ਘੱਟ ਮੁਨਾਫੇ ਦੇ ਬਾਵਜੂਦ ਅਡਾਨੀ ਸਮੂਹ ਦੇ ਮਾਰਕੀਟ ਕੈਪ ’ਚ ਰਹੀ ਤੇਜ਼ੀ, ਇਸ ਮਾਮਲੇ ’ਚ ਟਾਟਾ ਅਤੇ ਰਿਲਾਇੰਸ ਤੋਂ ਪੱਛੜੇ

Tuesday, Feb 21, 2023 - 12:39 PM (IST)

ਘੱਟ ਮੁਨਾਫੇ ਦੇ ਬਾਵਜੂਦ ਅਡਾਨੀ ਸਮੂਹ ਦੇ ਮਾਰਕੀਟ ਕੈਪ ’ਚ ਰਹੀ ਤੇਜ਼ੀ, ਇਸ ਮਾਮਲੇ ’ਚ ਟਾਟਾ ਅਤੇ ਰਿਲਾਇੰਸ ਤੋਂ ਪੱਛੜੇ

ਨਵੀਂ ਦਿੱਲੀ (ਵਿਸ਼ੇਸ਼) – ਅਮਰੀਕਾ ਦੇ ਸ਼ਾਰਟ ਸੈਲਰ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦਰਮਿਆਨ ਸਮੂਹ ਦੀਆਂ 10 ਕੰਪਨੀਆਂ ਨੇ ਵਿੱਤੀ ਸਾਲ 2022-23 ਦੇ ਦਸੰਬਰ ਤਿਮਾਹੀ ਦੇ ਨਤੀਜਿਆਂ ’ਚ 3616 ਕਰੋੜ ਰੁਪਏ ਦਾ ਮੁਨਾਫਾ ਦਿਖਾਇਆ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਬੰਦੂਕ ਹਿੰਸਾ ਦਾ ਅਸਰ: ਸਕੂਲਾਂ ਦੀ ਸੁਰੱਖਿਆ ਦਾ ਵਪਾਰ 25 ਹਜ਼ਾਰ ਕਰੋੜ ਤੋਂ ਪਾਰ, ਕੀਤੇ ਹਾਈ ਟੈੱਕ ਪ੍ਰਬੰਧ

ਇਹ ਰਿਲਾਇੰਸ ਵਲੋਂ ਇਸੇ ਮਿਆਦ ’ਚ ਦਿਖਾਏ ਗਏ ਕੁੱਲ ਮੁਨਾਫੇ ਦਾ ਕਰੀਬ 5ਵਾਂ ਹਿੱਸਾ ਹੈ ਜਦ ਕਿ ਟਾਟਾ ਸਮੂਹ ਵਲੋਂ ਿਦਖਾਏ ਗਏ ਕੁੱਲ ਮੁਨਾਫੇ ਦਾ ਕਰੀਬ ਤੀਜਾ ਹਿੱਸਾ ਹੈ। ਮੁਕੇਸ਼ ਅੰਬਾਨੀ ਦੀ ਰਿਲਾਇੰਸ ਸਮੂਹ ਨੇ ਇਸ ਤਿਮਾਹੀ ’ਚ 15,792 ਕਰੋੜ ਰੁਪਏ ਦਾ ਮੁਨਾਫਾ ਦਿਖਾਇਆ ਹੈ ਜਦ ਕਿ ਟਾਟਾ ਗਰੁੱਪ ਦੀ ਆਈ. ਟੀ. ਕੰਪਨੀ ਟੀ. ਸੀ. ਐੱਸ. ਨੇ ਦਸੰਬਰ ਤਿਮਾਹੀ ’ਚ 10,846 ਕਰੋੜ ਰੁਪਏ ਦਾ ਮੁਨਾਫਾ ਦਿਖਾਇਆ ਹੈ ਅਤੇ ਟਾਟਾ ਸਮੂਹ ਦੀਆਂ ਕੁੱਲ 17 ਕੰਪਨੀਆਂ ਦਾ ਮੁਨਾਫਾ ਇਸ ਮਿਆਦ ’ਚ 14,864 ਕਰੋੜ ਰੁਪਏ ਰਿਹਾ ਹੈ। ਟਾਟਾ ਸਮੂਹ ਦੀਆਂ ਸੂਚੀਬੱਧ ਕੰਪਨੀਅਾਂ ਦਾ ਮਾਲੀਆ 2.33 ਲੱਖ ਕਰੋੜ ਰੁਪਏ ਰਿਹਾ ਹੈ ਜਦ ਕਿ ਰਿਲਾਇੰਸ ਦਾ ਮਾਲੀਆ 2.20 ਲੱਖ ਕਰੋੜ ਰੁਪਏ ਅਤੇ ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਮਾਲੀਆ 74,000 ਕਰੋੜ ਰੁਪਏ ਰਿਹਾ ਹੈ। ਦਸੰਬਰ ਤਿਮਾਹੀ ਦੇ ਨਤੀਜਿਆਂ ਮੁਤਾਬਕ ਅਡਾਨੀ ਸਮੂਹ ’ਤੇ 1.96 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਦ ਕਿ ਮੁਕੇਸ਼ ਅੰਬਾਨੀ ਦੇ ਰਿਲਾਇੰਸ ’ਤੇ 1.10 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ।

ਇਹ ਵੀ ਪੜ੍ਹੋ : ਸੂਬਾ ਸਰਕਾਰਾਂ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ NPS ਤਹਿਤ ਜਮ੍ਹਾ ਪੈਸਾ - ਵਿੱਤ ਮੰਤਰੀ

ਹਾਲਾਂਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਕੁੱਲ ਮੁਨਾਫਾ ਰਿਲਾਇੰਸ ਅਤੇ ਟਾਟਾ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਜਨਵਰੀ ਮਹੀਨੇ ’ਚ ਅਡਾਨੀ ਸਮੂਹ ਦੀਆਂ ਕੰਪਨੀਆਂ ਮਾਰਕੀਟ ਕੈਪ ਦੇ ਮੁਕਾਬਲੇ ਟਾਟਾ ਸਮੂਹ ਕੋਲ ਪਹੁੰਚ ਗਈਆਂ ਸਨ ਅਤੇ 24 ਜਨਵਰੀ ਨੂੰ ਅਡਾਨੀ ਗਰੁੱਪ ਦਾ ਮਾਰਕੀਟ ਕੈਪ 19.20 ਲੱਖ ਕਰੋੜ ਰੁਪਏ ਸੀ ਜਦ ਕਿ ਟਾਟਾ ਗਰੁੱਪ ਦਾ ਮਾਰਕੀਟ ਕੈਪ 21.74 ਲੱਖ ਕਰੋੜ ਅਤੇ ਰਿਲਾਇੰਸ ਦਾ ਮਾਰਕੀਟ ਕੈਪ 16.63 ਲੱਖ ਕਰੋੜ ਰੁਪਏ ਸੀ। ਹਾਲਾਂਕਿ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਕਰੀਬ 3 ਹਫਤਿਆਂ ਦੇ ਅੰਦਰ ਹੀ ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ 10 ਲੱਖ ਕਰੋੜ ਰੁਪਏ ਘੱਟ ਹੋ ਗਿਆ ਹੈ ਅਤੇ ਇਨ੍ਹਾਂ ਦੀਆਂ ਕੰਪਨੀਆਂ ਦੀ ਵੈਲਿਊਏਸ਼ਨ 9 ਲੱਖ ਕਰੋੜ ਰੁਪਏ ਬਚੀ ਹੈ। ਸਮੂਹ ਦੇ ਅਡਾਨੀ ਟੋਟਲ ਗੈਸ ਵਰਗੇ ਸ਼ੇਅਰ 75 ਫੀਸਦੀ ਡਿਗ ਗਏ ਹਨ ਜਦ ਕਿ ਅਡਾਨੀ ਐਂਟਰਪ੍ਰਾਈਜਿਜ਼ ਦਾ ਸ਼ੇਅਰ 50 ਫੀਸਦੀ ਟੁੱਟ ਚੁੱਕਾ ਹੈ।

ਇਸ ਦਰਮਿਆਨ ਗਲੋਬਲ ਏਜੰਸੀਆਂ ਨੇ ਵੀ ਅਡਾਨੀ ਸਮੂਹ ਨੂੰ ਲੈ ਕੇ ਚੌਕਸੀ ਸ਼ੁਰੂ ਕਰ ਦਿੱਤੀ ਹੈ। ਇਕ ਪਾਸੇ ਹਿੰਡਨਬਰਗ ਨੇ ਅਡਾਨੀ ਸਮੂਹ ’ਤੇ ਸ਼ੇਅਰਾਂ ਦੀਆਂ ਕੀਮਤਾਂ ’ਚ ਗੜਬੜੀ ਦੇ ਦੋਸ਼ ਲਾਏ ਹਨ ਜਦ ਕਿ ਰੇਟਿੰਗ ਏਜੰਸੀ ਮੂਡੀਜ਼ ਨੇ ਅਡਾਨੀ ਗਰੁੱਪ ਦੀਆਂ 4 ਕੰਪਨੀਆਂ ਦਾ ਆਊਟਲੁੱਕ ਡਾਊਨਗ੍ਰੇਡ ਕਰ ਦਿੱਤਾ ਹੈ। ਕੁੱਝ ਕੌਮਾਂਤਰੀ ਬੈਂਕਾਂ ਨੇ ਅਡਾਨੀ ਸਮੂਹ ਦੇ ਬਾਂਡਸ ਦੇ ਬਦਲੇ ’ਚ ਕਰਜ਼ਾ ਦੇਣਾ ਬੰਦ ਕਰ ਦਿੱਤਾ ਹੈ। ਇਸ ਦਰਮਿਆਨ ਪੂਰੇ ਮਾਮਲੇ ’ਚ ਸੁਪਰੀਮ ਕੋਰਟ ਵੀ ਸਖਤ ਰੁਖ ਅਪਣਾ ਰਹੀ ਹੈ, ਲਿਹਾਜਾ ਆਉਣ ਵਾਲੇ ਦਿਨਾਂ ’ਚ ਅਡਾਨੀ ਸਮੂਹ ਦੀਆਂ ਚੁਣੌਤੀਆਂ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ : IMF ਦੀ ਪਾਕਿਸਤਾਨ ਨੂੰ ਸਲਾਹ, ਗਰੀਬਾਂ ਨੂੰ ਹੀ ਮਿਲੇ ਸਬਸਿਡੀ ਦਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News