ਬਜਾਜ ਦਾ ਸ਼ਾਨਦਾਰ ਪ੍ਰਦਰਸ਼ਨ, ਵਿਕਰੀ 31 ਫੀਸਦੀ ਵਧੀ

Thursday, Mar 01, 2018 - 10:34 AM (IST)

ਬਜਾਜ ਦਾ ਸ਼ਾਨਦਾਰ ਪ੍ਰਦਰਸ਼ਨ, ਵਿਕਰੀ 31 ਫੀਸਦੀ ਵਧੀ

ਨਵੀਂ ਦਿੱਲੀ— ਬਜਾਜ ਆਟੋ ਨੇ ਇਸ ਸਾਲ ਫਰਵਰੀ 'ਚ ਕੁੱਲ 3.57 ਲੱਖ ਵਾਹਨਾਂ ਦੀ ਵਿਕਰੀ ਦਰਜ ਕੀਤੀ ਹੈ। ਪਿਛਲੇ ਸਾਲ ਨਾਲੋਂ ਉਸ ਦੀ ਵਿਕਰੀ 'ਚ 31 ਫੀਸਦੀ ਦਾ ਵਾਧਾ ਹੋਇਆ ਹੈ। ਇਸ 'ਚ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ 'ਚ ਵੇਚੇ ਗਏ ਮੋਟਰਸਾਈਕਲ ਅਤੇ ਵਪਾਰਕ ਵਾਹਨ ਦੋਹਾਂ ਦੇ ਅੰਕੜੇ ਸ਼ਾਮਲ ਹਨ। ਫਰਵਰੀ 2018 'ਚ ਬਜਾਜ ਆਟੋ ਦੇ ਮੋਟਰਸਾਈਕਲਾਂ ਦੀ ਕੁੱਲ ਵਿਕਰੀ 2.97 ਲੱਖ ਰਹੀ, ਜੋ ਪਿਛਲੇ ਸਾਲ 2.44 ਲੱਖ ਰਹੀ ਸੀ। ਇਸ ਤਰ੍ਹਾਂ ਕੰਪਨੀ ਨੇ ਮੋਟਰਸਾਈਕਲਾਂ ਦੀ ਕੁੱਲ ਵਿਕਰੀ 'ਚ 21 ਫੀਸਦੀ ਗ੍ਰੋਥ ਕੀਤੀ ਹੈ। ਇਸ 'ਚੋਂ ਕੰਪਨੀ ਨੇ 1.75 ਲੱਖ ਮੋਟਰਸਾਈਕਲ ਘਰੇਲੂ ਬਾਜ਼ਾਰ 'ਚ ਵੇਚੇ ਹਨ, ਜਦੋਂ ਕਿ 1.22 ਲੱਖ ਐਕਸਪੋਰਟ ਕੀਤੇ।

ਉੱਥੇ ਹੀ, ਇਸ ਦੌਰਾਨ ਵਪਾਰਕ ਵਾਹਨਾਂ ਦੀ ਵਿਕਰੀ 'ਚ 111 ਫੀਸਦੀ ਗ੍ਰੋਥ ਹੋਈ ਹੈ। ਪਿਛਲੇ ਸਾਲ ਦੀ ਇਸ ਮਿਆਦ 'ਚ ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿਕਰੀ ਦਾ ਅੰਕੜਾ 28,555 ਸੀ, ਜੋ ਇਸ ਸਾਲ ਫਰਵਰੀ 'ਚ 60,369 'ਤੇ ਪਹੁੰਚ ਗਿਆ। ਇਸ 'ਚ 38,534 ਘਰੇਲੂ ਬਾਜ਼ਾਰ 'ਚ ਅਤੇ 21,835 ਐਕਸਪੋਰਟ ਕੀਤੇ ਵਾਹਨਾਂ ਦਾ ਅੰਕੜਾ ਸ਼ਾਮਲ ਹੈ।
ਮੋਟਰਸਾਈਕਲ ਅਤੇ ਵਪਾਰਕ ਵਾਹਨਾਂ ਦੇ ਅੰਕੜੇ ਮਿਲਾ ਕੇ ਕੰਪਨੀ ਨੇ ਘਰੇਲੂ ਬਾਜ਼ਾਰ 'ਚ ਕੁੱਲ 2,14,023 ਵੇਚੇ, ਜਦੋਂ ਕਿ ਕੁੱਲ 1,43,860 ਵਾਹਨ ਐਕਸਪੋਰਟ ਕੀਤੇ। ਇਸ ਤਰ੍ਹਾਂ ਕੰਪਨੀ ਦੇ ਇਸ ਫਰਵਰੀ 'ਚ 3,57,883 ਵਾਹਨ ਵਿਕੇ, ਜੋ ਪਿਛਲੇ ਸਾਲ ਇਸ ਮਿਆਦ 'ਚ 2,73,513 ਸਨ ਯਾਨੀ ਕੰਪਨੀ ਨੇ ਵਿਕਰੀ 'ਚ 31 ਫੀਸਦੀ ਵਾਧਾ ਦਰਜ ਕੀਤਾ ਹੈ।


Related News