ਗਰਭਵਤੀ ਔਰਤ ਨੂੰ ਡਾਕਟਰਾਂ ਨੇ ਦਾਖਲ ਕਰਨ ਤੋਂ ਕੀਤਾ ਇਨਕਾਰ, ਆਟੋ 'ਚ ਹੀ ਦਿੱਤਾ ਬੱਚੇ ਨੂੰ ਜਨਮ

Friday, May 24, 2024 - 04:21 AM (IST)

ਗਰਭਵਤੀ ਔਰਤ ਨੂੰ ਡਾਕਟਰਾਂ ਨੇ ਦਾਖਲ ਕਰਨ ਤੋਂ ਕੀਤਾ ਇਨਕਾਰ, ਆਟੋ 'ਚ ਹੀ ਦਿੱਤਾ ਬੱਚੇ ਨੂੰ ਜਨਮ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 30 ਸਾਲਾ ਇਕ ਗਰਭਵਤੀ ਔਰਤ ਨੂੰ ਹਸਪਤਾਲ 'ਚ ਦਾਖਲ ਨਾ ਕੀਤਾ ਗਿਆ ਤਾਂ ਉਸ ਨੇ ਆਟੋ ਰਿਕਸ਼ਾ 'ਚ ਹੀ ਬੱਚੇ ਨੂੰ ਜਨਮ ਦਿੱਤਾ। 

ਇਹ ਮਾਮਲਾ ਨੀਮਚ ਜ਼ਿਲ੍ਹੇ ਦਾ ਹੈ, ਜਿੱਥੋਂ ਦੇ ਜ਼ਿਲ੍ਹਾ ਹਸਪਤਾਲ ਵਿਖੇ ਐਨੇਸਥੇਸਿਸਟ ਨਾ ਹੋਣ ਕਾਰਨ ਹਸਪਤਾਲ ਮੈਨੇਜਮੈਂਟ ਨੇ ਉਸ ਗਰਭਵਤੀ ਔਰਤ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਜਦੋਂ ਔਰਤ ਨੇ ਬੱਚੇ ਨੇ ਆਟੋ 'ਚ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਮਾਂ ਤੇ ਬੱਚਾ ਦੋਵਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨੇ ਇਸ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। 

ਇਹ ਵੀ ਪੜ੍ਹੋ- ਦੇਖ ਲਓ ਇਸ਼ਕ 'ਚ ਅੰਨ੍ਹਿਆਂ ਦਾ ਹਾਲ ! ਖ਼ੁਦਕੁਸ਼ੀ ਦੀ ਧਮਕੀ ਦੇ ਕੇ 15 ਸਾਲਾ ਕੁੜੀ ਨੇ ਕਰਵਾਇਆ ਪ੍ਰੇਮੀ ਨਾਲ ਵਿਆਹ

ਕੰਬਲ ਵੇਚ ਕੇ ਗੁਜ਼ਾਰਾ ਕਰਨ ਵਾਲੇ ਰਾਜਸਥਾਨ ਦੇ ਚਿਤੌੜਗੜ੍ਹ ਦੇ ਰਹਿਣ ਵਾਲੇ ਦਿਨੇਸ਼ ਸਿਲਾਵਟ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਨਾਮਚ ਦੇ ਮਾਲਖੇੜਾ ਪਿੰਡ 'ਚ ਰਹਿ ਰਹੇ ਹਨ। ਉਸ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਰਜਨੀ ਗਰਭਵਤੀ ਸੀ ਤੇ ਉਸ ਨੂੰ ਬੁੱਧਵਾਰ ਦੁਪਹਿਰ ਸਮੇਂ ਲੇਬਰ ਪੇਨ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਆਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਵਾਪਰ ਗਿਆ ਭਾਣਾ, 4 ਸਾਲਾ ਮਾਸੂਮ ਸਣੇ 2 ਦੀ ਹੋ ਗਈ ਮੌਤ

ਇਸ ਤੋਂ ਬਾਅਦ ਉਸ ਦੀ ਪਤਨੀ ਨੇ ਆਟੋ 'ਚ ਹੀ ਬੱਚੇ ਨੂੰ ਜਨਮ ਦਿੱਤਾ। ਇਸ ਘਟਨਾ ਦੇ ਧਿਆਨ 'ਚ ਆਉਣ ਤੋਂ ਬਾਅਦ ਨੀਮਚ ਦੇ ਜ਼ਿਲ੍ਹਾ ਅਧਿਕਾਰੀ ਦਿਨੇਸ਼ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਅਧਿਆਪਕ ਨੇ ਨਕਲ ਮਾਰਨ ਤੋਂ ਵਰਜਿਆ ਤਾਂ ਗੁੱਸੇ 'ਚ ਆਇਆ ਵਿਦਿਆਰਥੀ, 7ਵੀਂ ਮੰਜ਼ਿਲ ਤੋਂ ਮਾਰ'ਤੀ ਛਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News