ਸਰਹੱਦੀ ਇਲਾਕਿਆਂ ’ਚ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀ ਗਈ 795 ਟਰੱਕ ਦੀ ਰਾਹਤ ਸਮੱਗਰੀ
Thursday, May 16, 2024 - 02:40 PM (IST)

ਜੰਮੂ ਕਸ਼ਮੀਰ/ਜਲੰਧਰ- ਪੰਜਾਬ ਕੇਸਰੀ ਪੱਤਰ ਸਮੂਹ ਪਿਛਲੇ 25 ਸਾਲਾਂ ਤੋਂ ਦਾਨਵੀਰ ਸੱਜਣਾਂ ਦੇ ਸਹਿਯੋਗ ਨਾਲ ਸਰਹੱਦੀ ਇਲਾਕਿਆਂ ’ਚ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਯਤਨਸ਼ੀਲ ਹੈ। ਇਸੇ ਸਬੰਧੀ ਬੀਤੇ ਦਿਨ ਸਰਹੱਦੀ ਪਿੰਡ ਰਮਕਾਲਵਾ (ਬਲਾਕ ਭੋਮਾਲ) ਜ਼ਿਲ੍ਹਾ ਪਠਾਨਕੋਟ ’ਚ 795ਵਾਂ ਰਾਹਤ ਵੰਡ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਜਲੰਧਰ ਤੋਂ ਮੁਸਕਾਨ ਜੈਨ ਦੀ ਪ੍ਰੇਰਣਾ ਨਾਲ ‘ਜੈਨ ਮਿਲਨ ਸੰਸਥਾਨ’ਵੱਲੋਂ ਭਿਜਵਾਇਆ ਗਿਆ ਰਾਸ਼ਨ 200 ਪਰਿਵਾਰਾਂ ਨੂੰ ਵੰਡਿਆ ਗਿਆ। ਰਾਹਤ ਸਮੱਗਰੀ ਭੇਟ ਕਰਦੇ ਯਸ਼ਪਾਲ ਵਰਮਾ, ਸੁਮਿਤ ਸ਼ਰਮਾ, ਮਨੀਸ਼ ਗੁਪਤਾ, ਵਰਿੰਦਰ ਸ਼ਰਮਾ ਯੋਗੀ, ਇਕਬਾਲ ਸਿੰਘ ਅਰਨੇਜਾ, ਸਰਬਦੀਪ ਕੌਰ ਅਰਨੇਜਾ ਅਤੇ ਡਿੰਪਲ ਸੂਰੀ ਹਾਜ਼ਰ ਸਨ।