ਚੀਨ ਦਾ ਉੱਤਰੀ ਕੋਰੀਆ ਨੂੰ ਝਟਕਾ, ਦੋਹਰੀ ਵਰਤੋਂ ''ਚ ਆਉਣ ਵਾਲੇ ਸਾਮਾਨ ''ਤੇ ਲਾਈ ਰੋਕ

Tuesday, Apr 10, 2018 - 03:46 AM (IST)

ਸ਼ੰਘਾਈ(ਰਾਇਟਰ)-ਚੀਨ ਨੇ ਉੱਤਰੀ ਕੋਰੀਆ ਨੂੰ ਉਨ੍ਹਾਂ ਵਸਤਾਂ ਦੀ ਬਰਾਮਦ 'ਤੇ ਰੋਕ ਲਾ ਦਿੱਤੀ ਹੈ ਜਿਸ ਦੀ 'ਦੋਹਰੀ ਵਰਤੋਂ' ਵੱਡੇ ਪੱਧਰ 'ਤੇ ਵਿਨਾਸ਼ ਕਰਨ ਵਾਲੇ ਹਥਿਆਰਾਂ ਦੇ ਨਿਰਮਾਣ 'ਚ ਕੀਤੀ ਜਾਂਦੀ ਹੈ।
ਚੀਨੀ ਵਣਜ ਮੰਤਰਾਲਾ ਨੇ ਐਤਵਾਰ ਦੇਰ ਰਾਤ ਆਪਣੀ ਵੈੱਬਸਾਈਟ 'ਤੇ ਇਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਤਜਵੀਜ਼ ਨੰਬਰ 2375 ਮੁਤਾਬਕ ਦੋਹਰੀ ਵਰਤੋਂ ਵਾਲੀਆਂ 32 ਵਸਤਾਂ ਦੀ ਬਰਾਮਦ 'ਤੇ ਰੋਕ ਲਾਈ ਗਈ ਹੈ।
ਐਤਵਾਰ ਨੂੰ ਜਾਰੀ ਕੀਤੇ ਗਏ ਚੀਨੀ ਵਣਜ ਮੰਤਰਾਲਾ ਦੇ ਬਿਆਨ ਮੁਤਾਬਕ, ਇਹ ਰੋਕ ਰਿਵਾਇਤੀ ਹਥਿਆਰਾਂ ਦੇ ਵਿਕਾਸ 'ਤੇ ਵੀ ਲਾਗੂ ਹੁੰਦੀ ਹੈ। ਚੀਨ ਨੇ ਇਹ ਫ਼ੈਸਲਾ ਉਸ ਵੇਲੇ ਲਿਆ ਹੈ, ਜਦੋਂ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ, ਦੱਖਣ ਕੋਰੀਆਈ ਨੇਤਾ ਅਤੇ ਅਮਰੀਕਾ ਵਿਚਾਲੇ ਮੁਲਾਕਾਤ ਹੋਣ ਵਾਲੀ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਦਾ ਇਕਮਾਤਰ ਪ੍ਰਮੁੱਖ ਵਪਾਰ ਸਹਿਯੋਗੀ ਦੇਸ਼ ਚੀਨ ਹੈ।


Related News