ਪਠਾਨਕੋਟ ''ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਆਟੋ ਚਾਲਕ ਦਾ ਕਤਲ, ਘਟਨਾ cctv ''ਚ ਕੈਦ

Friday, Jun 07, 2024 - 06:28 PM (IST)

ਪਠਾਨਕੋਟ (ਸ਼ਾਰਦਾ)-ਬੀਤੀ ਰਾਤ 8.40 ਵਜੇ ਦੇ ਕਰੀਬ ਹਾਊਸਿੰਗ ਬੋਰਡ ਕਾਲੋਨੀ ’ਚ ਨੌਜਵਾਨਾਂ ਵੱਲੋਂ ਆਟੋ ਚਾਲਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ’ਚ ਵੀ ਕੈਦ ਹੋ ਗਈ। ਮ੍ਰਿਤਕ ਦੀ ਪਛਾਣ ਆਟੋ ਚਾਲਕ ਸੰਨੀ (ਲੰਡਾ) ਵਾਸੀ ਸਥਾਨਕ ਹਾਊਸਿੰਗ ਬੋਰਡ ਕਾਲੋਨੀ ਪਠਾਨਕੋਟ ਵਜੋ ਹੋਈ।  ਇਸ ਸਬੰਧੀ ਮ੍ਰਿਤਕ ਦੇ ਭਰਾ ਰਾਜ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਭਰਾ ਸੰਨੀ ਉਰਫ ਲੰਡਾ ਆਟੋ ਚਲਾਉਂਦਾ ਹੈ ਅਤੇ 3 ਜੂਨ ਨੂੰ ਜਦੋਂ ਸੰਨੀ ਘਰ ਆਇਆ ਤਾਂ ਉਹ ਕਾਫੀ ਉਦਾਸ ਸੀ, ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਹਾਊਸਿੰਗ ਬੋਰਡ ਕਾਲੋਨੀ, ਰਣਜੀਤ ਸਿੰਘ ਵਾਸੀ ਭੂਰੇ ਗਿੱਲ ਅਜਨਾਲਾ ਹਾਲ ਮਾਡਲ ਟਾਊਨ ਰਿਕਸ਼ਾ ਸਟੈਂਡ, ਸਾਹਿਬ ਸਿੰਘ ਉਰਫ ਸਾਬੀ, ਅਕਾਸ਼ ਉਰਫ ਕਾਂਸੀ ਅਤੇ ਹਨੀ ਵਾਸੀ ਹਾਊਸਿੰਗ ਬੋਰਡ ਕਾਲੋਨੀ ਨੇ ਉਸ ਨਾਲ ਆਟੋ ’ਚ ਸਵਾਰੀਆਂ ਬਿਠਾਉਣ ’ਤੇ ਤੂ-ਤੂ, ਮੈਂ-ਮੈਂ ਅਤੇ ਧਮਕੀਆਂ ਦਿੱਤੀਆਂ ਹਨ।

PunjabKesari

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਬਣਾਇਆ ਜਾ ਰਿਹੈ ਠੱਗੀ ਦਾ ਸ਼ਿਕਾਰ, SGPC ਵਲੋਂ ਖ਼ਾਸ ਅਪੀਲ

ਉਨ੍ਹਾਂ ਕਿਹਾ ਕਿ ਬੀਤੀ ਰਾਤ 5 ਜੂਨ ਨੂੰ ਸੰਨੀ ਖਾਣਾ ਖਾ ਕੇ ਰਾਤ ਨੂੰ ਆਪਣੇ ਘਰੋਂ ਬਾਹਰ ਗਲੀ ’ਚ ਘੁੰਮ ਰਿਹਾ ਸੀ। ਅਚਾਨਕ ਗਲੀ ’ਚੋਂ ਉੱਚੀ-ਉੱਚੀ ਆਵਾਜ਼ਾਂ ਆਈਆਂ ਤਾਂ ਉਹ ਘਰੋਂ ਆਪਣੇ ਭਤੀਜੇ ਅਭਿਸ਼ੇਕ ਕੁਮਾਰ ਨਾਲ ਬਾਹਰ ਆਏ ਅਤੇ ਦੇਖਿਆ ਕਿ ਉਕਤ ਲੋਕ ਉਸ ਦੇ ਭਰਾ ਸੰਨੀ ’ਤੇ ਦਾਤਰ ਨਾਲ ਵਾਰ ਕਰ ਰਹੇ ਸੀ। ਜਦੋਂ ਉਸ ਦਾ ਭਰਾ ਗੰਭੀਰ ਜਖ਼ਮੀ ਹੋ ਕੇ ਗਲੀ ’ਚ ਡਿੱਗ ਗਿਆ ਤਾਂ ਫਿਰ ਵੀ ਹਮਲਾਵਰ ਦਾਤਰ ਨਾਲ ਵਾਰ ਕਰਦੇ ਰਹੇ। ਉਸ ਅਤੇ ਅਭਿਸ਼ੇਕ ਕੁਮਾਰ ਨੇ ਰੋਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ, ਜਿਸ ਤੋਂ ਹਮਲਾਵਰ ਹਥਿਆਰਾਂ ਸਮੇਤ ਕਾਰ ’ਚ ਸਵਾਰ ਹੋ ਕੇ ਭੱਜ ਗਏ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨੂੰ ਜ਼ਰੂਰੀ ਗੱਲ ਕਰਨ ਬਹਾਨੇ ਕੀਤਾ ਅਗਵਾ, ਬਾਅਦ 'ਚ ਉਹ ਹੋਇਆ, ਜੋ ਸੋਚਿਆ ਵੀ ਨਾ ਸੀ

PunjabKesari

ਉਨ੍ਹਾਂ ਨੇ ਸੰਨੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ, ਰਣਜੀਤ ਸਿੰਘ, ਸਾਹਿਬ ਸਿੰਘ ਸਾਬੀ, ਅਕਾਸ਼ ਉਰਫ ਕਾਂਸੀ, ਹਨੀ ਅਤੇ ਇਕ ਅਣ-ਪਛਾਤੇ ਖਿਲਾਫ਼ ਆਈ. ਪੀ. ਸੀ. ਦੀ ਧਾਰਾ 302, 506, 120ਬੀ, 148, 149 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, ਮਲਸੀਆਂ ਦੇ ਜਸਮੇਰ ਸਿੰਘ ਦੀ ਸੜਕ ਹਾਦਸੇ 'ਚ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News