ਏਅਰ ਇੰਡੀਆ ’ਚ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ ਜ਼ਿਆਦਾ ਸਹੂਲਤ ਵਾਲੀ ਇਕਾਨਮੀ ਸ਼੍ਰੇਣੀ

Sunday, Nov 20, 2022 - 11:20 AM (IST)

ਮੁੰਬਈ (ਭਾਸ਼ਾ) - ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ ਦੇ ਕੌਮਾਂਤਰੀ ਨੈੱਟਵਰਕ ਅਤੇ ਬਾਜ਼ਾਰ ਹਿੱਸੇਦਾਰੀ ਵਧਾਉਣਾ ਦੀਆਂ ਕੋਸ਼ਿਸ਼ਾਂ ਦੌਰਾਨ ਇਸ ਦੇ ਮੁੱਖ ਕਾਰਜਪਾਲਕ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਕੈਂਪਬੇਲ ਵਿਲਸਨ ਨੇ ਕਿਹਾ ਕਿ ਏਅਰ ਲਾਈਨ ਲੰਮੀ ਦੂਰੀ ਦੀਆਂ ਅੰਤਰਰਾਸ਼ਟਰੀ ਉਡਾਣਾਂ ’ਚ ਜ਼ਿਆਦਾ ਸਹੂਲਤਾਂ ਵਾਲੀ ਇਕਨਾਮਿਕ ਸ਼੍ਰੇਣੀ ਸ਼ੁਰੂ ਕਰਨ ਵਾਲੀ ਹੈ। ਇਥੇ ਜੇ. ਆਰ. ਡੀ. ਟਾਟਾ ਮੈਮੋਰੀਅਲ ਟਰੱਸਟ ਦੇ ਇਕ ਪ੍ਰੋਗਰਾਮ ’ਚ ਵਿਲਸਨ ਨੇ ਕਿਹਾ ਕਿ ਏਅਰ ਲਾਈਨ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ ’ਤੇ ਆਪਣੀ ਬਾਜ਼ਾਰ ਹਿੱਸੇਦਾਰੀ ਵਧਾ ਕੇ ਘਟੋ-ਘਟ 30 ਫੀਸਦੀ ਕਰੇਗੀ।

ਇਹ ਵੀ ਪੜ੍ਹੋ : ਲੋਹਾ-ਸਟੀਲ ਉਦਯੋਗ ਲਈ ਰਾਹਤ ਦੀ ਖ਼ਬਰ, ਸਰਕਾਰ ਨੇ ਬਰਾਮਦ ਡਿਊਟੀ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਏਅਰ ਲਾਈਨ ਲੰਮੀ ਮਿਆਦ ਪੁਨਰਗਠਨ ਯੋਜਨਾ ’ਤੇ ਕੰਮ ਕਰ ਰਹੀ ਹੈ ਅਤੇ ਅਗਲੇ 5 ਸਾਲਾਂ ’ਚ ਉਸ ਦਾ ਆਪਣੇ ਬੇੜੇ ਦੇ ਨਾਲ-ਨਾਲ ਕੌਮਾਂਤਰੀ ਨੈੱਟਵਰਕ ਨੂੰ ਵਧਾਉਣ ਦੀ ਵੀ ਯੋਜਨਾ ਹੈ। ਵਿਲਸਨ ਨੇ ਕਿਹਾ,‘‘ਨਜ਼ਦੀਕੀ ਭਵਿੱਖ ’ਚ ਗਲੀਚੇ, ਪਰਦੇ, ਸੀਟ ਕਵਰ ਸਰ੍ਹਣੇ ਬਦਲੇ ਜਾਣਗੇ। ਅਸੀਂ ਘਰੇਲੂ ਉਡਾਣਾਂ ’ਚ ਮੈਨਿਊ ਪੂਰੀ ਤਰ੍ਹਾਂ ਬਦਲੇ ਹਨ। ਇਸ ਤੋਂ ਇਲਾਵਾ ਲੰਮੀ ਦੂਰੀ ਦੀਆਂ ਅੰਤਰਰਾਸ਼ਟਰੀ ਉਡਾਣਾਂ ’ਚ ਅਗਲੇ ਮਹੀਨੇ ਤੋਂ ਜ਼ਿਆਦਾ ਸਹੂਲਤ ਵਾਲੀ ਇਕਾਨਮੀ ਸ਼੍ਰੇਣੀ ਸ਼ੁਰੂ ਕਰਾਂਗੇ।’’

ਇਹ ਵੀ ਪੜ੍ਹੋ : Twitter ਦੇ ਕਰਮਚਾਰੀਆਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਕੰਪਨੀ ਨੂੰ ਬੰਦ ਕਰਨੇ ਪਏ ਸਾਰੇ ਦਫ਼ਤਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News