ਬਾਜ਼ਾਰ 'ਚ ਕੋਰੋਨਾ ਦਾ ਡਰ, ਸੈਂਸੈਕਸ 480 ਅੰਕ ਡਿੱਗ ਕੇ 47,224 'ਤੇ ਖੁੱਲ੍ਹਾ

Thursday, Apr 22, 2021 - 09:18 AM (IST)

ਬਾਜ਼ਾਰ 'ਚ ਕੋਰੋਨਾ ਦਾ ਡਰ, ਸੈਂਸੈਕਸ 480 ਅੰਕ ਡਿੱਗ ਕੇ 47,224 'ਤੇ ਖੁੱਲ੍ਹਾ

ਮੁੰਬਈ- ਸੰਯੁਕਤ ਰਾਜ ਅਮਰੀਕਾ ਤੇ ਏਸ਼ੀਆਈ ਸਟਾਕਸ ਮਾਰਕੀਟਸ ਤੋਂ ਸਕਾਰਾਤਮਕ ਸੰਕੇਤਾਂ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਵਿਚ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਸੈਂਸੈਕਸ 481.11 ਅੰਕ ਯਾਨੀ 1.01 ਫ਼ੀਸਦੀ ਡਿੱਗ ਕੇ 47,224 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਇੰਡੈਕਸ ਨਿਫਟੀ ਨੇ 137.65 ਅੰਕ ਯਾਨੀ 0.96 ਫ਼ੀਸਦੀ ਦੀ ਕਮਜ਼ੋਰੀ ਨਾਲ 14,158.75 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ।

ਨਿਵੇਸ਼ਕਾਂ ਦੀ ਨਜ਼ਰ ਇਸ ਸਮੇਂ ਭਾਰਤ ਵਿਚ ਕੋਰੋਨਾ ਵਾਇਰਸ ਮਾਮਲਿਆਂ ਦੀ ਸਥਿਤੀ ਅਤੇ ਕੰਪਨੀਆਂ ਦੇ ਕਾਰਪੋਰੇਟ ਨਤੀਜਿਆਂ 'ਤੇ ਹੈ। ਕੋਵਿਡ-19 ਨੂੰ ਰੋਕਣ ਨੂੰ ਲੈ ਕੇ ਸੂਬਾ ਪੱਧਰੀ ਲੱਗ ਰਹੀ ਤਾਲਾਬੰਦੀ ਦੇ ਮੱਦੇਨਜ਼ਰ ਆਰਥਿਕਤਾ ਨੂੰ ਨੁਕਸਾਨ ਕਾਰਨ ਬਾਜ਼ਾਰ ਦਬਾਅ ਵਿਚ ਹਨ। ਇਸ ਕਾਰਨ ਬੈਂਕਿੰਗ ਤੇ ਆਟੋ ਸੈਕਟਰ ਨੂੰ ਨੁਕਸਾਨ ਦਾ ਖ਼ਦਸ਼ਾ ਹੈ। ਵਾਹਨ ਕੰਪਨੀਆਂ ਨੂੰ ਵਿਕਰੀ ਘਟਣ ਦਾ ਡਰ ਹੈ।

ਬੀ. ਐੱਸ. ਈ. 30 ਵਿਚੋਂ ਕਾਰੋਬਾਰ ਦੇ ਸ਼ੁਰੂ ਵਿਚ 6 ਸ਼ੇਅਰਾਂ ਵਿਚ ਹਲਕੀ ਮਜਬੂਤੀ, ਜਦੋਂ ਕਿ ਬਾਕੀ ਵਿਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ, ਨਿਫਟੀ 50 ਦੇ 34 ਸਟਾਕ ਗਿਰਾਵਟ ਵਿਚ ਸਨ।

PunjabKesari


ਗਲੋਬਲ ਬਾਜ਼ਾਰ-
ਡਾਓ ਜੋਂਸ ਵਿਚ 316 ਅੰਕ ਯਾਨੀ 0.9 ਫ਼ੀਸਦੀ ਤੇਜ਼ੀ, ਐੱਸ. ਐਂਡ ਪੀ-500 ਵਿਚ 0.9 ਫ਼ੀਸਦੀ ਦੇ ਉਛਾਲ ਅਤੇ ਨੈਸਡੈਕ ਵਿਚ 1.2 ਫ਼ੀਸਦੀ ਦੀ ਮਜਬੂਤੀ ਨਾਲ ਅਮਰੀਕੀ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ।

ਉੱਥੇ ਹੀ, ਏਸ਼ੀਆਈ ਬਾਜ਼ਾਰ ਦੇਖੀਏ ਤਾਂ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਵਿਚ 0.08 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 3,475 'ਤੇ ਸੀ। ਹਾਂਗਕਾਂਗ ਦਾ ਹੈਂਗ ਸੇਂਗ 160 ਅੰਕ ਯਾਨੀ 0.56 ਫ਼ੀਸਦੀ ਦੀ ਮਜਬੂਤੀ ਨਾਲ 28,781 ਦੇ ਪੱਧਰ 'ਤੇ ਚੱਲ ਰਿਹਾ ਸੀ। ਜਾਪਾਨ ਦਾ ਨਿੱਕੇਈ 590 ਅੰਕ ਯਾਨੀ 2.07 ਫ਼ੀਸਦੀ ਦੀ ਤੇਜ਼ੀ ਨਾਲ 29,099 'ਤੇ ਸੀ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 126 ਅੰਕ ਯਾਨੀ 089 ਫ਼ੀਸਦੀ ਦੇ ਵਾਧੇ ਨਾਲ 14,205 'ਤੇ ਸੀ। ਕੋਰੀਆ ਦੇ ਕੋਸਪੀ ਵਿਚ 13 ਅੰਕ ਯਾਨੀ 0.4 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ।


author

Sanjeev

Content Editor

Related News