ਇਨ੍ਹਾਂ ਕਾਰਨਾਂ ਕਾਰਨ ਸ਼ੇਅਰ ਬਾਜ਼ਾਰ ਡਿੱਗਿਆ, ਨਿਵੇਸ਼ਕਾਂ ਨੂੰ 2.50 ਲੱਖ ਕਰੋੜ ਰੁਪਏ ਦਾ ਨੁਕਸਾਨ
Tuesday, Dec 20, 2022 - 03:15 PM (IST)
ਨਵੀਂ ਦਿੱਲੀ — ਵਿਦੇਸ਼ੀ ਕਾਰਨਾਂ ਕਾਰਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਰੁਝਾਨ ਰਿਹਾ ਅਤੇ ਕੁਝ ਹੀ ਮਿੰਟਾਂ 'ਚ ਬਾਜ਼ਾਰ ਨਿਵੇਸ਼ਕਾਂ ਨੂੰ ਕਰੀਬ 2.50 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਦਰਅਸਲ ਬੈਂਕ ਆਫ ਇੰਗਲੈਂਡ ਵਲੋਂ ਵਿਆਜ ਦਰਾਂ 'ਚ ਵਾਧਾ, ਏਸ਼ੀਆਈ ਬਾਜ਼ਾਰ 'ਚ ਗਿਰਾਵਟ, ਚੀਨ ਦੇ ਕਮਜ਼ੋਰ ਅੰਕੜਿਆਂ ਅਤੇ ਅਮਰੀਕੀ ਫੇਡ ਦਾ ਅਸਰ ਪੂਰੀ ਦੁਨੀਆ 'ਚ ਦੇਖਣ ਨੂੰ ਮਿਲ ਰਿਹਾ ਹੈ।
ਸੈਂਸੈਕਸ 618.99 ਅੰਕਾਂ ਦੀ ਗਿਰਾਵਟ ਨਾਲ 61,187.20 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਸੈਂਸੈਕਸ ਵੀ ਕਾਰੋਬਾਰੀ ਸੈਸ਼ਨ ਦੌਰਾਨ 61,131 'ਤੇ ਚਲਾ ਗਿਆ। ਦੂਜੇ ਪਾਸੇ ਨਿਫਟੀ 179.15 ਅੰਕਾਂ ਦੀ ਗਿਰਾਵਟ ਨਾਲ 18,238.35 'ਤੇ ਕਾਰੋਬਾਰ ਕਰ ਰਿਹਾ ਹੈ। ਕਾਰੋਬਾਰੀ ਸੈਸ਼ਨ ਦੌਰਾਨ ਨਿਫਟੀ ਵੀ 18,210.30 ਅੰਕਾਂ 'ਤੇ ਪਹੁੰਚ ਗਿਆ।
ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਕੁਝ ਹੀ ਮਿੰਟਾਂ 'ਚ ਭਾਰੀ ਨੁਕਸਾਨ ਹੋਇਆ। ਇਹ ਨੁਕਸਾਨ 2.50 ਲੱਖ ਕਰੋੜ ਰੁਪਏ ਦੇ ਕਰੀਬ ਦੇਖਿਆ ਜਾ ਰਿਹਾ ਹੈ। ਸੋਮਵਾਰ ਨੂੰ ਜਦੋਂ ਬੀਐਸਈ ਬੰਦ ਹੋਇਆ ਤਾਂ ਮਾਰਕੀਟ ਕੈਪ 2,87,90,710.06 ਕਰੋੜ ਰੁਪਏ ਸੀ, ਜੋ ਅੱਜ ਦੇ ਮੌਜੂਦਾ ਕਾਰੋਬਾਰੀ ਸੈਸ਼ਨ ਦੌਰਾਨ ਘੱਟ ਕੇ 2,85,44,371.37 ਕਰੋੜ ਰੁਪਏ 'ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਮਾਰਕਿਟ ਕੈਪ 2,46,338.69 ਕਰੋੜ ਰੁਪਏ ਘਟਿਆ ਹੈ, ਇਹ ਹੀ ਨਿਵੇਸ਼ਕਾਂ ਦਾ ਨੁਕਸਾਨ ਹੈ।
ਇਹ ਵੀ ਪੜ੍ਹੋ : ਵਿਵਾਦਾਂ 'ਚ ਫਸੇ Byju's ਦੇ CEO, ਮਾਪਿਆਂ ਵਲੋਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਹੋਇਆ ਨੋਟਿਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।