ਹੁਣ ਇੰਨਾ ਮਹਿੰਗਾ ਪੈ ਰਿਹੈ ਡਾਲਰ, ਵਿਦੇਸ਼ ਸਫਰ 'ਤੇ ਢਿੱਲੀ ਹੋਵੇਗੀ ਜੇਬ

08/14/2020 3:30:43 PM

ਮੁੰਬਈ— ਵਿਦੇਸ਼ ਸਫਰ ਦੌਰਾਨ ਡਾਲਰ ਕੋਲ ਰੱਖਣ ਲਈ ਜੇਬ ਢਿੱਲੀ ਕਰਨ ਪਵੇਗੀ ਕਿਉਂਕਿ ਇਸ ਵਕਤ ਇਕ ਅਮਰੀਕੀ ਡਾਲਰ ਲਗਭਗ 75 ਰੁਪਏ 'ਚ ਪੈ ਰਿਹਾ ਹੈ।

ਸ਼ੁੱਕਰਵਾਰ ਨੂੰ ਕਰੰਸੀ ਬਾਜ਼ਾਰ 'ਚ ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ 6 ਪੈਸੇ ਟੁੱਟ ਕੇ 74.90 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ।

ਪਿਛਲੇ ਕਾਰੋਬਾਰੀ ਦਿਨ ਰੁਪਿਆ 74.84 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਕਾਰੋਬਾਰ ਦੌਰਾਨ ਅੱਜ ਰੁਪਏ ਨੇ ਕਮਜ਼ੋਰ ਸ਼ੁਰੂਆਤ ਦਰਜ ਕੀਤੀ ਅਤੇ 74.85 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ। ਘਰੇਲੂ ਸ਼ੇਅਰ ਬਾਜ਼ਾਰ 'ਚ ਕਮਜ਼ੋਰੀ ਵਿਚਕਾਰ ਦਿਨ ਦੇ ਕਾਰੋਬਾਰ 'ਚ ਰੁਪਿਆ 74.74 ਰੁਪਏ ਪ੍ਰਤੀ ਡਾਲਰ ਅਤੇ 74.93 ਰੁਪਏ ਪ੍ਰਤੀ ਡਾਲਰ ਦੀ ਰੇਂਜ 'ਚ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਇਹ 74.90 ਰੁਪਏ ਪ੍ਰਤੀ ਡਾਲਰ 'ਤੇ ਜਾ ਕੇ ਬੰਦ ਹੋਇਆ।

ਵਿਦੇਸ਼ ਯਾਤਰਾ 'ਤੇ ਜਾਣ ਵਾਲੇ ਭਾਰਤੀਆਂ ਦੇ ਨਾਲ ਵਿਦੇਸ਼ 'ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ 'ਤੇ ਵੀ ਰੁਪਏ ਦੀ ਕਮਜ਼ੋਰੀ ਦਾ ਖਾਸਾ ਅਸਰ ਪੈਂਦਾ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਦੇ ਪਰਿਵਾਰਾਂ ਨੂੰ ਖਰਚ ਭੇਜਣਾ ਮਹਿੰਗਾ ਹੋ ਜਾਂਦਾ ਹੈ। ਹਾਲਾਂਕਿ, ਇਸ ਨਾਲ ਬਰਾਮਦਕਾਰਾਂ ਨੂੰ ਫਾਇਦਾ, ਜਦੋਂ ਕਿ ਦਰਾਮਦਕਾਰਾਂ ਨੂੰ ਨੁਕਸਾਨ ਹੁੰਦਾ ਹੈ।


Sanjeev

Content Editor

Related News