ਆਟੋ ਰਿਕਸ਼ਾ ਚਾਲਕ ਦਾ ਬੇਰਹਿਮੀ ਨਾਲ ਕਤਲ, ਉਸ ਦੇ ਆਟੋ ''ਚ ਸਵਾਰ ਸਨ ਕਾਤਲ

05/26/2024 12:57:55 PM

ਭਿਵਾਨੀ- ਹਰਿਆਣਾ ਦੇ ਭਿਵਾਨੀ ਦੇ ਕੋਂਟ ਰੋਡ ਬਾਈਪਾਸ ਕੋਲ ਆਟੋ ਰਿਕਸ਼ਾ ਚਾਲਕ ਦਾ ਉਸ ਦੇ ਹੀ ਆਟੋ ਵਿਚ ਸਵਾਰ ਕੁਝ ਲੋਕਾਂ ਨੇ ਚਾਕੂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਆਟੋ ਰਿਕਸ਼ਾ ਚਾਲਕ ਆਪਣੀ ਆਟੋ ਰਿਕਸ਼ਾ ਤੋਂ ਕਰੀਬ 150 ਮੀਟਰ ਦੂਰ ਬੇਸੁੱਧ ਪਿਆ ਮਿਲਿਆ। ਜਿਸ ਨੂੰ ਨਾਗਰਿਕ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ। ਫ਼ਿਲਹਾਲ ਪੁਲਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਤਿੰਨ ਨਾਮਜ਼ਦ ਸਮੇਤ ਹੋਰਨਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। 

ਸ਼ਿਕਾਇਤ 'ਚ ਪਿੰਡ ਮਾਨਹੇਰੂ ਵਾਸੀ ਮੋਨੂੰ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਸਭ ਤੋਂ ਵੱਡਾ ਸੋਨੂੰ ਅਤੇ ਫਿਰ ਮੋਨੂੰ ਅਤੇ ਸਭ ਤੋਂ ਛੋਟਾ 27 ਸਾਲਾ ਸੋਮਬੀਰ ਸੀ। ਸੋਨੂੰ ਅਤੇ ਸੋਮਬੀਰ ਵਿਆਹੇ ਹਨ। ਸੋਮਬੀਰ ਸ਼ਹਿਰ ਵਿਚ ਆਟੋ ਰਿਕਸ਼ਾ ਚਲਾਉਂਦਾ ਸੀ। ਮੋਨੂੰ ਨੇ ਦੱਸਿਆ ਕਿ ਉਸ ਦਾ ਭਰਾ ਸੋਮਬੀਰ ਸ਼ਨੀਵਾਰ ਸਵੇਰੇ ਪਿੰਡ ਨਾਂਗਲ ਤੋਂ ਭਿਵਾਨੀ ਲਈ ਆਟੋ ਰਿਕਸ਼ਾ ਲੈ ਕੇ ਆ ਰਿਹਾ ਸੀ। ਸੋਮਬੀਰ ਨਾਲ ਦੋ ਹੋਰ ਮੁੰਡੇ ਵੀ ਸਨ, ਜਿਸ 'ਚ ਇਕ ਰਾਹੁਲ ਨਾਂਗਲ ਵਾਸੀ ਅਤੇ ਦੂਜਾ ਮਾਨਹੇਰੂ ਵਾਸੀ ਬੇਦੂ ਸੀ। ਹੋਰ ਨੌਜਵਾਨਾਂ ਨੂੰ ਉਹ ਨਹੀਂ ਜਾਣਦਾ ਹੈ। ਉਸ ਨੂੰ ਸੂਚਨਾ ਮਿਲੀ ਸੀ ਕਿ ਉਸ ਦੇ ਭਰਾ ਸੋਮਬੀਰ ਦੀ ਆਟੋ ਵਿਚ ਤੇਜ਼ਧਾਰ ਹਥਿਆਰਾਂ ਅਤੇ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਹੈ।


Tanu

Content Editor

Related News