ਐਲਨ ਮਸਕ ਦੇ ਇਸ ਵੱਡੇ ਫੈਸਲੇ ਕਾਰਨ ਬਿਟਕੁਆਇਨ ਹੋਇਆ 32 ਲੱਖ ਰੁਪਏ ਤੋਂ ਮਹਿੰਗਾ

02/09/2021 2:48:16 PM

ਨਵੀਂ ਦਿੱਲੀ - ਬਿਟਕੁਆਇਨ ਦੀਆਂ ਕੀਮਤਾਂ ਆਪਣੇ ਹੁਣ ਤੱਕ ਦੇ ਸਰਬੋਤਮ ਸਿਖਰ 'ਤੇ ਪਹੁੰਚ ਗਈਆਂ ਹਨ। ਬਿਟਕੁਆਇਨ ਦੀਆਂ ਕੀਮਤਾਂ ਵਿਚ ਇਹ ਛਾਲ ਇੱਕ ਵੱਡੇ ਨਿਵੇਸ਼ ਤੋਂ ਆਈ ਹੈ। ਇਹ ਨਿਵੇਸ਼ ਦੁਨੀਆ ਦੇ ਸਭ ਤੋਂ ਅਮੀਰ ਐਲਨ ਮਸਕ ਦੀ ਕੰਪਨੀ ਟੇਸਲਾ ਨੇ ਕੀਤਾ ਹੈ। ਟੇਸਲਾ ਨੇ ਦੱਸਿਆ ਹੈ ਕਿ ਇਸਨੇ ਸਭ ਤੋਂ ਮਸ਼ਹੂਰ ਕ੍ਰਿਪਟੋਕੁਰੰਸੀ ਬਿਟਕੁਆਇਨ ਵਿਚ 1.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। 

ਟੇਸਲਾ ਦੀ ਘੋਸ਼ਣਾ ਤੋਂ ਬਾਅਦ ਬਿਟਕੁਆਇਨ ਦੀ ਕੀਮਤ 15 ਪ੍ਰਤੀਸ਼ਤ ਵੱਧ ਕੇ 44,141 ਡਾਲਰ 'ਤੇ ਪਹੁੰਚ ਗਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬਿਟਕੁਆਇਨ ਦੀ ਕੀਮਤ ਨੇ 44,000 ਦਾ ਅੰਕੜਾ ਪਾਰ ਕੀਤਾ ਹੋਵੇ। ਭਾਰਤੀ ਕਰੰਸੀ ਮੁਤਾਬਕ ਬਿਟਕੁਆਇਨ ਦੀ ਕੀਮਤ 32 ਲੱਖ ਰੁਪਏ ਤੋਂ ਜ਼ਿਆਦਾ ਹੋ ਗਈ ਹੈ।

ਇਹ ਵੀ ਪੜ੍ਹੋ: ਇਨ੍ਹਾਂ ਉਤਪਾਦਾਂ ਨੂੰ ਨਹੀਂ ਵੇਚ ਸਕੇਗੀ Amazon ਅਤੇ Grofers, fssai ਨੇ ਲਗਾਈ ਰੋਕ

ਟੇਸਲਾ ਡਿਜੀਟਲ ਕੁਆਇਨ ਵਿਚ ਸ਼ੁਰੂ ਕਰੇਗੀ ਭੁਗਤਾਨ ਲੈਣਾ

ਇਸ ਨਿਵੇਸ਼ ਦੇ ਨਾਲ ਟੇਸਲਾ ਵਿਵਾਦਪੂਰਨ ਕ੍ਰਿਪਟੋਕਰੰਸੀ ਬਿਟਕੁਆਇਨ ਦਾ ਸਮਰਥਨ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਇਸ ਤੋਂ ਇਲਾਵਾ ਟੇਸਲਾ ਨੇ ਕਿਹਾ ਹੈ ਕਿ ਉਹ ਆਪਣੇ ਉਤਪਾਦਾਂ ਲਈ ਡਿਜੀਟਲ ਕੁਆਇਨ ਵਿਚ ਭੁਗਤਾਨ ਲੈਣਾ ਸ਼ੁਰੂ ਕਰੇਗੀ। ਪਿਛਲਾ ਸਾਲ ਬਿਟਕੁਆਇਨ ਲਈ ਵਧੀਆ ਰਿਹਾ। ਇਸ ਦੀਆਂ ਕੀਮਤਾਂ 2020 ਵਿਚ ਚੌਗੁਣੀਆਂ ਹੋ ਗਈਆਂ ਹਨ। 

ਇਹ ਵੀ ਪੜ੍ਹੋ: ਹੁਣ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗਾ 6000 ਰੁਪਏ ਦਾ ਲਾਭ, ਯੋਜਨਾ ਨਾਲ ਸਬੰਧਿਤ ਨਿਯਮ ਬਦਲਿਆ

ਮਸਕ ਨੇ ਟਵਿੱਟਰ ਪ੍ਰੋਫਾਈਲ ਪੇਜ ਵਿਚ ਜੋੜਿਆ ਸੀ # ਬਿਟਕੁਆਇਨ ਟੈਗ

ਹਾਲ ਹੀ ਵਿਚ ਟੈਸਲਾ ਦੇ ਮੁੱਖ ਕਾਰਜਕਾਰੀ ਐਲਨ ਮਸਕ ਨੇ ਵੀ ਆਪਣੇ ਟਵਿੱਟਰ ਪ੍ਰੋਫਾਈਲ ਪੇਜ ਵਿਚ ਇੱਕ #ਬਿਟਕੁਆਇਨ ਟੈਗ ਜੋੜਿਆ ਸੀ। ਟੇਸਲਾ ਦੁਆਰਾ ਇਹ ਨਿਵੇਸ਼ ਕ੍ਰਿਪਟੋਕੁਰੰਸੀ ਬਿਟਕੁਆਇਨ ਲਈ ਵਧੀਆ ਸਮਰਥਨ ਹੈ। ਨੀਤੀ ਨਿਰਮਾਤਾਵਾਂ ਨੇ ਮਨੀ ਲਾਂਡਰਿੰਗ ਅਤੇ ਧੋਖਾਧੜੀ ਵਿਚ ਬਿਟਕੁਆਇਨ ਦੀ ਵੱਧ ਰਹੀ ਵਰਤੋਂ ਕਾਰਨ ਇਸਦੀ ਨਿਰੰਤਰ ਆਲੋਚਨਾ ਕੀਤੀ ਹੈ। ਲੰਡਨ ਵਿਚ ਨੇਕਸੋ ਦੇ ਮੈਨੇਜਿੰਗ ਪਾਰਟਨਰ ਅਤੇ ਸਹਿ-ਸੰਸਥਾਪਕ, ਐਂਟੋਨੀ ਟ੍ਰੇਨਚੇਵ ਦਾ ਕਹਿਣਾ ਹੈ ਕਿ ਉਸਨੂੰ ਉਮੀਦ ਹੈ ਕਿ 2022 ਦੇ ਅੰਤ ਤਕ ਐਸ.ਐਂਡ.ਪੀ. 500 ਕੰਪਨੀਆਂ ਵਿਚੋਂ ਘੱਟੋ ਘੱਟ 10 ਪ੍ਰਤੀਸ਼ਤ ਕੰਪਨੀਆਂ ਬਿਟਕੁਆਇਨ ਵਿਚ ਨਿਵੇਸ਼ ਕਰਨਗੀਆਂ।

ਇਹ ਵੀ ਪੜ੍ਹੋ: GST ਦੇ ਵਿਰੋਧ 'ਚ 26 ਫਰਵਰੀ ਨੂੰ ਭਾਰਤ ਬੰਦ ਕਰਨਗੇ ਕਾਰੋਬਾਰੀ, CIAT ਨੇ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News