ਚਾਰਧਾਮ ਯਾਤਰਾ : ਇੰਤਜ਼ਾਰ ''ਚ ਪੈਸੇ ਅਤੇ ਸਬਰ ਦੇ ਰਹੇ ਜਵਾਬ ਪਰ ਹਾਰ ਮੰਨਣ ਲਈ ਤਿਆਰ ਨਹੀਂ ਸ਼ਰਧਾਲੂ

Friday, May 24, 2024 - 02:54 PM (IST)

ਚਾਰਧਾਮ ਯਾਤਰਾ : ਇੰਤਜ਼ਾਰ ''ਚ ਪੈਸੇ ਅਤੇ ਸਬਰ ਦੇ ਰਹੇ ਜਵਾਬ ਪਰ ਹਾਰ ਮੰਨਣ ਲਈ ਤਿਆਰ ਨਹੀਂ ਸ਼ਰਧਾਲੂ

ਦੇਹਰਾਦੂਨ- ਉੱਤਰਾਖੰਡ ਦੀ ਚਾਰਧਾਮ ਯਾਤਰਾ ਲਈ 31 ਮਈ ਤੱਕ ਆਫ਼ਲਾਈਨ ਰਜਿਸਟਰੇਸ਼ਨ ਬੰਦ ਹੈ, ਫਿਰ ਵੀ ਕਰੀਬ 35 ਹਜ਼ਾਰ ਸ਼ਰਧਾਲੂ ਬੀਤੇ ਚਾਰ ਦਿਨਾਂ ਤੋਂ ਹਰਿਦੁਆਰ ਅਤੇ ਰਿਸ਼ੀਕੇਸ਼ 'ਚ ਰੁਕੇ ਹੋਏ ਹਨ। ਉਨ੍ਹਾਂ ਦੇ ਪੈਸੇ ਅਤੇ ਸਬਰ ਦੋਵੇਂ ਖ਼ਤਮ ਹੋ ਰਹੇ ਹਨ ਪਰ ਸ਼ਰਧਾਲੂ ਹਾਰ ਮੰਨਣ ਲਈ ਤਿਆਰ ਨਹੀਂ ਹਨ। ਦੋਹਾਂ ਸ਼ਹਿਰਾਂ 'ਚ ਹੋਟਲ, ਹੋਮ ਸਟੇਅ ਸਭ ਫੁੱਲ ਹਨ। ਰਿਸ਼ੀਕੇਸ਼ 'ਚ ਮੱਧ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਤੋਂ ਆਏ 7 ਹਜ਼ਾਰ ਸ਼ਰਧਾਲੂ ਅਜਿਹੇ ਹਨ, ਜਿਨ੍ਹਾਂ ਨੇ ਸਰਕਾਰੀ ਸਕੂਲ ਦੇ ਗਰਾਊਂਡ 'ਤੇ ਬਣੇ ਰਜਿਸਟਰੇਸ਼ਨ ਕਾਊਂਟਰ ਦੇ ਨੇੜੇ-ਤੇੜੇ ਹੀ ਟਿਕਾਣਾ ਬਣਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਦੂਰ ਆਉਣ ਤੋਂ ਬਾਅਦ ਭਗਵਾਨ ਦੇ ਦਰ ਤੋਂ ਖ਼ਾਲੀ ਹੱਥ ਵਾਪਸ ਨਹੀਂ ਜਾ ਸਕਦੇ। ਉਨ੍ਹਾਂ ਨੂੰ ਇੰਤਜ਼ਾਰ ਕਰਦੇ ਇਕ ਹਫ਼ਤਾ ਬੀਤ ਚੁੱਕਿਆ ਹੈ।

ਹਰਿਦੁਆਰ ਦੇ ਰਿਸ਼ੀ ਸਕੂਲ ਗਰਾਊਂਡ ਨਾਲ ਜੁੜੇ ਰਜਿਸਟਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਜੋ ਸ਼ਰਧਾਲੂ ਇਕ-ਡੇਢ ਹਫ਼ਤੇ ਤੋਂ ਰੁਕੇ ਹੋਏ ਹਨ, ਉਨ੍ਹਾਂ 'ਚੋਂ ਕੁਝ ਨੂੰ ਰਿਸ਼ੀਕੇਸ਼ 'ਚ ਸ਼ੁੱਕਰਵਾਰ ਨੂੰ ਆਫ਼ਲਾਈਨ ਰਜਿਸਟਰੇਸ਼ਨ ਦਿੱਤੇ ਜਾ ਸਕਦੇ ਹਨ। ਦੂਜੇ ਪਾਸੇ ਆਫ਼ਲਾਈਨ ਰਜਿਸਟਰੇਸ਼ਨ ਬੰਦ ਹੋਣ ਨਾਲ ਯਮੁਨੋਤਰੀ ਅਤੇ ਗੰਗੋਤਰੀ 'ਚ ਯਾਤਰਾ ਕਾਫ਼ੀ ਸੌਖੀ ਹੋ ਗਈ ਹੈ। ਹੁਣ ਰਿਸ਼ੀਕੇਸ਼ ਤੋਂ ਜਾਨਕੀ ਚੱਟੀ ਪਹੁੰਚਣ 'ਚ ਸਿਰਫ਼ 7 ਘੰਟੇ ਲੱਗ ਰਹੇ ਹਨ। ਪਹਿਲੇ ਡੇਢ ਦਿਨ ਲੱਗ ਰਿਹਾ ਸੀ। ਗੰਗੋਤਰੀ ਦਾ ਰੂਟ ਤੰਗ ਹੈ, ਇਸ ਲਈ ਇਕ ਘੰਟੇ ਦਾ ਟਰੈਫਿਕ ਅਜੇ ਵੀ ਹੈ। ਬਦਰੀਨਾਥ-ਕੇਦਾਰਨਾਥ 'ਚ ਦਰਸ਼ਨ ਦੀ ਲਾਈਨ ਇੰਨੀ ਲੰਬੀ ਹੈ ਕਿ ਅਜੇ ਵੀ 4 ਤੋਂ 5 ਘੰਟੇ ਲੱਗ ਰਹੇ ਹਨ। ਚਾਰਧਾਮ ਯਾਤਰਾ 'ਚ ਹਰ ਦਿਨ ਰਿਕਾਰਡ ਸ਼ਰਧਾਲੂ ਪਹੁੰਚ ਰਹੇ ਹਨ। ਚਾਰ ਧਾਮਾਂ 'ਚ ਸਭ ਤੋਂ ਜ਼ਿਆਦਾ ਸ਼ਰਧਾਲੂ ਉੱਤਰ ਪ੍ਰਦੇਸ਼ ਅਤੇ ਫਿਰ ਮੱਧ ਪ੍ਰਦੇਸ਼ ਤੋਂ ਪਹੁੰਚੇ ਹਨ। ਰਾਜਸਥਾਨ, ਗੁਜਰਾਤ, ਦਿੱਲੀ, ਬਿਹਾਰ, ਹਰਿਆਣਾ, ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਤੋਂ ਵੀ ਸ਼ਰਧਾਲੂ ਆਏ ਹਨ। ਹੁਣ ਤੱਕ 31,18,926 ਰਜਿਸਟਰੇਸ਼ਨ ਹੋ ਚੁੱਕੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News