2 ਲੱਖ ਕੈਸ਼, 6 ਤੋਲੇ ਸੋਨਾ, ਵਿਦੇਸ਼ੀ ਘੜੀਆਂ ਤੇ ਮੋਬਾਈਲ...! ਚੋਰਾਂ ਨੇ ਖੇਤਾਂ ਨਾਲ ਲੱਗਦੇ ਘਰ ''ਤੇ ਕੀਤਾ ਹੱਥ ਸਾਫ
Tuesday, Jul 01, 2025 - 08:53 PM (IST)

ਭੁਲੱਥ (ਰਜਿੰਦਰ)- ਜੁਲਾਈ ਮਹੀਨਾ ਚੜ੍ਹਦੇ ਹੀ ਥਾਣਾ ਭੁਲੱਥ ਦੇ ਇਲਾਕੇ ਵਿੱਚ ਵੱਡੀ ਵਾਰਦਾਤ ਹੋ ਗਈ। ਇਹ ਵਾਰਦਾਤ ਪਿੰਡ ਮੂਸਾਖੇਲ ਵਿੱਚ ਹੋਈ। ਜਿੱਥੇ ਬੀਤੀ ਰਾਤ ਚੋਰ ਖੇਤਾਂ ਵਾਲੇ ਪਾਸਿਓਂ ਕੰਧ ਟੱਪ ਕੇ ਘਰ ਵਿਚ ਆਏ ਅਤੇ ਖਿੜਕੀ ਦੀ ਗਰਿਲ ਪੁੱਟ ਕੇ ਘਰ ਦੇ ਅੰਦਰ ਦਾਖਲ ਹੁੰਦੇ ਹੋਏ ਘਰ ਵਿੱਚੋਂ 2 ਲੱਖ ਰੁਪਏ ਨਕਦੀ , 6 ਤੋਲੇ ਸੋਨੇ ਦੇ ਗਹਿਣੇ, ਵਿਦੇਸ਼ੀ ਘੜੀਆਂ ਤੇ ਮੋਬਾਈਲ ਚੋਰੀ ਕਰਕੇ ਲੈ ਗਏ।
ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਕਰੀਬ ਢਾਈ ਕੁ ਵਜੇ ਜਦੋਂ ਉਹ ਆਪਣੇ ਪਸ਼ੂ ਦੇਖਣ ਲਈ ਉੱਠਿਆ ਤਾਂ ਉਸ ਵੇਲੇ ਇਸ ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਸਾਰੇ ਪਰਿਵਾਰ ਨੂੰ ਉਠਾਇਆ ਗਿਆ ਅਤੇ ਅਲਮਾਰੀਆਂ ਵਾਲਾ ਕਮਰਾ ਚੈੱਕ ਕੀਤਾ ਗਿਆ, ਜਿੱਥੋਂ ਕਿ ਇਹ ਸਾਰਾ ਸਮਾਨ ਚੋਰੀ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੂਚਨਾ ਅਸੀਂ ਭੁਲੱਥ ਪੁਲਸ ਨੂੰ ਦੇ ਦਿੱਤੀ ਹੈ, ਜਿਸ ਤੋਂ ਬਾਅਦ ਭੁਲੱਥ ਪੁਲਸ ਨੇ ਇਥੇ ਆ ਕੇ ਚੋਰੀ ਦਾ ਸਾਰਾ ਮੌਕਾ ਦੇਖ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e