ਪੈਸੇ ਦੀ ਕਿੱਲਤ ਬਣੀ ਆਟੋ ਇੰਡਸਟਰੀ ਦੇ ਗਲੇ ਦੀ ਹੱਡੀ

01/10/2019 12:42:31 AM

ਮੁੰਬਈ-ਆਟੋ ਇੰਡਸਟਰੀ ਪਿਛਲੇ ਕੁੱਝ ਮਹੀਨਿਆਂ ਤੋਂ ਵਿਕਰੀ ’ਚ  ਗਿਰਾਵਟ ਵੇਖ ਰਹੀ ਹੈ।  ਉਦਯੋਗ ਲਈ ਫੈਸਟਿਵ ਸੀਜ਼ਨ ਓਨਾ ਚੰਗਾ ਨਹੀਂ ਰਿਹਾ, ਜਿੰਨਾ ਇੰਡਸਟਰੀ ਉਮੀਦ ਕਰ ਰਹੀ ਸੀ।  ਕਾਰ ਡੀਲਰਸ ਦਾ ਕਹਿਣਾ ਹੈ ਕਿ ਨਵੰਬਰ ਤੇ ਦਸੰਬਰ  ’ਚ ਗਾਹਕਾਂ ਨੇ ਆਪਣੀ ਖਰੀਦਦਾਰੀ ਨੂੰ ਪਹਿਲਾਂ ਟਾਲਿਆ ਜਾਂ ਫਿਰ ਮੁਅੱਤਲ ਕਰ ਦਿੱਤਾ।  ਪੈਸੰਜਰ ਵ੍ਹੀਕਲਸ ’ਚ ਮੰਗ ਅਜੇ ਮੱਠੀ ਚੱਲ ਰਹੀ ਹੈ ਪਰ ਟੂ-ਵ੍ਹੀਲਰਸ ਦੀ ਵਿਕਰੀ  ’ਚ ਗ੍ਰੋਥ ਬਣੀ ਹੋਈ ਹੈ।  ਫੈੱਡਰੇਸ਼ਨ ਆਫ  ਆਟੋ ਮੋਬਾਇਲ ਡੀਲਰਸ ਐਸੋਸੀਏਸ਼ਨ  (ਫਾਡਾ)  ਵੱਲੋਂ 18 ਮਹੀਨਿਆਂ ਦੇ ਆਟੋ ਰਜਿਸਟ੍ਰੇਸ਼ਨ ਦਾ ਡਾਟਾ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਵਾਹਨਾਂ ਦੀ ਰਿਟੇਲ ਵਿਕਰੀ ’ਚ ਅਕਤੂਬਰ ਤੋਂ ਨਵੰਬਰ ਤੱਕ ਗਿਰਾਵਟ  ਵੇਖੀ ਗਈ ਅਤੇ ਨਵੰਬਰ ਤੋਂ ਦਸੰਬਰ ਤੱਕ ਵਿਕਰੀ  ਉਸੇ ਪੱਧਰ ’ਤੇ ਬਣੀ ਹੋਈ ਹੈ।   ਇਹੀ ਆਟੋ ਇੰਡਸਟਰੀ ਦੀ ਪੈਸੇ ਦੀ ਕਿੱਲਤ ਉਸ ਦੇ ਗਲੇ ਦੀ ਹੱਡੀ ਬਣ ਗਈ ਹੈ। 

ਪੁਰਾਣੇ ਸਟਾਕ ਨੂੰ ਕੱਢਣਾ ਪਿਆ ਭਾਰੀ  
ਇਕ ਕਾਰ ਡੀਲਰ ਨੇ ਨਾਂ ਨਾ ਛਪਣ ਦੀ ਸ਼ਰਤ ’ਤੇ ਦੱਸਿਆ ਕਿ ਪੁਰਾਣੇ ਸਟਾਕ ਨੂੰ ਕੱਢਣਾ ਭਾਰੀ ਪੈ ਰਿਹਾ ਹੈ,  ਆਫਰ ਅਤੇ ਡਿਸਕਾਊਂਟ  ਤੋਂ ਬਾਅਦ ਵੀ ਵਿਕਰੀ ’ਚ ਜ਼ਿਆਦਾ ਸੁਧਾਰ ਨਹੀਂ ਹੈ।  ਅਜਿਹਾ ਨਹੀਂ ਹੈ ਕਿ ਮਾਰਕੀਟ ’ਚ ਕਰਜ਼ਾ ਦੇਣ ਲਈ ਕੰਪਨੀਆਂ ਨਹੀਂ ਹਨ,  ਬਾਵਜੂਦ ਇਸ ਦੇ ਗਾਹਕ ਹੀ  ਕਰਜ਼ਾ ਲੈਣਾ ਪੰਸਦ ਨਹੀਂ ਕਰ ਰਹੇ ਹਨ।

ਕੀ ਕਹਿੰਦੇ ਹਨ ਡੀਲਰਜ਼
ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਾਸ਼ੀਸ਼ ਹਰਸ਼ਰਾਜ ਕਾਲੇ ਦਾ ਕਹਿਣਾ ਹੈ ਕਿ ਦਸੰਬਰ ’ਚ ਲਿਕਵੀਡਿਟੀ ਸਭ ਤੋਂ ਵੱਡੀ ਸਮੱਸਿਆ ਰਹੀ ਪਰ ਹਾਲਾਤ ਸੁਧਾਰਨ  ਦੇ ਨੀਤੀ-ਨਿਰਮਾਤਾਵਾਂ ਨੇ ਕਈ ਸੁਧਾਰ ਕੀਤੇ,  ਜਿਸ ਦਾ ਨਤੀਜਾ ਇਸ ਤਿਮਾਹੀ ’ਚ ਦੇਖਣ ਨੂੰ ਮਿਲ ਸਕਦਾ ਹੈ।  ਉਨ੍ਹਾਂ ਅਨੁਸਾਰ ਐੱਨ. ਬੀ. ਐੱਫ. ਸੀ.  ’ਚ ਲਿਕਵੀਡਿਟੀ ਦੀ ਕਮੀ ਦਾ ਅਸਰ ਸਿੱਧੇ ਆਟੋ ਸੈਕਟਰ ’ਤੇ ਪਿਆ ਹੈ।  ਸਾਨੂੰ ਉਮੀਦ ਹੈ ਕਿ ਐੱਨ. ਬੀ. ਐੱਫ. ਸੀ.  ਕੰਪਨੀਆਂ ਅਤੇ ਆਰ. ਬੀ. ਆਈ.  ਗਵਰਨਰ ਦੀ ਮੀਟਿੰਗ ’ਚ ਸਾਕਾਰਾਤਮਕ ਕਦਮ  ਚੁੱਕੇ ਜਾਣਗੇ।  ਕਾਰ ਡੀਲਰ ਮਾਨਸ ਦਲਵੀ ਦਾ ਕਹਿਣਾ ਹੈ ਕਿ ਫੈਸਟਿਵ ਸੀਜ਼ਨ ਸੁਸਤ ਰਿਹਾ,  ਇਸ ਦੀ ਮੁੱਖ ਵਜ੍ਹਾ ਵਧੀਆਂ ਹੋਈਆਂ ਫਿਊਲ ਕੀਮਤਾਂ ਅਤੇ ਮਾਰਕੀਟ ਸੈਂਟੀਮੈਂਟ ਰਿਹਾ।  ਗਾਹਕ ਵੱਡੀ ਖਰੀਦਦਾਰੀ ਕਰਨ ਤੋਂ ਬਚੇ।  ਕਈ ਥਾਵਾਂ ’ਤੇ ਤਾਂ ਲੋਕਾਂ ਨੇ ਆਪਣੀ ਬੁਕਿੰਗ ਨੂੰ ਕੈਂਸਲ ਵੀ ਕੀਤਾ ਕਿਉਂਕਿ ਪੈਸਿਆਂ ਦੀ ਕਿੱਲਤ ਵੀ ਉਨ੍ਹਾਂ  ਦੇ  ਅੱਗੇ ਆਈ।  


Related News