ਚੰਦੇਰੀ ਪੇਪਰ ਘੋਟਾਲਾ ਨਵਾਂ ਨਹੀਂ ਹੈ : ਪੀ. ਐੱਨ. ਬੀ.

Sunday, Mar 18, 2018 - 09:39 AM (IST)

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਚੰਦੇਰੀ ਪੇਪਰਸ ਐਂਡ ਅਲਾਇਡ ਪ੍ਰਾਡੈਕਟਸ ਨਾਲ ਸੰਬੰਧਤ 9.10 ਕਰੋੜ ਰੁਪਏ ਦੇ ਘੋਟਾਲੇ ਦਾ ਮਾਮਲਾ ਨਵਾਂ ਨਹੀਂ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਧੋਖਾਧੜੀ ਦੇ ਬਾਰੇ 'ਚ ਜਾਂਚ ਏਜੰਸੀਆਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ। 
ਬੈਂਕ ਨੇ ਕਿਹਾ ਕਿ ਇਹ ਮਾਮਲਾ ਨਵਾਂ ਨਹੀਂ ਹੈ। ਚੰਦੇਰੀ ਪੇਪਰ ਐਂਡ ਅਲਾਇਡ ਪ੍ਰਾਡਕਟਸ ਦੇ ਖਾਤੇ 'ਚ ਅਣਅਧਿਕਾਰਤ ਰੂਪ ਨਾਲ ਲੈਟਰ ਆਫ ਅੰਡਰਟੇਕਿੰਗ (ਐੱਲ.ਓ.ਯੂ.) ਜਾਰੀ ਕਰਨ ਦੇ ਮਾਮਲੇ ਨੂੰ ਪਹਿਲਾਂ ਹੀ ਘੋਟਾਲਾ (ਫਰਾਡ) ਐਲਾਨ ਕੀਤਾ ਜਾ ਚੁੱਕਾ ਹੈ। ਇਸ ਘੋਟਾਲੇ ਦੇ ਬਾਰੇ 'ਚ 13 ਫਰਵਰੀ 2018 ਨੂੰ ਆਰ.ਬੀ.ਆਈ. ਨੂੰ ਸੂਚਿਤ ਕੀਤਾ ਗਿਆ ਸੀ ਅਤੇ ਉਸ ਦਿਨ ਸੀ.ਬੀ.ਆਈ. ਦੇ ਸਾਹਮਣੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ 9 ਮਾਰਚ 2018 ਨੂੰ ਦਰਜ ਕੀਤਾ ਗਿਆ ਹੈ। 
ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਪੀ.ਐੱਨ.ਬੀ. ਘੋਟਾਲੇ 'ਚ ਗ੍ਰਿਫਤਾਰ ਕੀਤੇ ਸਾਬਕਾ ਉਪ ਪ੍ਰਬੰਧਕ ਗੋਕੁਲਨਾਥ ਸ਼ੈੱਟੀ ਦੇ ਖਿਲਾਫ ਚੰਦੇਰੀ ਪੇਪਰਸ ਨੂੰ 9.10 ਕਰੋੜ ਰੁਪਏ ਦੇ ਲੈਟਰ ਆਫ ਅੰਡਟੇਕਿੰਗ ਜਾਰੀ ਕਰਨ ਦੇ ਦੋਸ਼ 'ਚ ਇਕ ਹੋਰ ਮਾਮਲਾ ਦਰਜ ਕੀਤਾ ਸੀ। ਵਰਣਨਯੋਗ ਹੈ ਕਿ ਬੈਂਕਿੰਗ ਫਰਾਡ ਦਾ ਇਹ ਕੇਸ ਮੁੰਬਈ 'ਚ ਪੀ.ਐੱਨ.ਬੀ. 'ਚ ਉਸ ਬ੍ਰਾਂਚ ਨਾਲ ਜੁੜਿਆ ਹੈ ਜਿਸ ਦੇ ਕਰਮਚਾਰੀਆਂ 'ਤੇ ਨੀਰਵ ਮੋਦੀ ਦੇ ਕੇਸ 'ਚ ਧੋਖਾਧੜੀ ਦੇ ਦੋਸ਼ ਹਨ।


Related News