ਬ੍ਰਾਡਬੈਂਡ ਨਾਲ ਜੁੜਨਗੇ ਦੇਸ਼ ਦੇ 6.4 ਲੱਖ ਪਿੰਡ, ਕੇਂਦਰ ਸਰਕਾਰ ਨੇ ਦਿੱਤੀ 1.39 ਲੱਖ ਕਰੋੜ ਰੁਪਏ ਦੀ ਮਨਜ਼ੂਰੀ
Saturday, Aug 05, 2023 - 05:28 PM (IST)
ਗੈਜੇਟ ਡੈਸਕ- ਕੇਂਦਰ ਸਰਕਾਰ ਨੇ ਦੇਸ਼ ਦੇ ਹਰੇਕ ਪਿੰਡ 'ਚ ਬ੍ਰਾਡਬੈਂਡ ਇੰਟਰਨੈੱਟ ਪਹੁੰਚਾਉਣ ਲਈ 1.39 ਲੱਖ ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤਨੈੱਟ ਪ੍ਰਾਜੈਕਟ ਤਹਿਤ ਦੇਸ਼ ਭਰ ਦੇ 6.4 ਲੱਖ ਪਿੰਡਾਂ 'ਚ ਬ੍ਰਾਡਬੈਂਡ ਕੁਨੈਕਟੀਵਿਟੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਭਾਰਤਨੈੱਟ ਪ੍ਰਾਜੈਕਟ ਤਹਿਤ ਕਰੀਬ 1.94 ਲੱਖ ਪਿੰਡਾਂ ਨੂੰ ਜੋੜਿਆ ਗਿਆ ਹੈ ਅਤੇ ਬਾਕੀ ਨੂੰ ਢਾਈ ਸਾਲਾਂ 'ਚ ਜੋੜਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ– Elon Musk ਨੇ 'X' 'ਚ ਜੋੜਿਆ ਫੇਸਬੁੱਕ, ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਜਾਣੋ ਡਿਟੇਲ
ਇਨ੍ਹਾਂ ਪਿੰਡਾਂ 'ਚ ਪਿੰਡ ਪੱਧਰ ਦਾ ਉੱਦਮੀ (ਵੀ.ਐੱਲ.ਈ.), ਬੀ.ਐੱਸ.ਐੱਨ.ਐੱਲ. ਅਤੇ ਭਾਰਤ ਬ੍ਰਾਡਬੈਂਡ ਨੈੱਟਵਰਕ ਲਿਮਟਿਡ (ਬੀ.ਬੀ.ਐੱਨ.ਐੱਲ.) ਦੀ ਮਦਦ ਨਾਲ ਬ੍ਰਾਡਬੈਂਡ ਇੰਟਰਨੈੱਟ ਇੰਸਟਾਲ ਕਰਵਾਇਆ ਜਾਵੇਗਾ। ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਚਾਰ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਜੋੜਨ ਲਈ ਹੋਈ ਸੀ ਅਤੇ ਬਾਅਦ 'ਚ ਇਸਨੂੰ 60,000 ਤਕ ਵਿਸਤਾਰਿਤ ਕੀਤਾ ਗਿਆ।
ਸੂਤਰਾਂ ਮੁਤਾਬਕ, 60,000 ਪਿੰਡਾਂ ਲਈ ਚਲਾਏ ਗਏ ਪਾਇਲਟ ਪ੍ਰਾਜੈਕਟ 'ਚ ਕਰੀਬ 3,800 ਉੱਦਮੀ ਸ਼ਾਮਲ ਸਨ, ਜਿਨ੍ਹਾਂ ਨੇ 3.51 ਲੱਖ ਬ੍ਰਾਡਬੈਂਡ ਕੁਨੈਕਸ਼ਨ ਪ੍ਰਦਾਨ ਕੀਤੇ। ਪ੍ਰਤੀ ਘਰ ਔਸਤ ਡਾਟਾ ਖਪਤ 175 ਗੀਗਾਬਾਈਟ ਪ੍ਰਤੀ ਮਹੀਨਾ ਦਰਜ ਕੀਤੀ ਗਈ ਹੈ। ਇਹ ਪ੍ਰਾਜੈਕਟ ਬੀ.ਬੀ.ਐੱਨ.ਐੱਲ. ਅਤੇ ਵੀ.ਐੱਲ.ਈ. ਵਿਚਾਲੇ 50 ਫੀਸਦੀ ਰੈਵੇਨਿਊ ਸਾਂਝਾਕਰਣ ਦੇ ਆਧਾਰ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਮਾਸਿਕ ਬ੍ਰਾਡਬੈਂਡ ਯੋਜਨਾ ਦੀ ਕੀਮਤ 399 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ Reels ਦੀ ਤਰ੍ਹਾਂ ਭੇਜ ਸਕੋਗੇ 'ਵੀਡੀਓ ਮੈਸੇਜ'
ਦੇਸ਼ 'ਚ 37 ਲੱਖ ਰੂਟ ਕਿਲੋਮੀਟਰ (ਆਰ.ਕੇ.ਐੱਮ.) ਆਪਟਿਕਲ ਫਾਈਬਰ ਕੇਬਲ (ਓ.ਐੱਫ.ਸੀ.) ਵਿਛਾਈ ਗਈ ਹੈ, ਜਿਸ ਵਿਚੋਂ ਬੀ.ਬੀ.ਐੱਨ.ਐੱਲ. ਨੇ 7.7 ਲੱਖ ਰੂਟ ਕਿਲੋਮੀਟਰ ਵਿਛਾਈ ਹੈ। ਬ੍ਰਾਡਬੈਂਡ ਕੁਨੈਕਸ਼ਨ ਨੇ ਪੇਂਡੂ ਖੇਤਰਾਂ ਨੂੰ ਸਸ਼ਕਤ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਲੋਕਾਂ ਨੇ ਫੋਨ 'ਤੇ ਹੀ ਡਾਕਟਰਾਂ ਦੀ ਮਦਦ ਨਾਲ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਾਜੈਕਟ ਨਾਲ ਦੇਸ਼ 'ਚ 2.5 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ– ਸੈਕਿੰਡ ਹੈਂਡ ਕਾਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ 5 ਮਹੱਤਵਪੂਰਨ ਗੱਲਾਂ, ਕਦੇ ਨਹੀਂ ਖਾਓਗੇ ਧੋਖਾ