ਬਜਾਜ ਫਾਈਨਾਂਸ ਦਾ ਮੁਨਾਫਾ 57 ਫੀਸਦੀ ਵਧਿਆ

05/16/2019 4:05:31 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਬਜਾਜ ਫਾਈਨਾਂਸ ਦਾ ਮੁਨਾਫਾ 57 ਫੀਸਦੀ ਵਧ ਕੇ 1,176 ਕਰੋੜ ਰੁਪਏ ਰਿਹਾ ਹੈ ਜਦੋਂਕਿ ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਕੰਪਨੀ ਦਾ ਮੁਨਾਫਾ 748 ਕਰੋੜ ਰੁਪਏ 'ਤੇ ਰਿਹਾ ਸੀ। 
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਬਜਾਜ ਫਾਈਨਾਂਸ ਦੀ ਬਜਾਜ ਆਮਦਨ 50 ਫੀਸਦੀ ਵਧ ਕੇ 3,395 ਕਰੋੜ ਰੁਪਏ ਰਹੀ ਹੈ ਜਦੋਂਕਿ ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਕੰਪਨੀ ਦੀ 2,265 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬਜਾਜ ਫਾਈਨਾਂਸ ਦਾ ਗ੍ਰਾਸ ਐੱਨ.ਪੀ.ਏ. 1.55 ਫੀਸਦੀ ਤੋਂ ਘਟ ਕੇ 1.54 ਫੀਸਦੀ ਅਤੇ ਨੈੱਟ ਐੱਨ.ਪੀ.ਏ. 0.62 ਫੀਸਦੀ ਤੋਂ ਘਟ ਕੇ 0.63 ਫੀਸਦੀ ਰਿਹਾ ਹੈ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬਜਾਜ ਫਾਈਨਾਂਸ ਦਾ ਪ੍ਰੋਵੀਜਿਨਿੰਗ ਕਵਰੇਜ ਰੈਸ਼ੋ ਬਿਨ੍ਹਾਂ ਕਿਸੇ ਬਦਲਾਅ ਦੇ 60 ਫੀਸਦੀ 'ਤੇ ਰਿਹਾ ਹੈ।


Aarti dhillon

Content Editor

Related News