70 ਲੱਖ ਭਾਰਤੀਆਂ ਦੇ ਡੈਬਿਟ-ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਡਾਰਕ ਵੈੱਬਸਾਈਟ ’ਤੇ ਕੀਤਾ ਗਿਆ ਅਪਲੋਡ

Saturday, Dec 12, 2020 - 06:19 AM (IST)

ਨਵੀਂ ਦਿੱਲੀ (ਇੰਟ.) – ਦੇਸ਼ ਦੇ 70 ਤੋਂ ਜ਼ਿਆਦਾ ਯੂਜ਼ਰਸ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਡਾਟਾ ਲੀਕ ਹੋਇਆ ਹੈ। ਇਕ ਸਿਕਿਓਰਿਟੀ ਰਿਸਰਚਰ ਮੁਤਾਬਕ ਇਹ ਡਾਟਾ ਡਾਰਕ ਵੈੱਬ ਦੇ ਮਾਧਿਅਮ ਰਾਹੀਂ ਆਨਲਾਈਨ ਲੀਕ ਹੋਇਆ ਹੈ। ਲੀਕ ਡਾਟਾ ’ਚ ਭਾਰਤੀ ਕਾਰਡਧਾਰਕਾਂ ਦੇ ਸਿਰਫ ਨਾਂ ਹੀ ਨਹੀਂ ਸਗੋਂ ਉਨ੍ਹਾਂ ਦੇ ਮੋਬਾਈਲ ਨੰਬਰਸ, ਇਨਕਮ ਲੈਵਲਸ, ਈ-ਮੇਲ ਆਈ. ਡੀ. ਅਤੇ ਪਰਮਾਨੈਂਟ ਅਕਾਊਂਟ ਨੰਬਰ ਦੀਆਂ ਡਿਟੇਲਸ ਸ਼ਾਮਲ ਹਨ।

ਸਾਈਬਰ ਸਿਕਿਓਰਿਟੀ ਰਿਸਰਚਰ ਰਾਜਸ਼ੇਖਰ ਰਾਜਾਹਰੀਆ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਡਾਰਕ ਵੈੱਬ ’ਤੇ ਗੂਗਲ ਡ੍ਰਾਈਵ ਲਿੰਕ ਦੀ ਖੋਜ ਕੀਤੀ ਸੀ, ਜਿਸ ਨੂੰ ਕ੍ਰੈਡਿਟ ਕਾਰਡ ਡਾਟਾ ਹੋਲਡਰ ਦੇ ਨਾਂ ਦਾ ਟਾਈਟਲ ਦਿੱਤਾ ਗਿਆ ਸੀ। ਇਹ ਗੂਗਲ ਡ੍ਰਾਈਵ ਲਿੰਕ ਰਾਹੀਂ ਡਾਊਨਲੋਡ ਲਈ ਉਪਲਬਧ ਹੈ। ਇਹ ਲਿੰਕ ਪਬਲਿਕ ਅਕਸੈੱਸ ਲਈ ਓਪਨ ਹਨ।

59 ਐਕਸੈੱਲ ਫਾਈਲ ’ਚ ਹੈ ਡਾਟਾ

ਸ਼ੇਅਰ ਕੀਤੇ ਲਿੰਕ ’ਚ 59 ਐਕਸੈੱਲ ਫਾਈਲਸ ਸ਼ਾਮਲ ਹਨ, ਜਿਸ ’ਚ ਕਾਰਡਧਾਰਕਾਂ ਦੇ ਪੂਰੇ ਨਾਂ, ਮੋਬਾਈਲ ਨੰਬਰ, ਸ਼ਹਿਰ, ਇਨਕਮ ਲੈਵਲ ਅਤੇ ਈ-ਮੇਲ ਆਈ. ਡੀ. ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ’ਚ ਪੈਨ ਕਾਰਡ ਨੰਬਰ, ਇੰਪਲਾਏ ਡਿਟੇਲਸ ਸ਼ਾਮਲ ਹਨ। ਹਾਲਾਂਕਿ ਲੀਕ ਡਾਟਾ ’ਚ ਬੈਂਕ ਅਕਾਊਂਟ ਅਤੇ ਪੀੜਤ ਦੇ ਕਾਰਡ ਨੰਬਰ ਆਦਿ ਦੀ ਜਾਣਕਾਰੀ ਸ਼ਾਮਲ ਨਹੀਂ ਹੈ।

ਰਾਜਾਹਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਐਕਸੈੱਲ ਸ਼ੀਟ ’ਚ ਸ਼ਾਮਲ ਕੁਝ ਨਾਵਾਂ ਨੂੰ ਲਿੰਕਡਇਨ ਅਤੇ ਟਰੂਕਾਲਰ ’ਤੇ ਉਨ੍ਹਾਂ ਦੇ ਨਾਂ ਦੀ ਆਈ. ਡੀ. ਤੋਂ ਵੀ ਵੈਰੀਫਾਈ ਕੀਤਾ ਹੈ। ਇਥੋਂ ਤੱਕ ਕਿ ਉਨ੍ਹਾਂ ਨੇ ਖੁਦ ਦੇ ਨਾਂ ਨੂੰ ਵੀ ਇਸ ਲਿਸਟ ’ਚ ਲੱਭ ਲਿਆ ਹੈ। ਡਾਟਾ ’ਚ ਉਨ੍ਹਾਂ ਬੈਂਕਾਂ ਦਾ ਕੋਈ ਸਪੱਸ਼ਟ ਵੇਰਵਾ ਨਹੀਂ ਹੈ, ਜਿਨ੍ਹਾਂ ਦੇ ਕਾਰਡਧਾਰਕਾਂ ਦੀ ਜਾਣਕਾਰੀ ਇਸ ’ਚ ਲੀਕ ਹੋਈ ਹੈ। ਇਸ ’ਚ ਜ਼ਿਆਦਾਤਰ ਕਾਰਡਧਾਰਕਾਂ ਲਈ ਫਸਟ ਸਵਾਈਪ ਅਮਾਊਂਟ ਸ਼ਾਮਲ ਹੈ।

ਇਹ ਵੀ ਦੇਖੋ - ਹੁਣ ਤੁਸੀਂ ਐਮਾਜ਼ੋਨ 'ਤੇ ਖਰੀਦਦਾਰੀ ਦੇ ਨਾਲ ਲੈ ਸਕਦੇ ਹੋ ਟੈਕਸ ਬੈਨਿਫਿਟਸ ਦਾ ਲਾਭ

2010 ਤੋਂ 2019 ਦਰਮਿਆਨ ਦਾ ਹੋ ਸਕਦਾ ਹੈ ਡਾਟਾ

ਰਿਸਰਚਰ ਦਾ ਕਹਿਣਾ ਹੈ ਕਿ ਇਹ ਡਾਟਾ ਕਿਸੇ ਥਰਡ ਪਾਰਟੀ ਨਾਲ ਸਬੰਧਤ ਹੋ ਸਕਦਾ ਹੈ ਜੋ ਬੈਂਕ ਨੂੰ ਸੇਵਾ ਪ੍ਰਦਾਨ ਕਰਦਾ ਹੈ ਜਾਂ ਉਸ ਨੂੰ ਲੀਡ ਕਰਦਾ ਹੈ। ਇਹ ਜਾਣਕਾਰੀ ਸਭ ਤੋਂ ਪਹਿਲਾਂ ਇੰਕ42 ਵਲੋਂ ਜਨਤਕ ਕੀਤੀ ਗਈ ਸੀ। ਇਹ ਡਾਟਾ ਕਦੋਂ ਲੀਕ ਕੀਤਾ ਗਿਆ ਹੈ, ਇਸ ਦੀ ਸਹੀ ਜਾਣਕਾਰੀ ਫਿਲਹਾਲ ਸਪੱਸ਼ਟ ਨਹੀਂ ਹੈ। ਹਾਲਾਂਕਿ ਇਸ ’ਚ 2010 ਤੋਂ ਲੈ ਕੇ 2019 ਦਰਮਿਆਨ ਦੀ ਜਾਣਕਾਰੀ ਸ਼ਾਮਲ ਨਹੀਂ ਹੋ ਸਕਦੀ ਹੈ।

ਇੰਕ42 ਦੀ ਇਕ ਹੋਰ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਡਾਰਕ ਵੈੱਬ ’ਤੇ ਜੋ ਡਾਟਾ ਲੀਕ ਹੋਇਆ ਹੈ ਉਹ ਐਕਸਿਸ ਬੈਂਕ, ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਿਡ, ਕੇਲਾਗਸ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਮੈਕੇਂਜੀ ਐਂਡ ਕੰਪਨੀ ਦੇ ਕੁਝ ਕਰਮਚਾਰੀਆਂ ਦਾ ਹੈ। ਰਿਪੋਰਟ ਮੁਤਾਬਕ ਇਨ੍ਹਾਂ ਕਰਮਚਾਰੀਆਂ ਦੀ ਸਾਲਾਨਾ ਆਮਦਨ 7 ਲੱਖ ਰੁਪਏ ਤੋਂ ਲੈ ਕੇ 75 ਲੱਖ ਰੁਪਏ ਤੱਕ ਹੈ।

ਇਹ ਵੀ ਦੇਖੋ - ਫੇਸਬੁੱਕ: ਜੇ ਕੰਪਨੀ ਹਾਰੀ 'ਐਂਟੀਟਰੱਸਟ ਕੇਸ' ਤਾਂ ਵੇਚਣਾ ਪੈ ਸਕਦੈ ਵੱਡਾ ਕਾਰੋਬਾਰ

ਕੀ ਹੁੰਦਾ ਹੈ ਡਾਰਕ ਵੈੱਬ?

ਇੰਟਰਨੈੱਟ ’ਤੇ ਅਜਿਹੀਆਂ ਕਈ ਵੈੱਬਸਾਈਟਸ ਹਨ ਜੋ ਜ਼ਿਆਦਾਤਰ ਇਸਤੇਮਾਲ ਹੋਣ ਵਾਲੇ ਗੂਗਲ, ਬਿੰਗ ਵਰਗੇ ਸਰਚ ਇੰਜਣ ਅਤੇ ਆਮ ਬ੍ਰਾਊਜਿੰਗ ਦੇ ਘੇਰੇ ’ਚ ਨਹੀਂ ਆਉਂਦੀਆਂ। ਇਨ੍ਹਾਂ ਨੂੰ ਡਾਰਕ ਨੈੱਟ ਜਾਂ ਡੀਪ ਨੈੱਟ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਵੈੱਬਸਾਈਟਸ ਤੱਕ ਸਪੈਸੀਫਿਕ ਆਥਰਾਈਜੇਸ਼ਨ ਪ੍ਰੋਸੈੱਸ, ਸਾਫਟਵੇਅਰ ਅਤੇ ਕਾਨਫੀਗ੍ਰੇਸ਼ਨ ਦੀ ਮਦਦ ਨਾਲ ਪਹੁੰਚਿਆ ਜਾ ਸਕਦਾ ਹੈ। ਸੂਚਨਾ ਤਕਨਾਲੌਜੀ ਐਕਟ 2000 ਦੇਸ਼ ’ਚ ਸਾਰੇ ਤਰ੍ਹਾਂ ਦੇ ਪ੍ਰਚਲਿਤ ਸਾਈਬਰ ਅਪਰਾਧਾਂ ਨੂੰ ਸੰਬੋਧਨ ਕਰਨ ਲਈ ਕਾਨੂੰਨੀ ਰੂਪ-ਰੇਖਾ ਪ੍ਰਦਾਨ ਕਰਦਾ ਹੈ। ਅਜਿਹੇ ਅਪਰਾਧਾਂ ਦੇ ਨੋਟਿਸ ’ਚ ਆਉਣ ’ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਸ ਕਾਨੂੰਨ ਮੁਤਾਬਕ ਹੀ ਕਾਰਵਾਈ ਕਰਦੀਆਂ ਹਨ।

ਇਹ ਵੀ ਦੇਖੋ - ਬੀਅਰ ਕੰਪਨੀਆਂ ਕੀਮਤਾਂ ਵਧਾਉਣ ਲਈ 11 ਸਾਲ ਤੋਂ ਚਲ ਰਹੀਆਂ ਸਨ ਇਹ ਚਾਲ

ਨੋਟ - ਰੋਜ਼ਾਨਾ ਆਧਾਰ 'ਤੇ ਹੋਰ ਰਹੀਆਂ ਇਸ ਤਰ੍ਹਾਂ ਦੀਅਾਂ ਘਟਨਾਵਾਂ ਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News