ਤਿਓਹਾਰੀ ਸੀਜ਼ਨ ''ਚ ਵਧੇਗੀ ਰੈੱਡੀ-ਟੂ-ਮੂਵ ਘਰਾਂ ਦੀ ਡਿਮਾਂਡ

Wednesday, Oct 17, 2018 - 12:36 PM (IST)

ਤਿਓਹਾਰੀ ਸੀਜ਼ਨ ''ਚ ਵਧੇਗੀ ਰੈੱਡੀ-ਟੂ-ਮੂਵ ਘਰਾਂ ਦੀ ਡਿਮਾਂਡ

ਨਵੀਂ ਦਿੱਲੀ—ਤਿਓਹਾਰੀ ਸੀਜ਼ਨ 'ਚ ਰੈੱਡੀ ਟੂ ਮੂਵ ਪ੍ਰਾਪਰਟੀ ਦੇ ਵਿਕਲਪ ਵਾਜ਼ਿਬ ਕੀਮਤ 'ਤੇ ਮਿਲਣ ਨਾਲ ਖਰੀਦਾਰਾਂ ਨੇ ਇਕ ਵਾਰ ਫਿਰ ਪ੍ਰਾਪਰਟੀ ਬਾਜ਼ਾਰ ਦੇ ਵੱਲ ਰੁਖ ਕੀਤਾ ਹੈ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਦੇਸ਼ ਦੇ ਪ੍ਰਮੁੱਖ ਸੱਤ ਸ਼ਹਿਰਾਂ 'ਚੋਂ ਕੋਲਕਾਤਾ ਦੇ ਰਿਹਾਇਸ਼ੀ ਰੀਅਲ ਅਸਟੇਟ ਖੇਤਰ ਨੇ ਸਭ ਨਵੇਂ ਘਰਾਂ ਨੂੰ ਪੇਸ਼ ਕੀਤਾ ਹੈ। ਰੀਅਲ ਅਸਟੇਟ ਖੇਤਰ ਦੀ ਸਲਾਹਕਾਰ ਕੰਪਨੀ ਐਨਾਰਾਕ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਪਿਛਲੇ ਸਮੇਂ 'ਚ ਕੋਲਕਾਤਾ ਨੇ ਲਗਭਗ 4,050 ਨਵੇਂ ਘਰਾਂ ਨੂੰ ਪੇਸ਼ ਕੀਤਾ ਹੈ ਜੋ ਕਿ 2018 ਦੀ ਦੂਜੀ ਤਿਮਾਹੀ ਤੋਂ 59 ਫੀਸਦੀ ਅਤੇ 27 ਦੀ ਤੀਜੀ ਤਿਮਾਹੀ ਤੋਂ 500 ਫੀਸਦੀ ਜ਼ਿਆਦਾ ਹੈ। 
ਐੱਨ.ਆਰ.ਸੀ., ਐੱਮ.ਐੱਮ.ਆਰ., ਚੇਨਈ, ਪੁਣੇ, ਕੋਲਕਾਤਾ ਅਤੇ ਹੈਦਰਾਬਾਦ ਵਰਗੇ ਦੇਸ਼ ਦੇ ਮੁੱਖ ਸੱਤ ਸ਼ਹਿਰਾਂ ਨੇ 2018 ਦੀ ਤੀਜੀ ਤਿਮਾਹੀ 'ਚ 52,150 ਇਕਾਈਆਂ ਨੂੰ ਪੇਸ਼ ਕੀਤਾ ਜੋ ਕਿ 2018 ਦੀ ਦੂਜੀ ਤਿਮਾਗੀ 'ਚ 50,600 ਇਕਾਈਆਂ ਦੇ ਮੁਕਾਬਲੇ 3 ਫੀਸਦੀ ਜ਼ਿਆਦਾ ਹੈ। ਹਾਲਾਂਕਿ ਇਹ 2017 ਦੀ ਤੀਜੀ ਤਿਮਾਹੀ ਦੇ ਨਵੇਂ ਘਰਾਂ ਦੇ ਅੰਕੜੇ ਦੇ ਮੁਕਾਬਲੇ 51 ਫੀਸਦੀ ਜ਼ਿਆਦਾ ਹੈ, ਨਾਲ ਹੀ 2017 ਦੀ ਤੀਜੀ ਤਿਮਾਹੀ ਦੇ ਨਵੇਂ ਘਰਾਂ ਦੇ ਅੰਕੜੇ ਦੇ ਮੁਕਾਬਲੇ 51 ਫੀਸਦੀ ਜ਼ਿਆਦਾ ਹੈ, ਨਾਲ ਹੀ 2017 ਦੀ ਤੀਜੀ ਤਿਮਾਹੀ ਦੇ ਮੁਕਾਬਲੇ ਇਸ ਸਾਲ ਦੀ ਤੀਜੀ ਤਿਮਾਹੀ 'ਚ ਘਰਾਂ ਦੀ ਖਰੀਦ 'ਚ 15 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਮੇਂ 'ਚ ਮੁੰਬਈ ਮੋਟੋਪੋਲੀਟਨ ਰੀਜ਼ਨ (ਐੱਮ.ਐੱਮ.ਆਰ.) 'ਚ ਲਗਭਗ 19,850 ਨਵੇਂ ਘਰ ਪੇਸ਼ ਕੀਤੇ ਗਏ, ਜੋ ਕਿ 2018 ਦੀ ਦੂਜੀ ਤਿਮਾਹੀ ਤੋਂ 42 ਫੀਸਦੀ ਜ਼ਿਆਦਾ ਹੈ, ਜਦੋਂਕਿ ਐੱਨ.ਸੀ.ਆਰ. ਦਾ ਇਹ ਅੰਕੜਾ 4,200 ਨਵੇਂ ਘਰਾਂ ਦਾ ਹੀ ਰਿਹਾ।


Related News