ਨੌਕਰੀਪੇਸ਼ਾ ''ਤੇ ਕੋਵਿਡ ਦੀ ਮਾਰ, ਪੀ. ਐੱਫ. ''ਚੋਂ 1.25 ਲੱਖ ਕਰੋੜ ਰੁਪਏ ਕਢਾਏ

Tuesday, May 18, 2021 - 03:08 PM (IST)

ਨਵੀਂ ਦਿੱਲੀ- ਨੌਕਰੀਪੇਸ਼ਾ ਲੋਕਾਂ 'ਤੇ ਕੋਵਿਡ-19 ਦਾ ਬੁਰਾ ਅਸਰ ਪਿਆ ਹੈ। ਕਰਮਚਾਰੀ ਭਵਿੱਖ ਫੰਡ ਸੰਸਥਾ (ਈ. ਪੀ. ਐੱਫ. ਓ.) ਦੇ ਅੰਕੜਿਆਂ ਮੁਤਾਬਕ, 1 ਅਪ੍ਰੈਲ 2020 ਤੋਂ 12 ਮਈ ਤੱਕ 3.5 ਕਰੋੜ ਕਰਮਚਾਰੀਆਂ ਨੇ ਆਪਣੇ ਪ੍ਰੋਵੀਡੈਂਟ ਫੰਡ ਖਾਤੇ ਵਿਚੋਂ 1.25 ਲੱਖ ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਅੰਕੜਿਆਂ ਮੁਤਾਬਤਕ, ਈ. ਪੀ. ਐੱਫ. ਓ. ਦੇ 6 ਕਰੋੜ ਖਾਤਾਧਾਰਕਾਂ ਵਿਚੋਂ ਅੱਧੇ ਤੋਂ ਜ਼ਿਆਦਾ ਨੇ ਕੋਰੋਨਾ ਕਾਲ ਵਿਚ ਪੈਸੇ ਕਢਾਏ ਹਨ।

ਅੰਕੜਿਆਂ ਅਨੁਸਾਰ. 1.25 ਕਰੋੜ ਰੁਪਏ ਦੀ ਨਿਕਾਸੀ ਵਿਚ ਈ. ਪੀ. ਐੱਫ. ਓ. ਵੱਲੋਂ ਪੀ. ਐੱਫ., ਪੈਨਸ਼ਨਾਂ, ਮੌਤ ਬੀਮਾ ਅਤੇ ਟ੍ਰਾਂਸਫਰ ਦੇ ਤੌਰ 'ਤੇ ਨਿਪਟਾਏ ਗਏ ਕਲੇਮ ਸ਼ਾਮਲ ਹਨ।

ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।। ਵਿੱਤੀ ਸਾਲ 2019 ਵਿਚ ਈ. ਪੀ. ਐੱਫ. ਓ. ਨੇ 81,200 ਕਰੋੜ ਰੁਪਏ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਸੀ। ਰਿਪੋਰਟ ਅਨੁਸਾਰ, 1 ਅਪ੍ਰੈਲ, 2020 ਤੋਂ 12 ਮਈ, 2021 ਦੌਰਾਨ, 72 ਲੱਖ ਕਰਮਚਾਰੀਆਂ ਨੇ ਕੋਵਿਡ-19 ਨਾਨ-ਰਿਫੰਡੇਬਲ ਯਾਨੀ ਵਾਪਸ ਨਾ ਹੋਣ ਯੋਗ ਐਡਵਾਂਸ ਲਿਆ ਹੈ। ਇਨ੍ਹਾਂ ਕਰਮਚਾਰੀਆਂ ਨੇ 18,500 ਕਰੋੜ ਰੁਪਏ ਐਡਵਾਂਸ ਵਜੋਂ ਲਏ ਹਨ। ਸਰਕਾਰ ਨੇ ਮਾਰਚ 2020 ਵਿਚ ਈ. ਪੀ. ਐੱਫ. ਮੈਂਬਰਾਂ ਨੂੰ ਅਗਾਊਂ ਰਾਸ਼ੀ ਲੈਣ ਦੀ ਸੁਵਿਧਾ ਦਿੱਤੀ ਸੀ, ਜਿਸ ਤਹਿਤ ਜਮ੍ਹਾ ਫੰਡ ਦਾ 75 ਫ਼ੀਸਦੀ ਜਾਂ ਤਿੰਨ ਮਹੀਨਿਆਂ ਦੀ ਤਨਖ਼ਾਹ ਦੇ ਬਰਾਬਰ ਰਾਸ਼ੀ ਕਢਾ ਸਕਦੇ ਸਨ। ਇਨ੍ਹਾਂ ਦੋਹਾਂ ਵਿਚੋਂ ਜੋ ਵੀ ਰਾਸ਼ੀ ਘੱਟ ਸੀ ਉਸ ਦੀ ਨਿਕਾਸੀ ਕੀਤੀ ਜਾ ਸਕਦੀ ਸੀ।


Sanjeev

Content Editor

Related News