ਕੰਪਿਊਟਰ ਆਯਾਤ ਦੇ ਲਾਇਸੈਂਸ ਨਿਯਮਾਂ ''ਚ ਬਦਲਾਅ ਘਰੇਲੂ ਨਿਰਮਾਣ ਨੂੰ ਮਿਲੇਗਾ ਹੁਲਾਰਾ: GTRI

10/20/2023 5:38:12 PM

ਨਵੀਂ ਦਿੱਲੀ (ਭਾਸ਼ਾ)– ਲੈਪਟਾਪ ਅਤੇ ਕੰਪਿਊਟਰ ਵਰਗੇ ਕੁੱਝ ਆਈ. ਟੀ. ਹਾਰਡਵੇਅਰ ਉਤਪਾਦਾਂ ਦੀ ਦਰਾਮਦ ਲਈ ਵਪਾਰ ਮੰਤਰਾਲਾ ਦੀ ਇਕਾਈ ਡੀ. ਜੀ. ਐੱਫ. ਟੀ. ਦੇ ਲਾਈਸੈਂਸ ਨਿਯਮਾਂ ’ਚ ਬਦਲਾਅ ਨਾਲ ਘਰੇਲੂ ਨਿਰਮਾਣ ਨੂੰ ਹੁਲਾਰਾ ਮਿਲੇਗਾ। ਖੋਜ ਸੰਸਥਾਨ ਗਲੋਬਲ ਟਰੇਡ ਰਿਸਰਚ ਇਨੀਸ਼ਿਏਟਿਵ (GTRI) ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ ਹੈ। GTRI ਨੇ ਕਿਹਾ ਕਿ ਵਿਸ਼ੇਸ਼ ਆਰਥਿਕ ਖੇਤਰਾਂ (ਐੱਸ. ਈ. ਜੈੱਡ) ਵਿੱਚ ਸਪੇਅਰ ਪਾਰਟਸ ਨੂੰ ਜੋੜ ਕੇ (ਅਸੈਂਬਲ) ਤਿਆਰ ਕੀਤੇ ਗਏ ਲੈਪਟਾਪ ਅਤੇ ਟੈਬਲੇਟ ਨੂੰ ਦਰਾਮਦ ਪਾਬੰਦੀਆਂ ਤੋਂ ਛੋਟ ਦੇਣ ਨਾਲ ਭਾਰਤ ਦੇ ਇਲੈਕਟ੍ਰਾਨਿਕਸ ਨਿਰਮਾਣ ਖੇਤਰ ਵਿਚ ਅਹਿਮ ਬਦਲਾਅ ਹੋਣਗੇ। 

ਇਹ ਵੀ ਪੜ੍ਹੋ - 28-29 ਅਕਤੂਬਰ ਨੂੰ ਲੱਗੇਗਾ ਚੰਦਰ ਗ੍ਰਹਿਣ, ਜਾਣੋ ਸਮਾਂ ਅਤੇ ਕਿਹੜੇ ਦੇਸ਼ਾਂ 'ਚ ਦੇਵੇਗਾ ਦਿਖਾਈ

ਸਰਕਾਰ ਨੇ ਵੀਰਵਾਰ ਨੂੰ ਇਨ੍ਹਾਂ ਉਤਪਾਦਾਂ ਦੀ ਦਰਾਮਦ ਲਈ ਗੁੰਝਲਦਾਰ ਲਾਈਸੈਂਸ ਮਾਪਦੰਡਾਂ ਵਿਚ ਬਦਲਾਅ ਕੀਤਾ ਅਤੇ ਦਰਾਮਦਕਾਰਾਂ ਲਈ ਇਕ ਆਨਲਾਈਨ ਅਥਾਰਿਟੀ ਪ੍ਰਣਾਲੀ ਲਾਗੂ ਕੀਤੀ। ਨਵੀਂ ਲਾਈਸੈਂਸ ਵਿਵਸਥਾ ਦਾ ਮਕਸਦ ਮੁੱਖ ਤੌਰ ’ਤੇ ਇਨ੍ਹਾਂ ਉਤਪਾਦਾਂ ਦੀ ਦਰਾਮਦ ਦੀ ਨਿਗਰਾਨੀ ਕਰਨਾ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਭਰੋਸੇਮੰਦ ਸ੍ਰੋਤਾਂ ਤੋਂ ਆ ਰਹੇ ਹਨ। ਇਹ ਨਿਯਮ 1 ਨਵੰਬਰ ਤੋਂ ਲਾਗੂ ਹੋਣਗੇ।

ਇਹ ਵੀ ਪੜ੍ਹੋ - ਸਿੰਗਾਪੁਰ ਤੋਂ ਬੈਂਗਲੁਰੂ ਲਈ ਉੱਡੀ ਇੰਡੀਗੋ ਫਲਾਈਟ ਨੂੰ ਆਸਮਾਨ ਤੋਂ ਮੁੜ ਪਰਤਣਾ ਪਿਆ ਵਾਪਸ, ਜਾਣੋ ਵਜ੍ਹਾ

GTRI ਦੇ ਸਹਿ-ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਸਥਾਨਕ ਸਪਲਾਈਕਰਤਾਵਾਂ ਕੋਲ ਹੁਣ ਭਾਰਤੀ ਬਾਜ਼ਾਰ ਲਈ ਲੈਪਟਾਪ ਖਰੀਦਣ ਦੇ ਦੋ ਰਾਹ ਹਨ-ਉਹ ਐੱਸ. ਈ. ਜੈੱਡ. ਵਿਚ ਸਥਿਤ ਕੰਪਨੀਆਂ ਤੋਂ ਲੈਪਟਾਪ ਖਰੀਦ ਸਕਦੇ ਹਨ ਜਾਂ ਸਿੱਧੇ ਦਰਾਮਦ ਦਾ ਬਦਲ ਚੁਣ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਗਲੋਬਲ ਕੰਪਨੀਆਂ ਪਹਿਲਾਂ ਹੀ ਭਾਰਤ ਵਿਚ ਵੱਖ-ਵੱਖ ਐੱਸ. ਈ. ਜ਼ੈੱਡ ਦੇ ਅੰਦਰ ਲੈਪਟਾਪ ਅਤੇ ਹੋਰ ਉਪਕਰਨਾਂ ਦੇ ਨਿਰਮਾਣ ਵਿਚ ਨਿਵੇਸ਼ ਕਰ ਚੁੱਕੀਆਂ ਹਨ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News