ਭਾਰਤ ਬਾਇਓਟੈਕ ਨੇ ਬ੍ਰਾਜ਼ੀਲ ਨੂੰ ਟੀਕਾ ਸਪਲਾਈ ਕਰਨ ਲਈ ਸਮਝੌਤਾ ਕੀਤਾ

Tuesday, Jan 12, 2021 - 09:33 PM (IST)

ਭਾਰਤ ਬਾਇਓਟੈਕ ਨੇ ਬ੍ਰਾਜ਼ੀਲ ਨੂੰ ਟੀਕਾ ਸਪਲਾਈ ਕਰਨ ਲਈ ਸਮਝੌਤਾ ਕੀਤਾ

ਹੈਦਰਾਬਾਦ- ਭਾਰਤ ਵਿਚ ਬਣਿਆ ਕੋਰੋਨਾ ਟੀਕਾ ਵਿਦੇਸ਼ਾਂ ਵਿਚ ਵੀ ਡਿਲਿਵਰ ਹੋਵੇਗਾ। ਭਾਰਤ ਬਾਇਓਟੈਕ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਬ੍ਰਾਜ਼ੀਲ ਨੂੰ ਆਪਣੇ ਕੋਰੋਨਾ ਟੀਕੇ ਕੋਵੈਕਸਿਨ ਦੀ ਸਪਲਾਈ ਲਈ 'ਪ੍ਰੀਸਿਸਾ ਮੈਡੀਸਮੈਂਟੋਜ਼' ਨਾਲ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ। 

ਕੰਪਨੀ ਨੇ ਇਕ ਜਾਰੀ ਬਿਆਨ ਵਿਚ ਕਿਹਾ ਕਿ ਮੈਡੀਸਮੈਂਟੋਜ਼ ਦੀ ਇਕ ਟੀਮ ਨੇ ਪਿਛਲੇ ਹਫ਼ਤੇ ਭਾਰਤ ਵਿਚ ਬਾਇਓਟੈਕ ਦੇ ਪਲਾਂਟ ਦਾ ਦੌਰਾ ਕੀਤਾ ਸੀ। ਕੰਪਨੀ ਨੇ ਕਿਹਾ ਕਿ ਭਾਰਤ ਵਿਚ ਬ੍ਰਾਜ਼ੀਲ ਦੇ ਰਾਜਦੂਤ ਨੇ ਟੀਕਾ ਖ਼ਰੀਦਣ ਪ੍ਰਤੀ ਆਪਣੀ ਸਰਕਾਰ ਤਰਫ਼ੋ ਦਿਲਚਸਪੀ ਜ਼ਾਹਰ ਕੀਤੀ ਸੀ।

ਭਾਰਤ ਬਾਇਓਟੈਕ ਨੇ ਕਿਹਾ ਕਿ ਦੋਹਾਂ ਪੱਖਾਂ ਵਿਚ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਹੈ ਕਿ ਜਨਤਕ ਬਾਜ਼ਾਰ ਵਿਚ ਜ਼ਰੂਰਤ ਦੇ ਹਿਸਾਬ ਨਾਲ ਬ੍ਰਾਜ਼ੀਲ ਸਰਕਾਰ ਰਾਹੀਂ ਟੀਕੇ ਦੀ ਸਪਲਾਈ ਕੀਤੀ ਜਾਵੇਗੀ। ਨਿੱਜੀ ਬਾਜ਼ਾਰ ਵਿਚ ਟੀਕੇ ਦੀ ਸਪਲਾਈ ਲਈ ਬ੍ਰਾਜ਼ੀਲ ਦੀ ਰੈਗੂਲੇਟਰੀ ਅਥਾਰਟੀ ਦੇ ਨਿਯਮਾਂ ਦੇ ਆਧਾਰ 'ਤੇ ਹੋਵੇਗੀ। ਕੋਵੈਕਸਿਨ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੇ ਕਿਹਾ ਕਿ ਸਾਡਾ ਮਕਸਦ ਇਸ ਨੂੰ ਗਲੋਬਲ ਪੱਧਰ 'ਤੇ ਉਪਲਬਧ ਕਰਾਉਣਾ ਹੈ, ਜਿਸ ਦੀ ਮੌਜੂਦਾ ਸਮੇਂ ਸਭ ਤੋਂ ਵੱਧ ਜ਼ਰੂਰਤ ਹੈ। ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਐਲਾ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਭਾਰਤ ਵਿਚ ਬਣੀ ਵੈਕਸੀਨ ਬ੍ਰਾਜ਼ੀਲ ਦੀਆਂ ਜਨਤਕ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਾਇਕ ਹਨ।


author

Sanjeev

Content Editor

Related News