ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਦੀਆਂ 57 ਸੀਟਾਂ ਲਈ ਨੋਟੀਫ਼ਿਕੇਸ਼ਨ ਜਾਰੀ

04/29/2024 10:34:24 AM

ਨਵੀਂ ਦਿੱਲੀ- 18ਵੀਂ ਲੋਕ ਸਭਾ ਚੁਣਨ ਲਈ ਦੇਸ਼ ’ਚ ਛੇਵੇਂ ਪੜਾਅ ਲਈ 25 ਮਈ ਨੂੰ ਹੋਣ ਵਾਲੀ ਵੋਟਿੰਗ ਲਈ ਨੋਟੀਫਿਕੇਸ਼ਨ ਚੋਣ ਕਮਿਸ਼ਨ ਵਲੋਂ ਜਾਰੀ ਕੀਤੀ ਗਈ ਹੈ। ਇਸ ਪੜਾਅ ’ਚ 57 ਸੀਟਾਂ ਲਈ ਨਾਮਜ਼ਦਗੀ ਪ੍ਰਕਿਰਿਆ ਵੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਸ਼ੁਰੂ ਹੋ ਗਈ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ਼ 6 ਮਈ ਹੈ। 7 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ, ਇਸ ਤੋਂ ਬਾਅਦ 9 ਮਈ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਇਸ ਦੇ ਨਾਲ ਹੀ ਚੋਣ ਲੜ ਰਹੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਦੱਸ ਦੇਈਏ ਕਿ 6ਵੇਂ ਪੜਾਅ ਲਈ ਦਿੱਲੀ, ਹਰਿਆਣਾ, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਓਡੀਸ਼ਾ ਅਤੇ ਪੱਛਮੀ ਬੰਗਾਲ ਦੀਆਂ ਕੁੱਲ 57 ਸੰਸਦੀ ਚੋਣ ਹਲਕੇ ਵਿਚ ਵੋਟਾਂ ਪੈਣਗੀਆਂ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਤੀਜੇ ਗੇੜ ਦੀਆਂ ਚੋਣਾਂ ’ਚ ਕਈ ਦਿੱਗਜਾਂ ਦੀ ਸਾਖ ਦਾਅ ’ਤੇ

ਇਸ ਛੇਵੇਂ ਪੜਾਅ ’ਚ ਦਿੱਲੀ ਦੀਆਂ 7, ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ 8-8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 4 ਸੀਟਾਂ ਦਾ ਵੀ ਭਵਿੱਖ ਤੈਅ ਹੋਵੇਗਾ। ਛੇਵੇਂ ਪੜਾਅ ਲਈ 25 ਮਈ ਐਤਵਾਰ ਨੂੰ ਵੋਟਿੰਗ ਕਰਵਾਈ ਜਾਵੇਗੀ। ਸਾਰੇ ਸੱਤ ਪੜਾਵਾਂ ਦੀ ਵੋਟਾਂ ਦੀ ਗਿਣਤੀ ਇਕੋ ਸਮੇਂ ਯਾਨੀ 4 ਜੂਨ ਨੂੰ ਹੋਵੇਗੀ। ਇਸ ਛੇਵੇਂ ਪੜਾਅ ਦੌਰਾਨ ਇਕ ਹੀ ਦਿਨ ਦੋ ਸੂਬਿਆਂ ’ਚ ਚੋਣਾਂ ਲਈ ਵੋਟਿੰਗ ਸਮਾਪਤ ਹੋ ਜਾਵੇਗੀ। ਉੱਥੇ ਹੀ 5 ਸੂਬਿਆਂ ’ਚ ਕਈ ਪੜਾਵਾਂ ’ਚ ਹੋਣ ਵਾਲੀਆਂ ਚੋਣਾਂ ਦਾ ਇਕ ਹਿੱਸਾ ਪੂਰਾ ਹੋ ਜਾਵੇਗਾ।

ਦੇਸ਼ ’ਚ ਲੋਕ ਸਭਾ ਚੋਣਾਂ ਲਈ ਦੋ ਪੜਾਵਾਂ ’ਚ ਵੋਟਿੰਗ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਦੂਜੇ ਪੜਾਅ ਦੀਆਂ 88 ਸੀਟਾਂ ’ਤੇ ਲੱਗਭਗ 60 ਫੀਸਦੀ ਪੋਲਿੰਗ ਹੋਈ, ਜਦਕਿ ਪਹਿਲੇ ਪੜਾਅ ’ਚ 102 ਸੀਟਾਂ ’ਤੇ ਵੋਟਾਂ ਪਈਆਂ ਸਨ। ਹੁਣ 7 ਮਈ ਨੂੰ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 95 ਸੀਟਾਂ ਲਈ ਤੀਜੇ ਪੜਾਅ ਦੀਆਂ ਚੋਣਾਂ ਹੋਣੀਆਂ ਹਨ। ਤੀਜੇ ਪੜਾਅ ’ਚ 1351 ਉਮੀਦਵਾਰ ਮੈਦਾਨ ’ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News