਦੀ ਲਿਮਿਟ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੀ। ਇਹ ਲਿਮਿਟ ਉਨ੍ਹਾਂ ਮਾਮਲਿਆਂ ’ਚ ਲਾਗੂ ਹੋਵੇਗੀ ਜਿਥੇ ਮਾਲਕ ਵਲੋਂ ਫੰਡ ’ਚ ਯੋਗਦਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ -ਪਾਜ਼ੇਟਿਵ ਖਬਰ- ਕੋਰੋਨਾ ਮਹਾਮਾਰੀ ਦੌਰਾਨ ਫਾਸੂਲੋ ਨੇ ਇਸ ਪਲੇਟਫਾਰਮ ਰਾਹੀਂ ਕਮਾਏ 3,78,000 ਡਾਲਰ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਫਰਵਰੀ 2021 ਨੂੰ ਸੰਸਦ ’ਚ ਪੇਸ਼ 2021-22 ਦੇ ਬਜਟ ’ਚ ਐਲਾਨ ਕੀਤਾ ਸੀ ਕਿ ਇਕ ਅਪ੍ਰੈਲ 2021 ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ’ਚ ਕਰਮਚਾਰੀਆਂ ਦੇ ਪੀ. ਐੱਫ. ’ਚ ਸਾਲਾਨਾ ਢਾਈ ਲੱਖ ਰੁਪਏ ਤੋਂ ਵੱਧ ਦੇ ਯੋਗਦਾਨ ’ਤੇ ਮਿਲਣ ਵਾਲੇ ਵਿਆਜ ’ਤੇ ਟੈਕਸ ਲਗਾਇਆ ਜਾਵੇਗਾ। ਪਰ ਅੱਜ ਮੰਗਲਵਾਰ ਨੂੰ ਲੋਕ ਸਭਾ ਵਿਚ ਵਿੱਤ ਮੰਤਰੀ ਨੇ ਪੀ. ਐੱਫ. ’ਚ ਹੋਣ ਵਾਲੀ ਜਮ੍ਹਾ ਦੀ ਟੈਕਸ ਮੁਕਤ ਵਿਆਜ ਦੀ ਸਾਲਾਨਾ ਲਿਮਿਟ ਨੂੰ ਵਧਾ ਕੇ ਪੰਜ ਲੱਖ ਰੁਪਏ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵਧੀ ਲਿਮਿਟ ਉਨ੍ਹਾਂ ਮਾਮਲਿਆਂ ’ਚ ਲਾਗੂ ਹੋਵੇਗੀ ਜਿਥੇ ਮਾਲਕ ਵਲੋਂ ਇਸ ਫੰਡ ’ਚ ਯੋਗਦਾਨ ਨਾ ਹੋਵੇ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।