ਜਹਾਜ਼ਾਂ 'ਚ 'ਖਰਾਬ' ਇੰਜਣ,DGCA ਨੇ ਨਹੀਂ ਦਿੱਤੀ ਰਾਹਤ

11/17/2018 2:10:30 PM

ਨਵੀਂ ਦਿੱਲੀ—ਭਾਰਤ ਦੇ ਐਵੀਏਸ਼ਨ ਰੈਗੂਲੇਟਰ ਨੇ ਪ੍ਰੈਟ ਐਂਡ ਵਿਟਨੀ A320neo ਇੰਜਣ ਵਾਲੇ ਜਹਾਜ਼ਾਂ 'ਤੇ ਲੱਗੀ ਰੋਕ 'ਤੇ ਵਿਚਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇੰਡੀਗੋ ਅਤੇ ਗੋਏਅਰ ਦੇ ਜਹਾਜ਼ਾਂ 'ਚ ਇਹ ਇੰਜਣ ਵਿਚਕਾਰ ਰਸਤੇ 'ਚ ਬੰਦ ਹੋ ਗਿਆ ਸੀ। ਇਸ ਕਾਰਨ ਕਰਕੇ ਜਹਾਜ਼ ਨੂੰ ਐਮਰਜੈਂਸੀ ਲੈਡਿੰਗ ਕਰਨੀ ਪਈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਇੰਜਣ ਦੇ ਨਾਲ ਜਹਾਜ਼ ਕੌਮਾਂਤਰੀ ਰੂਟ 'ਤੇ ਨਹੀਂ ਜਾ ਸਕਦਾ ਹੈ। 
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਡੀ.ਜੀ.ਸੀ.ਏ. ਨੇ ਕਿਹਾ ਕਿ ਇੰਡੀਗੋ ਦੀ ਮੰਗ 'ਤੇ ਵਿਚਾਰ ਕਰਨ ਤੋਂ ਪਹਿਲਾਂ ਉਹ ਦੇਖਣਾ ਚਾਹੁੰਦਾ ਹੈ ਕਿ ਇੰਜਣ ਕਿੰਝ ਚੱਲਦਾ ਹੈ। ਡੀ.ਜੀ.ਸੀ.ਏ. ਨਿਓ ਇੰਜਣ ਦੀ ਤਿੰਨ ਤੋਂ ਚਾਰ ਮਹੀਨੇ ਤੱਕ ਜਾਂਚ ਕਰਨਾ ਚਾਹੁੰਦੀ ਹੈ। ਇਸ 'ਚ ਕੰਬਸਚਨ ਚੈਂਬਰ ਬੀ ਨੂੰ ਸੀ ਨਾਲ ਬਦਲ ਦਿੱਤਾ ਜਾਵੇਗਾ। ਅਜੇ ਇਨ੍ਹਾਂ ਜਹਾਜ਼ਾਂ ਨੂੰ ਅਜਿਹੇ ਰੂਟ 'ਤੇ ਜਾਣ ਦੀ ਆਗਿਆ ਨਹੀਂ ਹੈ ਜਿਸ ਰਸਤੇ 'ਚ 60 ਮਿੰਟ ਦੀ ਦੂਰੀ 'ਤੇ ਵਿਕਲਪਿਕ ਲੈਂਡਿੰਗ ਦੀ ਵਿਵਸਥਾ ਨਾ ਹੋਵੇ। ਇੰਡੀਗੋ ਦੀ ਮੰਗ ਹੈ ਕਿ ਰੂਟ ਦੀ ਚੋਣ 120 ਮਿੰਟ ਦੀ ਦੂਰੀ ਦੇ ਹਿਸਾਬ ਨਾਲ ਕੀਤੀ ਜਾਵੇ। ਇਸ ਨਾਲ ਜਹਾਜ਼ ਵਿਦੇਸ਼ ਦੇ ਲਈ ਵੀ ਉਡਾਣ ਭਰ ਪਾਵੇਗਾ। 
ਭਾਰਤ ਦੀਆਂ ਹਵਾਬਾਜ਼ੀ ਕੰਪਨੀਆਂ ਸਭ ਤੋਂ ਜ਼ਿਆਦਾ A320neo ਇੰਜਣ ਖਰੀਦਦੀਆਂ ਹਨ। ਲਗਭਗ 75 ਜਹਾਜ਼ਾਂ 'ਚ ਇਹ ਇੰਜਣ ਲੱਗਿਆ ਹੋਇਆ ਹੈ। ਸਭ ਤੋਂ ਜ਼ਿਆਦਾ ਇੰਡੀਗੋ ਦੇ ਜਹਾਜ਼ਾਂ ਨੂੰ ਇਸ ਇੰਜਣ ਦੇ ਕਾਰਨ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਏਅਰ ਇੰਡੀਆ ਅਤੇ ਵਿਸਤਾਰਾ 'ਚ ਵੀ ਇਹ ਇੰਜਣ ਲੱਗੇ ਹਨ ਪਰ ਨਾਲ ਹੀ ਸੀ.ਐੱਫ.ਐੱਮ. ਇੰਜਣ ਹੋਣ ਦੇ ਕਾਰਨ ਕਦੇ ਪ੍ਰੇਸ਼ਾਨੀ ਨਹੀਂ ਚੁੱਕਣੀ ਪਈ। ਪਿਛਲੇ ਮਹੀਨੇ 'ਚ ਇੰਡੋਨੇਸ਼ੀਆ 'ਚ ਬੋਇੰਗ 37 ਮੈਕਸ 8 ਜਹਾਜ਼ ਕ੍ਰੈਸ਼ ਦੀ ਘਟਨਾ ਦੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਸ ਹਾਦਸੇ 'ਚ 189 ਲੋਕ ਮਾਰੇ ਗਏ ਸਨ। ਹਾਲਾਂਕਿ ਅਜੇ ਤੱਕ ਕਰੈਸ਼ ਦੇ ਕਾਰਨ ਦਾ ਪਤਾ ਨਹੀਂ ਚੱਲਿਆ ਹੈ।


Aarti dhillon

Content Editor

Related News